ਖੇਡਾਂ ਵਤਨ ਪੰਜਾਬ ਦੀਆਂ 2022,ਵੱਖ-ਵੱਖ ਉਮਰ ਵਰਗ ਵਿਚ ਖਿਡਾਰੀਆਂ ਦਿਖਾਏ ਗਤਕੇ ਦੇ ਜੌਹਰ   

0
205
ਕਪੂਰਥਲਾ,ਸੁਖਪਾਲ ਸਿੰਘ ਹੁੰਦਲ -ਖੇਡਾਂ ਵਤਨ ਪੰਜਾਬ ਦੀਆਂ 2022 ਤਹਿਤ ਗੁਰਦੁਆਰਾ ਗੁਰਸਰ ਸਾਹਿਬ ਸੈਫਲਾਬਾਦ ਵਿਖੇ ਗਤਕੇ ਦੇ ਮੁਕਾਬਲੇ ਕਰਵਾਏ ਗਏ ਜਿਸ ਵਿਚ ਵੱਡੀ ਗਿਣਤੀ ਵਿਚ ਲੜਕੀਆਂ ਤੇ ਲੜਕਿਆਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ। ਇਸ ਮੌਕੇ ਰਾਜ ਸਭਾ ਮੈਂਬਰ ਬਾਬਾ ਬਲਬੀਰ ਸਿੰਘ ਸੀਚੇਵਾਲ, ਬਾਬਾ ਲੀਡਰ ਸਿੰਘ ਗੁਰਦੁਆਰਾ ਗੁਰਸਰ ਸਾਹਿਬ ਸੈਫਲਾਬਾਦ ਵਲੋਂ ਵੀ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ਗਈ। ਜਿਲ੍ਹਾ ਖੇਡ ਅਫਸਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਲੜਕੀਆਂ ਦੇ ਅੰਡਰ 17 ਉਮਰ ਵਰਗ ਵਿਚ ਫਰੀ ਸੋਟੀ ਸ਼੍ਰੇਣੀ ਵਿਚ ਪਹਿਲਾ ਸਥਾਨ ਹਰਮਨਦੀਪ ਕੌਰ, ਦੂਜਾ ਸਥਾਨ ਸਿਮਰਨਜੀਤ ਕੌਰ ਤੇ ਤੀਜਾ ਸਥਾਨ ਰਜਨੀ ਨੂੰ ਮਿਲਿਆ। ਸਿੰਗਲ ਸੋਟੀ ਸ਼੍ਰੇਣੀ ਵਿਚ ਅੰਡਰ 17 ਉਮਰ ਵਰਗ ਵਿਚ ਪਹਿਲਾ ਸਥਾਨ  ਨਵਨੀਤ ਕੌਰ, ਦੂਜਾ ਸਥਾਨ ਅਰਸ਼ਪ੍ਰੀਤ ਕੌਰ ਤੇ ਤੀਜਾ ਸਥਾਨ ਸੁਖਮਨਪ੍ਰੀਤ ਕੌਰ ਨੂੰ ਮਿਲਿਆ।ਇਸੇ ਤਰ੍ਹਾਂ ਲੜਕੀਆਂ ਦੇ ਅੰਦਰ 21 ਸਾਲ ਉਮਰ ਵਰਗ ਵਿਚ ਸਿੰਗਲ ਸੋਟੀ ਮੁਕਾਬਲੇ ਵਿਚ ਪਹਿਲਾ ਸਥਾਨ ਅਕਵਿੰਦਰ ਕੌਰ, ਦੂਜਾ ਸਥਾਨ ਕਿਰਨਦੀਪ ਕੌਰ ਤੇ ਤੀਜਾ ਸਥਾਨ ਸਿਮਰਨਜੀਤ ਕੌਰ ਨੂੰ ਮਿਲਿਆ। ਅੰਡਰ 21 ਸਾਲ ਉਮਰ ਵਰਗ ਵਿਚ ਹੀ ਫਰੀ ਸੋਟੀ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਰਜਨਦੀਪ ਕੌਰ ਤੇ ਦੂਜਾ ਸਥਾਨ ਜਸਲੀਨ ਕੌਰ ਨੂੰ ਮਿਲਿਆ। ਲੜਕਿਆਂ ਦੇ ਅੰਡਰ 17 ਉਮਰ ਵਰਗ ਵਿਚ ਫਰੀ ਸੋਟੀ ਸ਼੍ਰੇਣੀ ਵਿਚ ਪਹਿਲਾ ਸਥਾਨ ਰਾਜਬੀਰ ਸਿੰਘ ਨੂੰ , ਦੂਜਾ ਸਥਾਨ ਜਸਕਰਨ ਸਿੰਘ, ਤੀਜਾ ਸਥਾਨ ਗਗਨਦੀਪ ਸਿੰਘ ਨੂੰ ਮਿਲਿਆ। ਇਸੇ ਤਰ੍ਹਾਂ ਅੰਡਰ 17 ਉਮਰ ਵਰਗ ਵਿਚ  ਸਿੰਗਲ ਸੋਟੀ ਵਿਚ ਪਹਿਲਾ ਸਥਾਨ ਰਾਮ ਪਾਲ ਸਿੰਘ , ਦੂਜਾ ਸਥਾਨ ਦਲਜੀਤ ਸਿੰਘ ਤੇ ਤੀਜਾ ਸਥਾਨ ਹਰਮਨਜੋਤ ਸਿੰਘ ਨੂੰ ਮਿਲਿਆ। ਅੰਦਰ 21 ਉਮਰ ਵਰਗ ਵਿਚ ਸਿੰਗਲ ਸੋਟੀ ਸ਼੍ਰੇਣੀ ਵਿਚ ਪਹਿਲਾ ਸਥਾਨ ਹਰਮਨਜੀਤ ਸਿੰਘ, ਦੂਜਾ ਸਥਾਨ ਗੁਰਪ੍ਰੀਤ ਸਿੰਘ ਤੇ ਤੀਜਾ ਸਥਾਨ ਪ੍ਰਭਜੋਤ ਸਿੰਘ ਨੂੰ ਮਿਲਿਆ। ਅੰਦਰ 21 ਉਮਰ ਵਰਗ ਦੇ ਫਰੀ ਸੋਟੀ ਮੁਕਾਬਲੇ ਵਿਚ ਪਹਿਲਾ ਸਥਾਨ ਅਨਮੋਲਪ੍ਰੀਤ ਸਿੰਘ , ਦੂਜਾ ਸਥਾਨ ਗੁਰਪ੍ਰੀਤ ਸਿੰਘ ਤੇ ਤੀਜਾ ਸਥਾਨ ਜਸ਼ਨਪ੍ਰੀਤ ਸਿੰਘ ਨੂੰ ਮਿਲਿਆ। 21 ਤੋਂ 40 ਸਾਲ ਉਮਰ ਵਰਗ ਵਿਚ ਸਿੰਗਲ ਸੋਟੀ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਪਰਵਿੰਦਰ ਸਿੰਘ ਤੇ ਦੂਜਾ ਸਥਾਨ ਪਰਦੀਪ ਸਿੰਘ ਨੇ ਹਾਸਿਲ ਕੀਤਾ।ਇਸ ਤੋਂ ਇਲਾਵਾ ਸ਼ਸ਼ਤਰ ਪ੍ਰਦਰਸ਼ਨ ਵਿਚ ਲੜਕੀਆਂ ਦੇ ਵਰਗ ਵਿਚ ਅੰਦਰ 14 ਉਮਰ ਤਹਿਤ ਪਹਿਲਾ ਸਥਾਨ ਹਰਨੂਰਪ੍ਰੀਤ ਕੌਰ, ਦੂਜਾ ਸਥਾਨ ਗੁਰਨੂਰ ਕੌਰ ਤੇ ਤੀਜਾ ਸਥਾਨ ਸੁਖਮਨਪ੍ਰੀਤ ਕੌਰ ਨੇ ਹਾਸਿਲ ਕੀਤਾ।ਅੰਡਰ 17 ਉਮਰ ਵਰਗ ਵਿਚ ਪਹਿਲਾ ਸਥਾਨ ਹਰਮਨਦੀਪ ਕੌਰ, ਦੂਜਾ ਸਥਾਨ ਰਜਨੀ ਤੇ ਤੀਜਾ ਸਥਾਨ ਸਿਮਰਨਜੀਤ ਕੌਰ ਨੇ ਹਾਸਿਲ ਕੀਤਾ। ਅੰਦਰ 21 ਵਿਚ ਪਹਿਲਾ ਸਥਾਨ ਅਕਵਿੰਦਰ ਕੌਰ, ਦੂਜਾ ਸਥਾਨ ਕਿਰਨਦੀਪ ਕੌਰ ਤੇ ਤੀਜਾ ਸਥਾਨ ਜਸਲੀਨ ਕੌਰ ਨੇ ਹਾਸਿਲ ਕੀਤਾ। ਲੜਕਿਆਂ ਦੇ ਵਰਗ ਵਿਚ ਅੰਡਰ 14 ਵਿਚ ਪਹਿਲਾ ਸਥਾਨ ਮਨਵੀਰ ਸਿੰਘ, ਦੂਜਾ ਸਥਾਨ ਕਰਮਨਜੀਤ ਸਿੰਘ ਤੇ ਤੀਜਾ ਸਥਾਨ ਜਸਰਾਜ ਸਿੰਘ ਨੇ ਪ੍ਰਾਪਤ ਕੀਤਾ। ਅੰਦਰ 17 ਵਿਚ ਪਹਿਲਾ ਸਥਾਨ ਅਰਮਾਨਦੀਪ ਸਿੰਘ , ਦੂਜਾ ਸਥਾਨ ਜਸਕਰਨ ਸਿੰਘ ਤੇ ਤੀਜਾ ਸਥਾਨ ਗਗਨਦੀਪ ਸਿੰਘ ਨੇ ਹਾਸਿਲ ਕੀਤਾ। ਅੰਦਰ 21 ਉਮਰ ਵਰਗ ਵਿਚ ਪਹਿਲਾ ਸਥਾਨ ਰਾਹੁਲ ਨੇ , ਦੂਜਾ ਸਥਾਨ ਗੁਰਪਾਲ ਸਿੰਘ ਨੇ ਅਤੇ ਤੀਜਾ ਸਥਾਨ ਜੋਬਨਪ੍ਰੀਤ ਸਿੰਘ ਤੇ ਪਰਵਿੰਦਰ ਸਿੰਘ ਨੇ ਹਾਸਿਲ ਕੀਤਾ।

LEAVE A REPLY

Please enter your comment!
Please enter your name here