ਕਪੂਰਥਲਾ, ਸੁਖਪਾਲ ਸਿੰਘ ਹੁੰਦਲ -ਖੇਡਾਂ ਵਤਨ ਪੰਜਾਬ ਦੀਆਂ 2022’ ਤਹਿਤ ਕਪੂਰਥਲਾ ਬਲਾਕ ਦੀਆਂ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਚੱਲ ਰਹੀਆਂ ਖੇਡਾਂ ਦੌਰਾਨ ਬੀਤੇ ਕੱਲ੍ਹ ਲੜਕਿਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਜਿਲ੍ਹਾ ਖੇਡ ਅਫਸਰ ਪ੍ਰਦੀਪ ਕੁਮਾਰ ਨੇ ਦਸਿਆ ਕਿ ਅੰਡਰ 17 ਉਮਰ ਵਰਗ ਵਿਚ ਵਾਲੀਬਾਲ ਦੇ ਮੁਕਾਬਲੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲੇਰ ਖਾਨਪੁਰ ਨੇ ਪਹਿਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਦੋਵਾਲ ਸਥਾਨ ਹਾਸਿਲ ਕੀਤਾ। ਕਬੱਡੀ ਵਿਚ ਅੰਦਰ -14 ਉਮਰ ਵਰਗ ਵਿਚ ਸਰਕਾਰੀ ਮਿਡਲ ਸਕੂਲ ਤੋਗਾਂਵਾਲ ਨੇ ਪਹਿਲਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਕਪੂਰਥਲਾ ਨੇ ਦੂਜਾ ਸਥਾਨ ਹਾਸਿਲ ਕੀਤਾ। ਅੰਡਰ 21 ਉਮਰ ਵਰਗ ਵਿਚ ਕੋਚਿੰਗ ਸੈਂਟਰ ਸ਼ੇਖੂਪੁਰ ਨੇ ਪਹਿਲਾ ਤੇ ਸਰਕਾਰੀ ਸੀ.ਸੈਂ. ਸਕੂਲ ਲੜਕੇ ਕਪੂਰਥਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਖੋ-ਖੋ ਵਿਚ ਅੰਡਰ 17 ਦੇ ਮੁਕਾਬਲੇ ਵਿਚ ਸਰਕਾਰੀ ਸੀ.ਸੈ.ਸਕੂਲ, ਢਪਈ ਨੇ ਪਹਿਲਾ ਤੇ ਸਰਕਾਰੀ ਸਕੂਲ ਭਵਾਨੀਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਦਰ 14 ਉਮਰ ਵਰਗ ਵਿਚ ਸਰਕਾਰੀ ਸਕੂਲ ਢਪਈ ਨੇ ਪਹਿਲਾ ਤੇ ਸਰਕਾਰੀ ਸਕੂਲ ਭੁਲਾਣਾ ਨੇ ਦੂਜਾ ਸਥਾਨ ਹਾਸਿਲ ਕੀਤਾ। ਰੱਸਾਕੱਸ਼ੀ ਦੇ ਮੁਕਾਬਲੇ ਤਹਿਤ ਅੰਡਰ 14 ਸਾਲ ਉਮਰ ਵਰਗ ਵਿਚ ਸਰਕਾਰੀ ਸਕੂਲ ਖਾਨੋਵਾਲ ਨੇ ਪਹਿਲਾ ਤੇ ਸਰਕਾਰੀ ਸਕੂਲ ਚੂਹੜਵਾਲ ਨੇ ਦੂਜਾ ਸਥਾਨ ਲਿਆ ਜਦਕਿ ਅੰਡਰ 17 ਉਮਰ ਵਰਗ ਵਿਚ ਸਰਕਾਰੀ ਸਕੂਲ ਕਾਂਜਲੀ ਨੇ ਪਹਿਲਾ ਤੇ ਸਰਕਾਰੀ ਸਕੂਲ ਰਜ਼ਾਪੁਰ ਨੇ ਦੂਜਾ ਸਥਾਨ ਹਾਸਿਲ ਕੀਤਾ। ਅੰਡਰ 21 ਸਾਲ ਉਮਰ ਵਰਗ ਵਿਚ ਸਰਕਾਰੀ ਸਕੂਲ ਕਾਂਜਲੀ ਨੇ ਪਹਿਲਾ ਤੇ ਸਰਕਾਰੀ ਸਕੂਲ ਖੀਰਾਂਵਾਲੀ ਨੇ ਦੂਜਾ ਸਥਾਨ ਹਾਸਿਲ ਕੀਤਾ। ਫੁੱਟਬਾਲ ਦੇ ਮੁਕਾਬਲੇ ਵਿਚ ਰੇਲ ਕੋਚ ਫੈਕਟਰੀ ਦੀ ਟੀਮ ਨੇ ਅੰਡਰ -17 ਉਮਰ ਵਰਗ ਵਿਚ ਪਹਿਲਾ ਤੇ ਮੰਡੇਰ ਦੋਨਾ ਪਿੰਡ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ।
Boota Singh Basi
President & Chief Editor