ਖੇਤੀਬਾੜੀ ਅਫਸਰ ਡਾ . ਪ੍ਰਿਤਪਾਲ ਸਿੰਘ ਹੋਏ ਸੇਵਾਮੁਕਤ

0
364

ਜੰਡਿਆਲਾ ਗੁਰੂ, (ਕੰਵਲਜੀਤ ਸਿੰਘ ਲਾਡੀ) -ਬਲਾਕ ਖੇਤੀਬਾਬਲਾਕੜੀ ਅਫਸਰ ਜੰਡਿਆਲਾ ਗੁਰੂ ਡਾ.ਪ੍ਰਿਤਪਾਲ ਸਿੰਘ ਬੱਤੀ ਸਾਲ ਦੀ ਲੰਮੀ ਸਰਵਿਸ ਤੋਂ ਬਾਅਦ ਸੇਵਾਮੁਕਤ ਹੋ ਗਏ ਹਨ । ਖੇਤੀਬਾੜੀ ਮਹਿਕਮੇਂ ਵੱਲੋਂ ਡਾ.ਪ੍ਰਿਤਪਾਲ ਸਿੰਘ ਨੂੰ ਸਨਮਾਨਿਤ ਕੀਤਾ ਗਿਆ । 1990 ‘ਚ ਖੇਤੀਬਾੜੀ ਇੰਸਪੈਕਟਰ ਵਜੋਂ ਮੀਆਂਵਿੰਡ ਬਲਾਕ ਖਡੂਰ ਸਾਹਿਬ ਵਿਖੇ ਭਰਤੀ ਹੋਂਣ ਉਪਰੰਤ ਉਨ੍ਹਾਂ ਨੇ ਕਪੂਰਥਲਾ , ਗੁਰਦਾਸਪੁਰ ਜਿਲਿਆਂ ‘ਚ ਵੀ ਆਪਣੀਆਂ ਸੇਵਾਵਾਂ ਦਿਤੀਆਂ । ਬਲਾਕ ਜੰਡਿਆਲਾ ਗੁਰੂ ਵਿਖੇ ਲਗਭਗ ਉਨੀ ਸਾਲ ਸ਼ਾਨਦਾਰ ਅਤੇ ਬੇਦਾਗ ਸੇਵਾ ਨਿਭਾ ਕੇ ਉਹ ਅੱਜ ਬਤੌਰ ਖੇਤੀਬਾੜੀ ਅਫਸਰ ਰਿਟਾਇਰ ਹੋਏ ਹਨ । ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਡਾ. ਜਤਿੰਦਰ ਸਿੰਘ ਗਿੱਲ ,ਡੀ ਟੀ ਓ ਰਮਿੰਦਰ ਸਿੰਘ ਧੰਜੂ,ਸੁਖਬੀਰ ਸਿੰਘ ਸੰਧੂ ਪ੍ਰਧਾਨ ਐਗਟੈਕ ਪੰਜਾਬ,ਚਰਨਜੀਵ ਸ਼ਰਮਾ,ਡਾ ਗੁਰਜੀਤ ਸਿੰਘ ,ਡਾ. ਗੁਰਪ੍ਰੀਤ ਸਿੰਘ,ਡਾ ਹਰਚਰਨਜੀਤ ਸਿੰਘ ਏ ਓ ਮਜੀਠਾ,ਡਾ ਕੁਲਜੀਤ ਸਿੰਘ ਰੰਧਾਵਾ,ਡਾ ਗੁਰਿੰਦਰ ਸਿੰਘ ,ਡਾ ਰਸ਼ਪਾਲ ਸਿੰਘ ,ਡਾ ਅਸ਼ਵਨੀ ਕੁਮਾਰ ਰਾਮਬਾਣੀ ਏ ਓ ,ਡਾ ਬਲਜਿੰਦਰ ਸਿੰਘ,ਡਾ ਸੁਖਚੈਨ ਸਿੰਘ,ਡਾ ਅਮਰਜੀਤ ਸਿੰਘ,ਡਾ ਸੁਖਰਾਜਬੀਰ ਸਿੰਘ ਏ. ਓ ,ਡਾ ਤੇਜਬੀਰ ਸਿੰਘ ਏ. ਓ,ਡਾ. ਲਵਪ੍ਰੀਤ ਸਿੰਘ ਅਤੇ ਡਾ. ਹਰਮਨਦੀਪ ਸਿੰਘ ਨੇ ਡਾ. ਪ੍ਰਿਤਪਾਲ ਸਿੰਘ ਨੂੰ ਬੜੇ ਆਦਰ ਨਾਲ ਵਿਦਾਇਗੀ ਦਿਤੀ ।

LEAVE A REPLY

Please enter your comment!
Please enter your name here