ਖੇਤੀਬਾੜੀ ਵਿਭਾਗ ਦੀ ਟੀਮ ਵਲੋ ਜਿਲੇ ਵਿਚ ਵੱਖ-ਵੱਖ ਥਾਵਾਂ ਤੇ ਖਾਦ ਦੀਆਂ ਦੁਕਾਨਾਂ ਦੀ ਕੀਤੀ ਚੈਕਿੰਗ

0
178
ਸੁਖਪਾਲ ਸਿੰਘ ਹੁੰਦਲ, ਕਪੂਰਥਲਾ -ਖਾਦ ਵਿਕਰੇਤਾਂ ਦੁਕਾਨਾਂ ਦੇ ਬਾਹਰ ਖਾਦਾਂ ਦੇ ਸਟਾਕ ਦਾ ਪੂਰਾ ਵੇਰਵਾ ਨੋਟਿਸ ਬੋਰਡ ਤੇ ਦਰਸ਼ਾਉਣ, ਉਥੇ ਹੀ ਸਹੀ ਰੇਟ ਤੇ ਬਗੈਰ ਕਿਸੇ ਟੈਗਿੰਗ ਤੋਂ ਕਿਸਾਨਾਂ ਨੂੰ ਖਾਦ ਮੁਹੱਈਆ ਕਰਵਾਈ ਜਾ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਖੇਤੀਬਾੜੀ ਅਫਸਰ ਡਾ. ਬਲਬੀਰ ਚੰਦ ਵਲੋਂ ਆਪਣੇ ਸਟਾਫ ਨਾਲ ਜਿਲੇ ਦੇ ਵੱਖ-ਵੱਖ ਖਾਦ ਡੀਲਰਾਂ ਦੀਆਂ ਦੁਕਾਨਾਂ ਦੀ ਚੈਕਿੰਗ ਦੌਰਾਨ ਕੀਤਾ ਗਿਆ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬੇਹਤਰ ਖੇਤੀ ਪਸਾਰ ਸੇਵਾਵਾਂ ਅਤੇ ਮਿਆਰੀ ਖੇਤੀ ਸਮੱਗਰੀ ਉਪਲੱਬਧ ਕਰਵਾਉਣ ਲਈ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਵਲੋਂ ਇਹ ਚੈਕਿੰਗ ਮੁਹਿੰਮ ਲਗਾਤਾਰ ਚਲਾਈ ਜਾ ਰਹੀ ਹੈ |ਚੈਕਿੰਗ ਦੌਰਾਨ ਖਾਦ ਵਿਕਰੇਤਾਂ ਵਲੋਂ ਵੇਚੀ ਜਾ ਰਹੀ ਖਾਦ ਦਾ ਸਟਾਕ ਅਤੇ ਜ਼ਰੂਰੀ ਕਾਗਜ਼ਾਤ ਚੈਕ ਕੀਤੇ ਜਾਂਦੇ ਹਨ | ਉਨ੍ਹਾਂ ਕਿਹਾ ਕਿ ਹਰ ਦੁਕਾਨਦਾਰ ਨੂੰ ਵੇਚੀ ਗਈ ਖਾਦ ਦਾ ਰਿਕਾਰਡ ਰੱਖਣਾ ਜ਼ਰੂਰੀ ਹੈ ਅਤੇ ਕਿਸਾਨਾਂ ਨੂੰ ਵੀ ਖੇਤੀ ਸਮੱਗਰੀ ਲੇਣ ਵੇਲੇ ਬਿੱਲ ਜ਼ਰੂਰ ਦਿੱਤਾ ਜਾਵੇ | ਡਾ. ਬਲਬੀਰ ਚੰਦ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਭਲਾਈ ਲਈ ਕੰਮ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਕੋਈ ਖਾਦ ਵਿਕਰੇਤਾ ਖਾਦ ਦੇ ਨਾਲ ਕਿਸੇ ਹੋਰ ਪਦਾਰਥ ਦੀ ਟੈਗਿੰਗ ਕਰਦਾ ਹੈ ਜਾਂ ਵਾਜਬ ਮੁੱਲ ਤੋਂ ਵੱਧ ਰੇਟ ਦੀ ਮੰਗ ਕਰਦਾ ਹੈ ਤਾਂ ਕਿਸਾਨ ਆਪਣੇ ਹਲਕੇ ਦੇ ਖੇਤੀਬਾੜੀ ਅਫਸਰ ਜਾਂ ਖੇਤੀਬਾੜੀ ਵਿਕਾਸ ਅਫਸਰ ਜਾਂ ਉਨ੍ਹਾਂ ਨੂੰ ਸੂਚਿਤ ਕਰਦੇ ਹੋਏ ਸ਼ਿਕਾਇਤ ਕਰਨ ਅਤੇ ਇਸ ਤਰ੍ਹਾਂ ਦੇ ਦੁਕਾਨਦਾਰਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਡਾ. ਬਲਬੀਰ ਚੰਦ ਨੇ ਕਿਸਾਨਾਂ ਨੂੰ ਵਿਸ਼ਵਾਸ ਦਿਲਾਇਆ ਕਿ ਕਿਸੇ ਵੀ ਕਿਸਾਨ ਨੂੰ ਖਾਦ ਦੀ ਕਿੱਲ ਨਹੀਂ ਆਉਣ ਦਿੱਤੀ ਜਾਵੇਗੀ | ਖੇਤੀਬਾੜੀ ਵਿਭਾਗ ਵਲੋਂ ਵਧੀਆ ਤਰੀਕੇ ਨਾਲ ਕਿਸਾਨਾਂ ਤੱਕ ਯੂਰੀਆਂ ਅਤੇ ਡੀਏਪੀ ਖਾਦ ਨਿਰਵਿਘਨ ਪਹੁੰਚਾਈ ਜਾ ਰਹੀ ਹੈ |ਇਸ ਮੌਕੇ ਤੇ ਬਲਾਕ ਖੇਤੀਬਾੜੀ ਅਫਸਰ ਐਚਪੀਐਸ ਭਰੋਤ, ਖੇਤੀਬਾੜੀ ਵਿਕਾਸ ਅਫਸਰ ਵਿਸ਼ਾਲ ਕੌਸ਼ਲ ਵੀ ਨਾਲ ਸਨ।

LEAVE A REPLY

Please enter your comment!
Please enter your name here