ਖੇਲੋ ਇੰਡੀਆ ਯੂਥ ਖੇਡਾਂ ‘ਚੋਂ ਪੰਜਾਬ ਦੇ ਸਾਇਕਲਿੰਗ ਖਿਡਾਰੀ ਸਾਹਿਬਪ੍ਰਤਾਪ ਸਿੰਘ ਸਰਕਾਰੀਆ ਨੇ ਜਿੱਤਿਆ ਚਾਂਦੀ ਦਾ ਤਮਗਾ

0
35
ਖੇਲੋ ਇੰਡੀਆ ਯੂਥ ਖੇਡਾਂ ‘ਚੋਂ ਪੰਜਾਬ ਦੇ ਸਾਇਕਲਿੰਗ ਖਿਡਾਰੀ ਸਾਹਿਬਪ੍ਰਤਾਪ ਸਿੰਘ ਸਰਕਾਰੀਆ ਨੇ ਜਿੱਤਿਆ ਚਾਂਦੀ ਦਾ ਤਮਗਾ
ਅੰਮ੍ਰਿਤਸਰ 7ਵੀਆਂ ਯੂਥ ਖੇਡਾਂ ਬਿਹਾਰ 2025 ਵਿੱਚ ਭਾਵੇਂ ਪੰਜਾਬ ਦੀ ਕਾਰਗੁਜ਼ਾਰੀ ਬੇਹੱਦ ਢਿੱਲੀ ਹੈ । ਖੇਡ ਵਿਭਾਗ ਪੰਜਾਬ ਦਾ ਇਨ੍ਹਾਂ ਖੇਡਾਂ ਪ੍ਰਤੀ ਨਿਰਾਸ਼ਾਜਨਕ ਵਤੀਰਾ ਇਸ ਦਾ ਜ਼ਿੰਮੇਵਾਰ ਹੈ । ਇਨ੍ਹੇ ਨਿਰਾਸ਼ਾਜਨਕ ਹਾਲਾਤਾਂ ਵਿੱਚ ਵੀ ਦਿੱਲੀ ਦੇ ਇੰਦਰਾ ਗਾਂਧੀ ਖੇਡ ਸਟੇਡੀਅਮ ਦੇ ਇਨਡੋਰ ਵੈਲੋਡਰੰਮ ਵਿੱਚ ਸੰਪਨ ਹੋਈ ਟਰੈਕ ਸਾਇਕਲਿੰਗ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਇਕਲੌਤੇ ਖਿਡਾਰੀ ਸਾਹਿਬਪ੍ਰਤਾਪ ਸਿੰਘ ਸਰਕਾਰੀਆ ਨੇ ਇੱਕ ਕਿਲੋਮੀਟਰ ਟਾਇਮ ਟ੍ਰਾਇਲ ਈਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਪੰਜਾਬ ਦੀ ਝੋਲੀ ਪਾਇਆ ਹੈ। ਇਸ ਪ੍ਰਾਪਤੀ ਦਾ ਸਿਹਰਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੋਚ ਰਾਜੇਸ਼ ਕੌਸ਼ਕ, ਭੁਪਿੰਦਰ ਕੁਮਾਰ ਅਤੇ ਜ਼ਿਲ੍ਹਾ ਖੇਡ ਅਫ਼ਸਰ ਸਿਮਰਨਜੀਤ ਸਿੰਘ ਰੰਧਾਵਾ ਦੇ ਸਿਰ ‘ਤੇ ਹੈ।  ਸਾਇਕਲਿੰਗ ਐਸੋਸੀਏਸ਼ਨ ਪੰਜਾਬ ਦੇ ਜੁਆਇੰਟ ਸੈਕਟਰੀ ਸ਼੍ਰੀ ਟੀ ਸੀ ਮਹਿਤਾ , ਚੇਅਰਮੈਨ ਕੋਚਿੰਗ ਅਤੇ ਸਿਲੈਕਸ਼ਨ ਮਿੱਤਰਪਾਲ ਸਿੰਘ ਸਿੱਧੂ , ਖੇਡ ਪ੍ਰਮੋਟਰ ਡਾ ਸੰਤਸੇਵਕ ਸਿੰਘ ਸਰਕਾਰੀਆ, ਖਾਲਸਾ ਕਾਲਜ ਅੰਮ੍ਰਿਤਸਰ ਖੇਡ ਵਿਭਾਗ ਦੇ ਮੁਖੀ ਡਾ ਦਲਜੀਤ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਸਪੋਰਟਸ ਡਾ ਕਨਵਰ ਮਨਦੀਪ ਸਿੰਘ , ਸਾਇਕਲਿੰਗ ਐਸੋਸੀਏਸ਼ਨ ਅੰਮ੍ਰਿਤਸਰ ਦੇ ਜਨਰਲ ਸੈਕਟਰੀ ਬਾਵਾ ਸਿੰਘ ਅਤੇ ਖੇਡ ਪ੍ਰਮੋਟਰ ਅਤੇ ਸਮਾਜ ਸੇਵੀ ਗੁਰਿੰਦਰ ਸਿੰਘ ਮੱਟੂ ਨੇ ਖਿਡਾਰੀਆਂ ਅਤੇ ਕੋਚਾਂ ਨੂੰ ਵਧਾਈ ਦਿੱਤੀ।

LEAVE A REPLY

Please enter your comment!
Please enter your name here