ਸ਼ਹੀਦ ਊਧਮ ਸਿੰਘ ਵਾਲਾ, 10 ਅਪ੍ਰੈਲ, 2023: ਬੀਬੀ ਗੁਲਾਬ ਕੌਰ ਦੀ ਜ਼ਿੰਦਗੀ ਸੰਬੰਧੀ ਪ੍ਰਸਿੱਧ ਖੋਜ਼ੀ ਇਤਿਹਾਸਕਾਰ ਰਾਕੇਸ਼ ਕੁਮਾਰ ਦੀ ਕਿਤਾਬ ‘ਗੁਲਾਬ ਕੌਰ ਗ਼ਦਰ ਲਹਿਰ ਦੀ ਦਲੇਰ ਯੋਧਾ ‘ ਨੂੰ ਲਹਿੰਦੇ ਪੰਜਾਬ ਵਿੱਚ ਸ਼ਾਹਮੁੱਖੀ ਵਿੱਚ ਛਾਪਿਆ ਗਿਆ ਹੈ ਨੂੰ ਅੱਜ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ, ਸੁਨਾਮ ਊਧਮ ਸਿੰਘ ਵਾਲਾ ਵਿਖੇ ਰਿਲੀਜ਼ ਕੀਤਾ ਗਿਆ।
ਲੇਖਕ ਸ੍ਰੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਬੀਬੀ ਗੁਲਾਬ ਕੌਰ ਨੇ ਦੇਸ਼ ਦੀ ਆਜ਼ਾਦੀ ਲਈ ਗ਼ਦਰ ਲਹਿਰ ਵਿੱਚ ਅਹਿਮ ਰੋਲ ਅਦਾ ਕੀਤਾ ਸੀ। ਗ਼ਦਰ ਲਹਿਰ ਆਜ਼ਾਦੀ ਤੋਂ ਪਹਿਲਾਂ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਲੋਕਾਂ ਦੀ ਸਾਂਝੀ ਲਹਿਰ ਸੀ । ਇਹ ਕਿਤਾਬ ਲਹਿੰਦੇ ਪੰਜਾਬ ਦੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕਰਨ ਵਾਲੇ ਦੇਸ਼ ਭਗਤਾਂ ਨੂੰ ਯਾਦ ਕਰਨ ਵਾਲੇ ਲੋਕਾਂ ਨੇ ਛਪਵਾਇਆ ਹੈ। ਇਹ ਗ਼ਦਰ ਲਹਿਰ ਸਬੰਧੀ ਲਹਿੰਦੇ ਪੰਜਾਬ ਵਿੱਚ ਛਪਣ ਵਾਲੀ ਪਹਿਲੀ ਕਿਤਾਬ ਹੈ।
ਉਨ੍ਹਾਂ ਦੱਸਿਆ ਕਿ ਇਸ ਕਿਤਾਬ ਨੇ ਪਾਕਿਸਤਾਨ ਦੇ ਬੁੱਧੀਜੀਵੀਆਂ ਵਿਚ ਇਕ ਚਰਚਾ ਛੇੜੀ ਹੈ। ਬੀਬੀ ਗੁਲਾਬ ਕੌਰ ਸੁਨਾਮ ਊਧਮ ਸਿੰਘ ਵਾਲਾ ਦੇ ਲਾਗੇ ਪਿੰਡ ਬਖ਼ਸ਼ੀਵਾਲਾ ਦੀ ਜੰਮਪਲ ਸੀ। ਇਹ ਵੀ ਗ਼ਦਰ ਪਾਰਟੀ ਦੇ ਸੱਦੇ ਤੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਹਿੰਦੋਸਤਾਨ ਆਈ ਸੀ। ਇਹ ਗ਼ਦਰ ਲਹਿਰ ਵਿੱਚ ਲੰਮਾਂ ਸਮਾਂ ਸੰਘਰਸ਼ ਕਰਦੀ ਰਹੀ। ਗ਼ਦਰ ਪਾਰਟੀ ਦੇ ਹੈਡਕੁਆਰਟਰ ਅੰਮ੍ਰਿਤਸਰ ਤੇ ਲਾਹੌਰ ਦੋਵੇਂ ਥਾਵਾਂ ਤੇ ਉਹਨਾਂ ਨੇ ਕੰਮ ਕੀਤਾ।
ਉਨ੍ਹਾਂ ਕਿਹਾ ਕਿ ਗ਼ਦਰ ਲਹਿਰ ਇੱਕ ਧਰਮ ਨਿਰਪੱਖ ਲਹਿਰ ਸੀ। ਗ਼ਦਰ ਪਾਰਟੀ ਵੱਲੋ ਸਪਸ਼ਟ ਜੀ ਕਿ ਧਰਮ ਹਰੇਕ ਦਾ ਨਿੱਜੀ ਮਾਮਲਾ ਹੈ। ਗ਼ਦਰ ਪਾਰਟੀ ਦੇਸ਼ ਨੂੰ ਆਜ਼ਾਦ ਕਰਵਾ ਕਿ ਇਕ ਵਧੀਆ ਸਮਾਜ ਦੇ ਸਿਰਜਨਾ ਦੀ ਵੀ ਗੱਲ ਕਰਦੀ ਸੀ। ਇਸ ਕਿਤਾਬ ਨਾਲ ਲਹਿੰਦੇ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਗ਼ਦਰ ਲਹਿਰ ਵਾਰੇ ਜਾਣਕਾਰੀ ਹੋਵੇਗੀ।
ਪ੍ਰਿਸੀਪਲ ਮੈਡਮ ਨੀਲਮ, ਅਨਿਲ ਕੁਮਾਰ ਜੀ ਨੇ ਬੀਬੀ ਗੁਲਾਬ ਕੌਰ ਦੀ ਜ਼ਿੰਦਗੀ ਬਾਰੇ ਚਰਚਾ ਕੀਤੀ। ਬੱਚਿਆਂ ਨੇ ਧਿਆਨ ਨਾਲ ਸੁਣਿਆ। ਸਟੇਜ ਦੀ ਭੂਮਿਕਾ ਦਾਤਾ ਸਿੰਘ ਜੀ ਨੇ ਨਿਭਾਈ। ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਦੇ ਵੀ ਕਈ ਆਗੂ ਇਸ ਮੌਕੇ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਰਾਕੇਸ਼ ਕੁਮਾਰ ਹੁਣ ਤੱਕ ਸੌਲਾਂ ਕਿਤਾਬਾਂ ਲਿਖ ਚੁੱਕੇ ਹਨ। ਨੌਂ ਵਿਸ਼ਿਆਂ ਤੇ ਇਹਨਾਂ ਦਾ ਖੋਜ਼ੀ ਕੰਮ ਹੈ। ਇਹਨਾਂ ਦੀਆਂ ਦੋ ਕਿਤਾਬਾਂ ਨੂੰ ਪੰਜਾਬ ਸਰਕਾਰ ਦੇ ਸਰਵੋਤਮ ਪੁਰਸਕਾਰ ਮਿਲ ਚੁੱਕੇ ਹਨ। ਇਹਨਾਂ ਨੂੰ ਰੇਲਵੇ ਵਿਭਾਗ ਦੇ ਭਾਰਤ ਦੇ ਸਾਰੇ ਕਰਮਚਾਰੀਆਂ ਤੋਂ ਸਭ ਤੋਂ ਵੱਧ ਇਨਾਮ ਮਿਲੇ ਹੋਏ ਹਨ। ਬਾਬਾ ਫ਼ਰੀਦ ਸੁਸਾਇਟੀ ਵੱਲੋਂ ਇਹਨਾਂ ਨੂੰ ਬਾਬਾ ਫ਼ਰੀਦ ਇਮਾਨਦਾਰੀ ਇਨਾਮ ਦਿੱਤਾ ਜਾ ਚੁੱਕੀਆਂ ਹੈ