ਖੰਨਾ ਦੀ ਬੇਟੀ ਇਸ਼ਵਾਨਦੀਪ ਨੇ ਜਿੱਤਿਆ ਗੋਲਡ
ਖੰਨਾ,25ਸਤੰਬਰ
ਅਜੀਤ ਸਿੰਘ ਖੰਨਾ
ਖੰਨਾ ਦੀ ਬੇਟੀ ਇਸ਼ਵਿਨਦੀਪ ਨੇ ਗੋਲਡ ਮੈਡਲ ਜਿੱਤ ਕੀ ਨਵਾ ਮਾਅਰਕਾ ਮਾਰਿਆਂ ਹੈ ਜੋ ਇਲਾਕੇ ਵਾਸਤੇ ਮਾਣ ਵਾਲੀ ਗੱਲ ਹੈ ।ਮੁੱਖ ਮੰਤਰੀ ਪੰਜਾਬ ਦੇ ਹੁਕਮ ਅਤੇ ਡਾਇਰੈਕਟਰ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ ਚੱਲ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਚ ਓ ਪੀ ਬਾਂਸਲ ਦੀ ਪੰਜਵੀਂ ਜਮਾਤ ਦੀ ਇਸ਼ਵਿਨਦੀਪ ਕੌਰ ਪੁੱਤਰੀ ਸ ਜਗਦੀਪ ਸਿੰਘ ਨੇ ਜਿਲ੍ਹਾ ਪੱਧਰੀ ਤੈਰਾਕੀ ਚ ਕਰਮਵਾਰ 100 ਮੀਟਰ ਚ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਅਤੇ 50 ਮੀਟਰ ਚ ਤੀਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ । ਜਾਣਕਾਰੀ ਦਿੰਦਿਆ ਇਸ਼ਵਿਨਦੀਪ ਦੇ ਭਾਈ ਗੁਰਸਿਮਰਨ ਸਿੰਘ ਨੇ ਦੱਸਿਆ ਕਿ ਬਚਪਨ ਤੋਂ ਹੀ ਇਸ਼ਵਿਨ ਨੂੰ ਤੈਰਾਕੀ ਦਾ ਬਹੁਤ ਸ਼ੌਕ ਹੈ । ਇਸਵਿਨ ਦਾ ਕਹਿਣਾ ਹੈ ਕਿ ਉਹ ਆਪਣੇ ਅਤੇ ਆਪਣੇ ਕੋਚ ਸਰ ਦੀ ਮਦਦ ਨਾਲ ਓਲੰਪਿਕ ਤੱਕ ਖੇਡਣਾ ਚਾਹੁੰਦੀ ਹੈ ।