ਖੰਨਾ ਪੁਲਿਸ ਵੱਲੋਂ ਕੌਂਸਲ ਪ੍ਰਧਾਨ ਲੱਧੜ ਦੇ ਘਰ ਛਾਪੇਮਾਰੀ
* ਮੌਕੇ ਤੇ ਪੁੱਜੇ ਸਾਬਕਾ ਮੰਤਰੀ ਕੋਟਲੀ
*ਬੇਰੰਗ ਪਰਤਣਾ ਪਿਆ ਪੁਲਿਸ ਨੂੰ , ਨਹੀਂ ਵਿਖਾ ਸਕੇ ਪੁਲਿਸ ਅਫ਼ਸਰ ਵਰੰਟ
ਹਾਈ ਕੋਰਟ ਦੇ ਹੁਕਮਾ ਦੀ ਕੀਤੀ ਜਾ ਰਹੀ ਹੈ ਹੁਕਮ ਅਦੂਲੀ- ਕੋਟਲੀ
* ਸਰਕਾਰ ਤੇ ਪ੍ਰਸ਼ਾਸਨ ਖਿਲਾਫ ਕੀਤੀ ਨਾਰੇਬਾਜ਼ੀ
ਖੰਨਾ,26 ਨਵੰਬਰ 2024
ਖੰਨਾ ਪੁਲਿਸ ਵੱਲੋਂ ਅੱਜ ਸ਼ਾਮ ਨੂੰ ਨਗਰ ਕੌਂਸਲ ਪ੍ਰਧਾਨ ਕਰਮਜੀਤ ਲੱਧੜ ਦੇ ਘਰ ਛਾਪੇਮਾਰੀ ਕਰਕੇ ਤਲਾਸ਼ੀ ਕੀਤੀ ਗਈ। ਜਦੋ ਇਸ ਗੱਲ ਦਾ ਪਤਾ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੂੰ ਲੱਗਾ ਤਾ ਉਹ ਮੌਕੇ ਤੇ ਪਹੁੰਚ ਗਏ ।ਉਨਾਂ ਨਾਲ ਬਲਾਕ ਸੰਮਤੀ ਦੇ ਚੇਅਰਮੈਨ ਸਤਨਾਮ ਸਿੰਘ ਸੋਨੀ ਤੇ ਬਲਾਕ ਕਾਂਗਰਸ ਪ੍ਰਧਾਨ ਹਰਜਿੰਦਰ ਸਿੰਘ ਇਕੋਲਾਹਾ ਵੀ ਮੌਜੂਦ ਸਨ। ਮੌਕੇ ਤੇ ਅੱਪੜੇ ਸਾਬਕਾ ਮੰਤਰੀ ਗੁਰਕੀਰਤ ਕੋਟਲੀ ਤੇ ਕੌਂਸਲ ਪ੍ਰਧਾਨ ਵਲੋਂ ਜਦੋ ਪੁਲਿਸ ਅਧਿਕਾਰੀ ਐੱਸ ਐੱਚ ਓ ਕੋਲੋ ਪੁੱਛਿਆ ਗਿਆ ਕੇ ਉਨਾਂ ਵਲੋ ਬਿਨਾ ਕੋਈ ਸਬੂਤ ਦੇ ਘਰ ਅੰਦਰ ਦਾਖਲ ਹੋ ਕੇ ਘਰ ਦੀ ਤਲਾਸ਼ੀ ਕਿਉ ਲਈ ਗਈ ? ਤਾ ਪੁਲਿਸ ਅਫ਼ਸਰ ਨੇ ਕਿਹਾ ਕੇ ਉਹ ਘਰ ਦੇ ਅੰਦਰ ਦਾਖਲ ਨਹੀਂ ਹੋਏ ।ਪਰ ਕੋਲ ਖਲੋਤੇ ਕੌਂਸਲ ਪ੍ਰਧਾਨ ਨੇ ਕਿਹਾ ਕੇ ਪੁਲਿਸ ਕਰਮਚਾਰੀ ਸਟੋਰ ਦੇ ਅੰਦਰ ਤੱਕ ਗਏ ਹਨ। ਸਾਬਕਾ ਮੰਤਰੀ ਨੇ ਪੁਲਿਸ ਅਧਿਕਾਰੀ ਨੂੰ ਪੁੱਛਿਆ ਕੇ ਅਗਰ ਉਨ੍ਹਾਂ ਕੋਲ ਕੋਈ ਵਰੰਟ ਹਨ ਤਾ ਉਹ ਦਿਖਾਉਣ । ਇਸ ਪਿੱਛੋਂ ਪੁਲਿਸ ਵਾਲੇ ਉਠੋ ਬਿਨਾ ਜਵਾਬ ਦਿੱਤੇ ਵਾਪਸ ਪਰਤ ਗਏ। ਇਸ ਤਰਾ ਸਾਬਕਾ ਮੰਤਰੀ ਦੇ ਮੌਕੇ ਤੇ ਪੁੱਜਣ ਕਰਕੇ ਪੁਲਿਸ ਨੂੰ ਬੇਰੰਗ ਵਾਪਿਸ ਪਰਤਣਾ ਪਿਆ।ਜਿਸ ਉੱਤੇ ਸਾਬਕਾ ਮੰਤਰੀ ਵੱਲੋਂ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵਿਰੁਧ ਨਾਅਰੇ ਬਾਜ਼ੀ ਕੀਤੀ ਗਈ। ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਮੰਤਰੀ ਕੋਟਲੀ ਨੇ ਦੋਸ਼ ਲਾਇਆ ਕੇ ਪੰਜਾਬ ਸਰਕਾਰ ਸਿਆਸੀ ਧੱਕੇਸ਼ਾਈ ਕਰ ਰਹੀ ਹੈ। ਉਨਾਂ ਇਹ ਦੋਸ਼ ਵੀ ਲਾਇਆ ਕੇ ਪੁਲਿਸ ਮਾਣਯੋਗ ਅਦਾਲਤ ਦੇ ਹੁਕਮਾ ਦੀ ਉਲੰਘਣਾ ਕਰ ਰਹੀ ਹੈ। ਉਨਾਂ ਇਹ ਵੀ ਸ਼ਪਸ਼ਟ ਕਿਹਾ ਕੇ ਧੱਕੇਸ਼ਾਹੀ ਨੂੰ ਸਹਿਣ ਨਹੀਂ ਕੀਤਾ ਜਾਵੇਗਾ ।ਲੋੜ ਪੈਣ ਤੇ ਮਾਣਯੋਗ ਅਦਾਲਤ ਦਾ ਰੁੱਖ ਕੀਤਾ ਜਾਵੇਗਾ ਤੇ ਨਾਲ ਹੀ ਸੰਘਰਸ਼ ਵੀ ਕੀਤਾ ਜਾਵੇਗਾ।ਉਨਾਂ ਇਹ ਦੋਸ਼ ਵੀ ਲਾਇਆ ਕੇ ਸਥਾਨਕ ਮੰਤਰੀ ਨੂੰ ਕੁਝ ਲੋਕ ਭੜਕਾ ਰਹੇ ਨੇ। ਪਰ ਉਹ ਆਪਣੇ ਮਨਸੂਬਿਆਂ ਚ ਸਫਲ ਨਹੀਂ ਹੋਣਗੇ।