ਖੰਨਾ ਮੰਡੀ ਚ 76ਫੀਸਦ ਲਿਫਟਿੰਗ ਹੋ ਚੁੱਕੀ ਹੈ- ਕੈਬਨਿਟ ਮੰਤਰੀ ਸੌਂਦ

0
111

ਖੰਨਾ ਮੰਡੀ ਚ 76ਫੀਸਦ ਲਿਫਟਿੰਗ ਹੋ ਚੁੱਕੀ ਹੈ- ਕੈਬਨਿਟ ਮੰਤਰੀ ਸੌਂਦ

  -ਮੰਡੀ ਚ ਹੁਣ ਤਕ 25 ਲੱਖ 17 ਹਜਾਰ 650 ਬੈਗ ਪੁੱਜੇ
ਖੰਨਾ,26 ਅਕਤੂਬਰ( ਅਜੀਤ ਖੰਨਾ) ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਣਪ੍ਰੀਤ ਸੌਂਦ ਵਲੋਂ ਅੱਜ ਏਸ਼ੀਆ ਦੀ ਸਬ ਤੋ ਵੱਡੀ ਦਾਣਾ ਮੰਡੀ ਖੰਨਾ ਵਿਖੇ ਪੁੱਜ ਕਿ ਖਰੀਦ ਪ੍ਰਬੰਧਾ ਦਾ ਜਾਇਜਾ ਲਿਆ ਗਿਆ। ਇਸ ਮੌਕੇ ਓਨ੍ਹਾ ਦੱਸਿਆ ਕਿ ਹੁਣ ਤਕ ਖੰਨਾ ਮੰਡੀ ਚ 25,17,650 ਬੋਰੀ ਝੋਣਾਂ ਪੁੱਜ ਚੁੱਕਾ ਹੈ ਅਤੇ 9,44,119 ਬੋਰੀ ਝੋਣਾਂ ਖ਼ਰੀਦਿਆ ਜਾ ਚੁੱਕਾ ਹੈ। ਜਿਸ ਵਿਚੋਂ 17 ਲੱਖ 11 ਦੇ ਬੋਰੀ ਦੇ ਕਰੀਬ (6,41 649 ਕੁਵਿੰਟਲ )ਝੋਨਾ ਲਿਫਟ ਹੋ ਚੁੱਕਾ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਖੰਨਾ ਮੰਡੀ ਚ 76ਫੀਸਦ ਝੋਨੇਂ ਦੀ ਲਿਫਟਿੰਗ ਹੋ ਚੁੱਕੀ ਹੈ। ਓਨ੍ਹਾ ਇਹ ਵੀ ਦੱਸਿਆ ਕੇ ਅੱਜ ਤੱਕ ਖੰਨਾ ਮੰਡੀ ਚ ਪੁੱਜੇ ਝੋਨੇ ਦਾ ਕੁੱਲ ਮੁੱਲ 93  ਕਰੋੜ ਬਣਦਾ ਹੈ। ਜਦ ਕੇ 24 ਅਕਤੂਬਰ ਤੱਕ 83ਕਰੋੜ ਦੀ ਪੇਮੈਂਟ ਦੀ ਅਦਾਇਗੀ ਕਿਸਾਨਾਂ ਦੇ ਬੈਂਕ ਖਾਤਿਆਂ ਚ ਪਾਈ ਜਾ ਚੁੱਕੀ ਹੈ। ਉਨ੍ਹਾਂ ਵਿਰੋਧੀਆਂ ਉੱਤੇ ਤਿੱਖਾ ਸਿਆਸੀ ਹਮਲਾ ਬੋਲਦੇ ਹੋਏ ਕਿਹਾ ਕੇ ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਤਿੰਨ ਸਾਲ ਬਾਅਦ ਖੰਨਾ ਮੰਡੀ ਦੀ ਯਾਦ ਕਿਵੇਂ ਆ ਗਈ ? ਉਨ੍ਹਾਂ ਇਹ ਵੀ ਕਿਹਾ ਖੰਨਾ ਮੰਡੀ ਪੂਰੇ ਸੂਬੇ ਚ ਸਭ ਤੋ ਬਿਹਤਰ ਪਰਫਾਰਮੈਂਸ ਦੇ ਰਹੀ ਹੈ। ਉਨ੍ਹਾਂ ਕੇਂਦਰ ਸਰਕਾਰ ਵਲੋਂ ਪੰਜਾਬ ਸਰਕਾਰ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕਰਨ ਦਾ ਇਲਜ਼ਾਮ ਵੀ ਲਾਇਆ। ਇਸ ਮੌਕੇ ਓਨ੍ਹਾ ਨਾਲ ਜ਼ਿਲ੍ਹਾ ਡਿਪਟੀ ਕਮਿਸ਼ਨਰ  ਸਮੇਤ ਸਾਰੇ ਅਧਿਕਾਰੀ ਵੀ ਮਜੂਦ ਰਹੇ।
ਉਧਰ ਲੋਕਸਭਾ ਹਲਕਾ ਫਤਿਹਗੜ੍ਹ ਸਾਹਿਬ ਤੋ ਕਾਂਗਰਸ ਐਮਪੀ ਅਮਰ ਸਿੰਘ ਵਲੋਂ ਵੀ ਖੰਨਾ ਮੰਡੀ ਪੁੱਜ ਕੇ ਖਰੀਦ ਪ੍ਰਬੰਧਾ ਦਾ ਜਾਇਜਾ ਲਿਆ ਗਿਆ ਤੇ ਕਿਸਾਨ ਆੜਤੀਆਂ ਸ਼ੈਲਰ ਮਾਲਕਾਂ ਤੇ ਮਜ਼ਦੂਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਹਾਸਲ ਕੀਤੀ। ਓਨ੍ਹਾ ਨੇ ਮਾਨ ਸਰਕਾਰ ਤੇ ਮੋਦੀ ਸਰਕਾਰ ਵਲੋਂ ਝੋਨੇ ਦੀ ਖਰੀਦ ਟਾਈਮ ਤੇ ਨਾ ਕੀਤੇ ਜਾਣ ਲਈ ਦੋਂਵਾ ਸਰਕਾਰਾਂ ਦੀ ਅਲੋਚਨਾ ਵੀ ਕੀਤੀ। ਇਸ ਮੌਕੇ ਓਨ੍ਹਾ ਨਾਲ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਯਾਦਵਿੰਦਰ ਜੰਡਾਲੀ ,ਬਲਾਕ ਪ੍ਰਧਾਨ ਐਡਵੋਕੇਟ ਰਾਜੀਵ ਰਾਏ ਮਹਿਤਾ , ਦਿਹਾਤੀ ਪ੍ਰਧਾਨ ਹਰਜਿੰਦਰ ਸਿੰਘ ਇਕੋਲਾਹਾ, ਸਾਬਕਾ ਚੇਅਰਮੈਨ ਗੁਰਦੀਪ ਸਿੰਘ ਰਸੂਲੜਾ ਅਨਿਲ ਕੁਮਾਰ ਸ਼ੁਕਲਾ ਵੀ ਮਜੂਦ ਸਨ
ਫੋਟੋ ਕੈਪਸ਼ਨ: ਖੰਨਾ ਮੰਡੀ ਵਿਖੇ ਖਰੀਦ ਪ੍ਰਬੰਧਾ ਦਾ ਜਾਇਜਾ ਲੈਦੇ ਹੋਏ ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਦ ( ਤਸਵੀਰ: ਅਜੀਤ ਖੰਨਾ )

LEAVE A REPLY

Please enter your comment!
Please enter your name here