ਖੱਬੇ ਰਾਜਪੂਤਾਂ ‘ਚ ਕਾਂਗਰਸ ਤੇ ‘ਆਪ’ ਨੂੰ ਛੱਡ ਵੱਡੀ ਗਿਣਤੀ ਵਿੱਚ ਲੋਕ ਭਾਜਪਾ ‘ਚ ਸ਼ਾਮਿਲ

0
42

ਖੱਬੇ ਰਾਜਪੂਤਾਂ ‘ਚ ਕਾਂਗਰਸ ਤੇ ‘ਆਪ’ ਨੂੰ ਛੱਡ ਵੱਡੀ ਗਿਣਤੀ ਵਿੱਚ ਲੋਕ ਭਾਜਪਾ ‘ਚ ਸ਼ਾਮਿਲ
ਗਰੀਬ ਤੇ ਦਲਿਤ ਵਰਗ ਦਾ ਝੁਕਾਅ ਭਾਜਪਾ ਵੱਲ- ਮੰਨਾ,ਗਿੱਲ

ਤਰਨਤਾਰਨ,2 ਦਸੰਬਰ 2024

ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਵਿਖੇ ਭਾਰਤੀ ਜਨਤਾ ਪਾਰਟੀ ਨੂੰ ਉਸ ਵੇਲੇ ਹੋਰ ਮਜ਼ਬੂਤੀ ਮਿਲੀ ਜਦੋਂ ‌ਪਿੰਡ ਖੱਬੇ ਰਾਜਪੂਤਾਂ ‌ਦੇ ਪ੍ਰਮੁੱਖ ਆਗੂ ਜੋਗਿੰਦਰ ਸਿੰਘ ਬਾਬਾ,ਕੇਵਲ ਸਿੰਘ ਅਤੇ ਬਿਕਰਮਜੀਤ ਸਿੰਘ ਫੌਜੀ ਨੇ ਆਪਣੇ ਸੈਂਕੜੇ ਸਾਥੀਆਂ ਸਮੇਤ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ।ਇਸ ਮੌਕੇ ਸਾਬਕਾ ਵਿਧਾਇਕ ਅਤੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਮੰਨਾ ਮੀਆਂਵਿੰਡ ਅਤੇ ਭਾਜਪਾ ਦੇ ਜੰਡਿਆਲਾ ਗੁਰੂ ਹਲਕਾ ਇੰਚਾਰਜ ਹਰਦੀਪ ਸਿੰਘ ਗਿੱਲ ਨੇ ਸ਼ਾਮਿਲ ਹੋਣ ਵਾਲੇ ਮੋਹਤਬਰਾਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਪੂਰਾ ਮਾਨ ਸਨਮਾਨ ਦੇਣ ਦਾ ਵਿਸ਼ਵਾਸ ਦਿਵਾਇਆ।ਇਸ ਮੌਕੇ ਬੋਲਦਿਆਂ ਮਨਜੀਤ ਸਿੰਘ ਮੰਨਾ ਮੀਆਂਵਿੰਡ ਨੇ ਆਖਿਆ ਕਿ ਭਾਰਤੀ ਜਨਤਾ ਪਾਰਟੀ ਨਾਲ ਗਰੀਬ ਅਤੇ ਦਲਿਤ ਭਾਈਚਾਰਾ ਵੱਡੀ ਗਿਣਤੀ ਵਿੱਚ ਜੁੜ ਰਿਹਾ ਹੈ,ਕਿਉਂਕਿ ਅੱਜ ਤੱਕ ਇਸ ਭਾਈਚਾਰੇ ਦੀ ਕਿਸੇ ਵੀ ਸਰਕਾਰ ਨੇ ਬਾਂਹ ਨਹੀਂ ਫੜੀ।ਭਾਜਪਾ ਨੇ ਗਰੀਬ ਵਰਗ ਨੂੰ ਕੇਂਦਰ ਸਰਕਾਰ ਰਾਹੀਂ ਕਈ ਸਹੂਲਤਾਂ ਮੁਹੱਈਆ ਕਰਵਾਈਆਂ,ਜਿਸ ਕਾਰਨ ਗਰੀਬ ਵਰਗ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਇਸ ਪਾਰਟੀ ਦੀ ਵਿਚਾਰਧਾਰਾ ਨਾਲ ਜੁੜ ਰਿਹਾ ਹੈ।ਮੰਨਾ ਨੇ ਕਿਹਾ ਕਿ ਪੰਜਾਬ ਵਿੱਚੋਂ ਗੈਂਗਸਟਰਵਾਦ ਅਤੇ ਨਸ਼ਿਆਂ ਦਾ ਖਾਤਮਾ ਯੂ.ਪੀ. ਦੀ ਤਰਜ਼ ‘ਤੇ ਖਤਮ ਕਰਨ ਦੀ ਸਮਰੱਥਾ ਸਿਰਫ ਭਾਜਪਾ ਕੋਲ ਹੀ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਗਰੀਬਾਂ ਕੋਲੋਂ ਵੋਟਾਂ ਲਈਆਂ ਪਰ ਕਦੇ ਵੀ ਬਾਤ ਨਹੀਂ ਪੁੱਛੀ।ਅੱਜ ਪੰਜਾਬ ਦਾ ਦਲਿਤ ਤੇ ਗਰੀਬ ਵਰਗ ਕਈ ਸਮੱਸਿਆਵਾਂ ਵਿੱਚੋਂ ਗੁਜ਼ਰ ਰਿਹਾ ਹੈ,ਕੇਵਲ ਭਾਜਪਾ ਹੀ ਉਹਨਾਂ ਨੂੰ ਇਨ੍ਹਾਂ ਮੁਸ਼ਕਲਾਂ ਵਿੱਚੋਂ ਕੱਢ ਸਕਦੀ ਹੈ।ਇਸ ਮੌਕੇ ‘ਤੇ ਬੋਲਦਿਆਂ ਹਲਕਾ ਜੰਡਿਆਲਾ ਗੁਰੂ ਭਾਜਪਾ ਦੇ ਇੰਚਾਰਜ ਹਰਦੀਪ ਸਿੰਘ ਗਿੱਲ ਨੇ ਆਖਿਆ ਕਿ ਭਾਜਪਾ ਦਾ ਜਨ ਅਧਾਰ ਪੇਂਡੂ ਖੇਤਰਾਂ ਵਿੱਚ ਲਗਾਤਾਰ ਵੱਧ ਰਿਹਾ ਹੈ ਜਿਸ ਕਾਰਨ ਰਿਵਾਇਤੀ ਪਾਰਟੀਆਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ।ਉਨ੍ਹਾਂ ਕਿਹਾ ਯੂ.ਪੀ,ਗੁਜਰਾਤ, ਹਰਿਆਣਾ,ਰਾਜਸਥਾਨ,ਮੱਧ ਪ੍ਰਦੇਸ਼ ਵਰਗੇ ਸੂਬਿਆਂ ਵਿੱਚ ਵਾਰ-ਵਾਰ ਭਾਜਪਾ ਦੀ ਸਰਕਾਰ ਬਣਨ ਦਾ ਇੱਕੋ ਇੱਕ ਕਾਰਨ ਇਹ ਹੈ ਕਿ ਭਾਜਪਾ ਦੀ ਸਰਕਾਰ ਗਰੀਬ ਵਰਗ ਨੂੰ ਸਹੂਲਤਾਂ ਦੇਣ ਵਿਚ ਕਦੇ ਵੀ ਪਿੱਛੇ ਨਹੀਂ ਹਟੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨ ਵਰਗ ਨੂੰ ਵੀ ਸਬਸਿਡੀਆਂ ਤੋਂ ਇਲਾਵਾ ਕਿਸਾਨ ਸਮਾਨ ਨਿਧੀ ਯੋਜਨਾ ਤਹਿਤ ਛੋਟੇ ਕਿਸਾਨਾਂ ਨੂੰ 2000 ਤਿੰਨ ਕਿਸਤਾਂ ਵਿੱਚ ਦੇ ਰਹੀ ਹੈ,ਪਰ ਰਾਜਨੀਤਿਕ ਪਾਰਟੀਆਂ ਆਪਣੇ ਸਿਆਸੀ ਹਿੱਤਾਂ ਲਈ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਹਨ।ਇਸ ਮੌਕੇ ‘ਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਭਾਜਪਾ ਦਾ ਸਾਥ ਦੇਣ ਦਾ ਵਿਸ਼ਵਾਸ ਦਿਵਾਇਆ।ਇਸ ਮੌਕੇ ‘ਤੇ ਸਾਬਕਾ ਚੇਅਰਮੈਨ ਕੰਵਰਬੀਰ ਸਿੰਘ ਮੰਜ਼ਿਲ, ਸਿਕੰਦਰ ਸਿੰਘ ਖਾਲਸਾ , ਸਾਬਕਾ ਸਰਪੰਚ ਜਗੀਰ ਸਿੰਘ ਬੁੱਟਰ,ਮਨਜੀਤ ਸਿੰਘ ਤਰਸਿੱਕਾ ਸਰਕਲ ਪ੍ਰਧਾਨ,ਅਵਤਾਰ ਸਿੰਘ ਪੱਖੋਕੇ,ਹਰਜੋਤ ਸਿੰਘ ਸਰਕਲ ਪ੍ਰਧਾਨ,ਸਰਵਨ ਸਿੰਘ ਪ੍ਰਧਾਨ ਦੇਵੀਦਾਸਪੁਰਾ,ਸੁਖਰਾਜ ਸਿੰਘ ਰਾਜੂ,ਨਰਿੰਦਰ ਸਿੰਘ ਮੁੱਛਲ,ਲਖਵਿੰਦਰ ਸਿੰਘ ਠੇਕੇਦਾਰ,ਸਰਵਣ ਸਿੰਘ ਮੈਂਬਰ ਪੰਚਾਇਤ, ਮੇਜਰ ਸਿੰਘ ਮੁੱਛਲ,ਸਾਹਿਬ ਸਿੰਘ,ਮਨਦੀਪ ਕੌਰ ਮਹਿਤਾ,ਕੰਵਲਜੀਤ ਕੌਰ ਉਦੋਨੰਗਲ,ਗੁਰਬਖਸ਼ ਸਿੰਘ ਫਤਿਹਪੁਰ,ਜਗਤਾਰ ਸਿੰਘ,ਜਗਰੂਪ ਸਿੰਘ ਵਡਾਲੀ,ਸਰਬਜੀਤ ਸਿੰਘ ਵਡਾਲੀ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

LEAVE A REPLY

Please enter your comment!
Please enter your name here