ਗਤਕੇ ਮੁਕਾਬਲਿਆਂ ਸੰਬੰਧੀ ਮੀਟਿੰਗ ਕੀਤੀ ਮਾਰਸ਼ਲ ਆਰਟ ਸਾਡਾ ਵਿਰਸਾ ਹੈ, ਇਸ ਦੀ ਸੰਭਾਲ ਤੇ ਪਸਾਰ ਸਾਡਾ ਮੁਢਲਾ ਫਰਜ ਹੈ- ਹਰਬੰਸ ਸਿੰਘ ਖਾਲਸਾ

0
204

ਬਾਲਟੀਮੋਰ -( ਗਿੱਲ ) ਮਾਰਸ਼ਲ ਆਰਟ ਜਿਸ ਨੂੰ ਸਿੱਖੀ ਵਿੱਚ ਗੱਤਕਾ ਕਹਿੰਦੇ ਹਨ। ਇਸ ਦੀ ਮਹਾਨਤਾ ਤੇ ਪਸਾਰ ਕਰਨਾ ਸਾਡਾ ਮੁਢਲਾ ਫਰਜ ਹੈ। ਜਿੱਥੇ ਨੋਜਵਾਨ ਪੀੜੀ ਨੂੰ ਰਿਸ਼ਟ ਪੁਸ਼ਟ ਰੱਖਣ ਵਿੱਚ ਸਹਾਈ ਹੁੰਦਾ ਹੈ। ਸਾਡੇ ਗੁਰੂਆਂ ਨੇ ਇਸ ਨੂੰ ਵਿਰਸੇ ਵਜੋ ਦਿੱਤਾ ਹੈ। ਨਗਰ ਕੀਰਤਨ ਦਾ ਸ਼ਿੰਗਾਰ ਤੇ ਅਦੁੱਤੀ ਖੇਡ ਸਾਨੂੰ ਅਪਨੀ ਰੱਖਿਆ ਕਰਨ ਲਈ ਵੀ ਸਹਾਈ ਹੈ। ਪੰਜਾਬ ਵਿੱਚ ਇਸ ਨੂੰ ਖੇਡ ਵਜੋ ਮਾਨਤਾ ਦਿੱਤੀ ਗਈ ਹੈ। ਜਿਸ ਦੇ ਮੁਕਾਬਲੇ ਰਾਸ਼ਟਰੀ ਪੱਧਰ ਤੇ ਕਰਵਾਏ ਜਾਂਦੇ ਹਨ।
ਮੈਟਰੋਪਲਿਟਨ ਡੀ ਸੀ ਏਰੀਏ ਵਿੱਚ ਗੁਰਦੁਆਰਾ ਸਿੱਖ ਐਸੋਸੇਸ਼ਨ ਬਾਲਟੀਮੋਰ ਗੱਤਕੇ ਦੀ ਹੱਬ ਬਣ ਗਿਆ ਹੈ। ਜਿੱਥੇ ਪਿਛਲੇ ਤਿੰਨ ਸਾਲਾ ਤੋ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਅੱਜ ਵਿਦਿਆਰਥੀ ਪਰਪੱਕ ਹੋ ਗਏ ਹਨ। ਜੋ ਮੁਕਾਬਲਿਆਂ ਲਈ ਤਿਆਰ ਹਨ। ਜਿੱਥੇ ਵਿਦਿਆਰਥੀ ਨਗਰ ਕੀਰਤਨ ਵਿੱਚ ਅਪਨਾ ਪ੍ਰਦਰਸ਼ਨ ਕਰਦੇ ਹਨ,ਉੱਥੇ ਅਪਨੀ ਕਲਾ ਪ੍ਰਦਰਸ਼ਨ ਨਾਲ ਸੰਗਤਾ ਨੂੰ ਮੋਹ ਲੈੰਦੇ ਹਨ।
ਹਰਬੰਸ ਸਿੰਘ ਖਾਲਸਾ ਦੀ ਅਗਵਾਈ ਵਿੱਚ ਇਕ ਅਹਿਮ ਮੀਟਿੰਗ ਪੀਜਾ ਹੱਟ ਤੇ ਕੀਤੀ ਗਈ ਹੈ। ਜਿਸ ਵਿੱਚ ਗਤਕੇ ਦੇ ਉਪਾਸ਼ਕਾਂ ਨੇ ਹਿੱਸਾ ਲਿਆ । ਮੀਟਿੰਗ ਵਿੱਚ ਮਈ ਮਹੀਨੇ ਵਿੱਚ ਗਤਕੇ ਦੇ ਮੁਕਾਬਲਿਆਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ ਹੈ। ਗੁਰਦੁਆਰਾ ਸਿੱਖ ਐਸੋਸੇਸ਼ਨ ਬਾਲਟੀਮੋਰ ਇਹਨਾਂ ਗਤਕੇ ਮੁਕਾਬਲਿਆਂ ਦਾ ਪ੍ਰਬੰਧਕ ਬਣ ਕੇ ਖੁਸ਼ੀ ਦਾ ਭਾਗੀਦਾਰ ਬਣਿਆ ਹੈ। ਜਿਸਦੇ ਸਮੁੱਚੇ ਪ੍ਰਬੰਧ ਤੇ ਖ਼ਰਚੇ ਵਿੱਚ ਯੋਗਦਾਨ ਪਾਉਣ ਵਿੱਚ ਹਾਜ਼ਰੀਨ ਨੇ ਖੁੱਲ੍ਹਦਿਲੀ ਦਿਖਾਈ ਹੈ।
ਪ੍ਰਬੰਧਕਾ ਦਾ ਕਹਿਣਾ ਹੈ ਕਿ ਨੋਜਵਾਨ ਪੀੜੀ ਨੂੰ ਵਿਹਲੇ ਸਮੇ ਵਿੱਚ ਵਿਅਸਤ ਰੱਖਣਾ ਸਮੇ ਦੀ ਲੋੜ ਹੈ। ਵਿਕਾਰਾਂ ਤੋ ਬਚਾਉਣ ਤੇ ਜ਼ੋਰ ਦੇਣਾ ਅਤੀ ਜ਼ਰੂਰੀ ਹੈ। ਜਿਸ ਲਈ ਇਸ ਮਾਰਸ਼ਲ ਆਰਟ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ,ਤਾਂ ਜੋ ਸੰਗਤਾ ਅਪਨੇ ਬੱਚਿਆਂ ਦੇ ਜੋਹਰ ਦੇਖਣ ਤੇ ਹੋਰ ਵਿਦਿਆਰਥੀ ਵੀ ਪ੍ਰੇਰਤ ਹੋ ਕੇ ਇਸ ਵਿੱਚ ਸ਼ਮੂਲੀਅਤ ਕਰਨ ਨੂੰ ਤਰਜੀਹ ਦੇਣ।ਸਮੁੱਚੀ ਮੀਟਿੰਗ ਬਹੁਤ ਹੀ ਪ੍ਰਭਾਵੀ ਰਹੀ ਤੇ ਮੋਕੇ ਤੇ ਹੀ ਵੀਹ ਹਜ਼ਾਰ ਡਾਲਰ ਮੁਕਾਬਲਿਆਂ ਲਈ ਇਕੱਠਾ ਕੀਤਾ ਗਿਆ ਹੈ। ਜੋ ਦੂਰ ਦੁਰਾਢੇ ਤੋ ਆਉਣ ਵਾਲੀਆਂ ਟੀਮਾਂ ਦਾ ਮਾਣ ਸਨਮਾਨ ਕੀਤਾ ਜਾ ਸਕੇ।ਉਹਨਾਂ ਦੀ ਰਿਹਾਇਸ਼ ਤੇ ਖਾਣ-ਪੀਣ ਸੁਚੱਜੇ ਢੰਗ ਨਾਲ ਕੀਤਾ ਜਾ ਸਕੇ।

LEAVE A REPLY

Please enter your comment!
Please enter your name here