ਗਰਮੀ ਦੇ ਸੀਜ਼ਨ ਵਿੱਚ ਬਿਜਲੀ ਸਪਲਾਈ ਰਹੇਗੀ ਨਿਰਵਿਘਨ – ਈ ਟੀ ਓ

0
99

66 ਕੇ ਵੀ ਸਬ ਸਟੇਸਨ ਮਾਨਾਂਵਾਲਾ ਵਿਖੇ ਨਵਾਂ 20 ਐਮ ਵੀ ਏ ਪਾਵਰ ਟਰਾਂਸਫਾਰਮਰ ਚਾਲੂ ਕੀਤਾ

ਅੰਮ੍ਰਿਤਸਰ,ਰਾਜਿੰਦਰ ਰਿਖੀ
ਹਰਭਜਨ ਸਿੰਘ ਈ.ਟੀ.ਓ ਬਿਜਲੀ ਮੰਤਰੀ ਨੇ ਅੱਜ 66 ਕੇ ਵੀ ਗਰਿਡ ਸਬਸਟੇਸਨ ਮਾਨਾਵਾਲਾ ਵਿਖੇ 20 ਐਮ ਵੀ ਏ ਦੇ ਨਵੇਂ ਟਰਾਂਸਫਾਰਮਰ ਦਾ ਉਦਘਾਟਨ ਕਰਦੇ ਕਿਹਾ ਕਿ ਖਪਤਕਾਰਾਂ ਨੂੰ ਗਰਮੀ ਦੇ ਸੀਜ਼ਨ ਵਿੱਚ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਵਿਭਾਗ ਕੋਲ ਪੁਖਤਾ ਪ੍ਬੰਧ ਹਨ ਅਤੇ ਅਸੀਂ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿਆਂਗੇ। ਉਨ੍ਹਾਂ ਦੱਸਿਆ ਕਿ ਅੱਜ ਲਗਾਏ ਇਸ ਟਰਾਂਸਫਾਰਮਰ ਦੇ ਚਾਲੂ ਹੋਣ ਦੇ ਨਾਲ 66 ਕੇ ਵੀ ਗਰਿਡ ਸਬਸਟੇਸਨ ਮਾਨਾਵਾਲਾ ਅਧੀਨ ਆ ਰਹੀਆ ਵੱਖ-ਵੱਖ ਰਿਹਾਇਸ਼ੀ ਕਲੋਨੀਆਂ, ਸਰਕਾਰੀ ਹਸਪਤਾਲ, ਵਿੱਦਿਅਕ ਅਦਾਰੇ ਅਤੇ ਵੱਡੇ-ਵੱਡੇ ਉਦਯੋਗਿਕ/ਵਪਾਰਿਕ ਅਦਾਰਿਆਂ ਨੂੰ ਬਿਹਤਰ ਬਿਜਲੀ ਸਪਲਾਈ ਲਈ ਸਿਸਟਮ ਵਿਚ ਸੁਧਾਰ ਅਤੇ ਓਵਰਲੋਡਿੰਗ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ।
ਸ ਹਰਭਜਨ ਸਿੰਘ ਨੇ ਕਿਹਾ ਕਿ ਇਸ ਟਰਾਂਸਫਾਰਮਰ ਦੇ ਚਾਲੂ ਹੋਣ ਨਾਲ ਪਿੰਡ ਅਮਰਕੋਟ, ਵਡਾਲੀ, ਮਾਨਾਵਾਲਾ, ਰੱਖ ਮਾਨਾਵਾਲਾ, ਮੇਹਰਬਾਨਪੁਰਾ, ਨਿੱਜਰਪੁਰਾ, ਨਵਾਕੋਟ, ਬਿਸੰਬਰਪੁਰਾ, ਰਾਜੇਵਾਲ, ਸੁੱਖੇਵਾਲ, ਠੱਠੀਆ, ਝੀਤੇ ਕਲਾਂ, ਝੀਤੇ ਖੁਰਦ, ਰੱਖ ਝੀਤਾ, ਭਗਤੂਪਰਾ, ਰਾਮਪੁਰਾ, ਦਬੁਰਜੀ, ਪੰਡੋਰੀ, ਮਹਿਮਾ ਤੋਂ ਇਲਾਵਾ ਵੱਡੀਆ ਰਿਹਾਇਸੀਆ ਕਲੋਨੀਆ ਡਰੀਮ ਸਿਟੀ, ਡਰੀਮ ਸਿਟੀ ਨੈਕਸਟ, ਐਕਸਪੀਰੀਅਨ ਵਿਰਸਾ, ਅਲਫਾ ਸਿਟੀ, ਹੈਵਨ ਸਿਟੀ, ਪਿੰਗਲਵਾੜਾ ਨੂੰ ਬਿਜਲੀ ਦੀ ਨਿਰੰਤਰ ਸਪਲਾਈ ਵਿਚ ਹੋਰ ਸੁਧਾਰ ਹੋਵੇਗਾ।ਇਸ ਕੰਮ ਨੂੰ ਨੇਪਰੇ ਚਾੜ੍ਹਨ ਵਿਚ ਪੰਜਾਬ ਰਾਜ ਪਾਵਰ ਕਾਰਪੋਰੇਸਨ ਲਿਮਟਿਡ ਵੱਲੋ 2 ਕਰੋੜ 31 ਲੱਖ ਰੁਪਏ ਦਾ ਖਰਚ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਪਾਵਰ ਟਰਾਸਫਾਰਮਰ ਤੋਂ ਇਲਾਵਾ 66 ਕੇ ਵੀ ਸਬਸਟੇਸਨ ਮਾਨਾਵਾਲਾ ਵਿਖੇ 04 ਨੰਬਰ ਨਵੇਂ ਵੀ ਸੀ ਬੀ, ਵੀ ਲਗਾਏ ਜਾ ਰਹੇ ਹਨ।ਭਵਿੱਖ ਵਿਚ ਆਉਣ ਵਾਲੇ ਲੋੜ ਨੂੰ ਮੁੱਖ ਰੱਖਦੇ ਹੋਏ 66 ਕੇ ਵੀ ਸਬਸਟੇਸਨ ਮਾਨਾਵਾਲਾ ਵਿਖੇ 01 ਨੰ: ਹੋਰ 20 ਐਮ ਵੀ ਏ ਪਾਵਰ ਟਰਾਸਫਾਰਮਰ ਲਗਾਉਣ ਦੀ ਤਜਵੀਜ ਹੈ, ਜਿਸ ਉਪਰ 285.93 ਲੱਖ ਖਰਚ ਅਉਣ ਦਾ ਅਨੁਮਾਨ ਹੈ।
ਇਸ ਮੌਕੇ ਸਤਿੰਦਰ ਸਿੰਘ, ਅਨਿਲ ਸੂਰੀ, ਸਰਬਜੀਤ ਸਿੰਘ ਡਿੰਪੀ, ਛਨਾਕ ਸਿੰਘ, ਜਗਜੀਤ ਸਿੰਘ ਜੱਜ ਨਿੱਜਰਪੁਰਾ, ਹਰਪਾਲ ਸਿੰਘ ਚੌਹਾਨ, ਇੰਜੀ. ਬਾਲ ਕਿਸਨ, ਮੁੱਖ ਇੰਜੀਨੀਅਰ ਸੰਚਾਲਣ ਬਾਰਡਰ ਜੋਨ ਅੰਮ੍ਰਿਤਸਰ, ਇੰਜੀ. ਸੁਰਿੰਦਰਪਾਲ ਸੋਂਧੀ, ਨਿਗਰਾਨ ਇੰਜੀ:ਸੰਚਾਲਣ, ਸਬਅਰਬਨ ਹਲਕਾ ਅੰਮ੍ਰਿਤਸਰ, ਇੰਜੀ:, ਗੁਰਸਰਨ ਸਿੰਘ ਉਪ ਮੁੱਖ ਇੰਜੀਨੀਅਰ ਪੀ ਤੇ ਐਮ ਹਲਕਾ ਅੰਮ੍ਰਿਤਸਰ ਇੰਜੀ. ਮਨਿੰਦਰਪਾਲ ਸਿੰਘ ਵਧੀਕ ਨਿਗਰਾਨ ਇੰਜੀਨੀਅਰ, ਇੰਜੀ, ਗੁਰਮੁੱਖ ਸਿੰਘ, ਵਧੀਕ ਨਿਗਰਾਨ ਇੰਜੀਨੀਅਰ, ਇੰਜੀ, ਜਸਬੀਰ ਸਿੰਘ, ਵਧੀਕ ਨਿਗਰਾਨ ਇੰਜੀਨੀਅਰ ਗਰਿਡ ਸਾਂਭ ਸੰਭਾਲ, ਅੰਮ੍ਰਿਤਸਰ, ਇੰਜੀ. ਪੰਕਜ ਉਪ ਮੰਡਲ ਅਫਸਰ ਫਤਿਹਪੁਰ ਰਾਜਪੂਤਾਂ, ਇੰਜੀ, ਮਹਿੰਦਰ ਸਿੰਘ ਉਪ ਮੰਡਲ ਅਫਸਰ ਬੰਡਾਲਾ, ਇੰਜੀ. ਸੁਖਜੀਤ ਸਿੰਘ ਉਪ ਮੰਡਲ ਅਫਸਰ ਜੰਡਿਆਲਾ ਗੁਰੂ, ਇੰਜੀ., ਪ੍ਰਦੀਪ ਸਿੰਘ ਉਪ ਮੰਡਲ ਅਫਸਰ ਟਾਂਗਰਾ, ਇੰਜੀ. ਸੁਰਿੰਦਰ ਸਿੰਘ ਏਏਈ, ਇੰਜੀ. ਕਰਮਬੀਰ ਸਿੰਘ ਉਪ ਮੰਡਲ ਅਫਸਰ ਕੋਟ ਮਿੱਤ ਸਿੰਘ ਹਾਜਰ ਸਨ।

LEAVE A REPLY

Please enter your comment!
Please enter your name here