ਗਲਾਸਗੋ: ਕੋਪ 26 ਵਿੱਚ ਡੈਲੀਗੇਟਾਂ ਦੀ ਆਵਾਜਾਈ ਲਈ ਹੋਣਗੀਆਂ ਇਲੈਕਟ੍ਰਿਕ ਬੱਸਾਂ

0
460

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) -ਗਲਾਸਗੋ ਵਿੱਚ ਸ਼ੁਰੂ ਹੋਏ ਵਿਸ਼ਵ ਪੱਧਰ ਦੇ ਜਲਵਾਯੂ ਸੰਮੇਲਨ ਜਿਸਨੂੰ ਕੋਪ 26 ਦਾ ਨਾਮ ਦਿੱਤਾ ਗਿਆ ਹੈ ਜਿਸ ਵਿੱਚ ਹਜ਼ਾਰਾਂ ਡੈਲੀਗੇਟ ਸ਼ਮੂਲੀਅਤ ਕਰ ਰਹੇ ਹਨ। ਯੂਕੇ ਅਤੇ ਸਕਾਟਲੈਂਡ ਸਰਕਾਰ ਦੁਆਰਾ ਇਸ ਜਲਵਾਯੂ ਸੰਮੇਲਨ ਨੂੰ ਸਫਲ ਬਨਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਦੀ ਲੜੀ ਤਹਿਤ ਸੰਮੇਲਨ ਵਿੱਚ ਭਾਗ ਲੈ ਰਹੇ ਡੈਲੀਗੇਟਾਂ ਦੀ ਆਵਾਜਾਈ ਲਈ ਜ਼ੀਰੋ ਐਮੀਸ਼ਨ ਵਾਲੀਆਂ ਇਲੈਕਟ੍ਰਿਕ ਬੱਸਾਂ ਦੀ ਵਰਤੋਂ ਕੀਤੀ ਜਾਵੇਗੀ। ਇਸ ਉਦੇਸ਼ ਲਈ 22 ਇਲੈਕਟ੍ਰਿਕ ਬੱਸਾਂ ਦਾ ਬੇੜਾ ਕੋਪ 26 ਦੌਰਾਨ ਕੰਮ ਕਰੇਗਾ ਜੋ ਗਲਾਸਗੋ ਸ਼ਹਿਰ ਦੇ ਕੇਂਦਰ ਅਤੇ ਜਲਵਾਯੂ ਕਾਨਫਰੰਸ ਸਥਾਨ ਦੇ ਵਿਚਕਾਰ ਡੈਲੀਗੇਟਾਂ ਦੀ ਆਵਾਜਾਈ ਲਈ ਵਰਤਿਆ ਜਾਵੇਗਾ। ਜ਼ੀਰੋ ਐਮੀਸ਼ਨ ਵਾਲੀਆਂ ਇਹ ਬੱਸਾਂ ’’ਫਸਟ ਬੱਸ’’ ਦੁਆਰਾ ਚਲਾਈਆ ਜਾਂਦੀਆਂ ਹਨ ਅਤੇ ਇਹ ਪੂਰੇ ਚਾਰਜ ਨਾਲ 160 ਮੀਲ ਤੱਕ ਦੀ ਦੂਰੀ ਤੈਅ ਕਰਨ ਦੀ ਸਮਰੱਥਾ ਰੱਖਦੀਆਂ ਹਨ। ਇਹ ਫਰਮ ਸ਼ਹਿਰ ਵਿੱਚ ਆਪਣੇ ਕੈਲੇਡੋਨੀਆ ਡਿਪੂ ਨੂੰ ਦੇਸ਼ ਦੇ ਸਭ ਤੋਂ ਵੱਡੇ ਇਲੈਕਟ੍ਰਿਕ ਵਾਹਨ ਚਾਰਜਿੰਗ ਹੱਬ ਵਿੱਚ ਬਦਲ ਰਹੀ ਹੈ। ਇਸਦੇ ਇਲਾਵਾ 2023 ਤੱਕ, 150 ਇਲੈਕਟ੍ਰਿਕ ਬੱਸਾਂ ਪੂਰੇ ਗਲਾਸਗੋ ਵਿੱਚ ਸੇਵਾ ਵਿੱਚ ਆਉਣ ਵਾਲੀਆਂ ਹਨ।

LEAVE A REPLY

Please enter your comment!
Please enter your name here