ਗਲਾਸਗੋ: ਵਿਧਵਾਵਾਂ ਲਈ ਚਾਨਣਮੁਨਾਰਾ ਬਣੀ ਸੰਸਥਾ ਵੱਲੋਂ ਸਥਾਪਨਾ ਦੀ 25ਵੀਂ ਵਰ੍ਹੇਗੰਢ ਮਨਾਈ ਗਈ

0
53
ਗਲਾਸਗੋ: ਵਿਧਵਾਵਾਂ ਲਈ ਚਾਨਣਮੁਨਾਰਾ ਬਣੀ ਸੰਸਥਾ ਵੱਲੋਂ ਸਥਾਪਨਾ ਦੀ 25ਵੀਂ ਵਰ੍ਹੇਗੰਢ ਮਨਾਈ ਗਈ
ਸਕਾਟਿਸ਼ ਏਸ਼ੀਅਨ ਏਕਤਾ ਗਰੁੱਪ ਨੇ ਕਾਇਮ ਕੀਤੀ ਮਿਸਾਲ
ਗਲਾਸਗੋ
ਸਕਾਟਲੈਂਡ ਦੀ ਵੱਕਾਰੀ ਸੰਸਥਾ ਸਕਾਟਿਸ਼ ਏਸ਼ੀਅਨ ਏਕਤਾ ਗਰੁੱਪ ਵੱਲੋਂ ਸੰਸਥਾ ਦੀ ਸਥਾਪਨਾ ਦੀ 25ਵੀਂ ਵਰ੍ਹੇਗੰਢ ਮਨਾਈ ਗਈ। ਵਿਦੇਸ਼ਾਂ ਦੀ ਭੱਜ ਦੌੜ ਭਰੀ ਜ਼ਿੰਦਗੀ ‘ਚ ਸਮਾਜ ਲਈ ਚੰਗੇ ਕਾਰਜ ਕਰਨ ਵਾਲੇ ਸ਼ਖਸ ਆਮ ਨਹੀਂ ਹੁੰਦੇ। ਸਕਾਟਲੈਂਡ ਦੀ ਸੰਸਥਾ ਸਕਾਟਿਸ਼ ਏਸ਼ੀਅਨ ਏਕਤਾ ਗਰੁੱਪ ਨਾਲ ਵੀ ਅਜਿਹੀਆਂ ਸ਼ਖਸ਼ੀਅਤਾਂ ਜੁੜੀਆਂ ਹੋਈਆਂ ਹਨ ਜੋ ਪਿਛਲੇ 25 ਸਾਲਾਂ ਤੋਂ ਨਿਰੰਤਰ ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਹਨ। ਸੰਸਥਾ ਦੀ ਸਥਾਪਨਾ ਦੇ 25 ਸਾਲ ਹੋਣ ‘ਤੇ ਜਸ਼ਨ ਮਨਾਉਣ ਸਬੰਧੀ ਵਿਸ਼ਾਲ ਸਮਾਗਮ ਕਰਾਉਣ ਪਲਾਜ਼ਾ ਵਿਖੇ ਕਰਵਾਏ ਗਏ ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਸੰਸਥਾਂ ਨਾਲ ਜੁੜੀਆਂ ਕਾਰਜਸ਼ੀਲ ਔਰਤਾਂ ਦੀ ਸਲਾਹੁਤਾ ਕੀਤੀ। ਇਸ ਸਮੇਂ ਚਿਰਾਗ ਰਾਓ ਅਤੇ ਰੇਖਾ ਵੱਲੋਂ ਇੱਕ ਤੋਂ ਬਾਅਦ ਇੱਕ ਗੀਤ ਗਾ ਕੇ ਸਮਾਗਮ ਨੂੰ ਰੰਗੀਨ ਕਰ ਦਿੱਤਾ ਗਿਆ। ਸੰਸਥਾਂ ਦੇ ਮੋਹਰੀ ਆਗੂਆਂ ਵੱਲੋਂ ਆਪਣੇ ਸੰਬੋਧਨ ਦੌਰਾਨ ਦੂਰ ਦੁਰੇਡੇ ਤੋਂ ਆਏ ਲੋਕਾਂ ਦਾ ਧੰਨਵਾਦ ਕੀਤਾ ਗਿਆ। ਸੰਸਥਾ ਦੀ ਚੇਅਰ ਤੇ ਫਾਊਂਡਰ ਸ਼੍ਰੀਮਤੀ ਆਦਾਰਸ਼ ਖੁੱਲਰ ਨੇ ਆਪਣੇ ਸੰਬੋਧਨ ਦੌਰਾਨ ਪਿਛਲੇ 25 ਵਰਿਆਂ ਦੌਰਾਨ ਆਈਆਂ ਚੁਣੌਤੀਆਂ ਅਤੇ ਕੀਤੇ ਕਾਰਜਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ।

LEAVE A REPLY

Please enter your comment!
Please enter your name here