ਗਲੋਬਲ ਪੰਜਾਬੀ ਐਸੋਸੀਏਸ਼ਨ ਦਾ ਇਕ ਹੋਰ ਅਹਿਮ ਉਪਰਾਲਾ।

0
158

ਸ਼੍ਰੀ ਸੁਭਾਸ਼ ਘਈ ਸਵੀਡਨ ਦੇ ਸ਼੍ਰੀ ਇਸ਼ਤਿਆਕ ਅਹਿਮਦ ਵਲੋਂ ਰਚਿਤ “ਵੰਡ ਤੋਂ ਪਹਿਲਾਂ ਪੰਜਾਬ ਦਾ ਭਾਰਤੀ ਸਿਨੇਮਾ ’ਚ ਯੋਗਦਾਨ” ਮੰਬਈ ’ਚ ਕਰਨਗੇ ਰਿਲੀਜ਼।
ਅਮ੍ਰਿਤਸਰ 9 ਮਈ
ਗਲੋਬਲ ਪੰਜਾਬੀ ਐਸੋਸੀਏਸ਼ਨ ਦੇ ਉਦਮ ਸਦਕਾ ਮੁੰਬਈ ਵਿਖੇ ਸਵੀਡਨ ਦੇ ਵਿਸ਼ਵ ਪ੍ਰਸਿੱਧ ਲੇਖਕ ਅਤੇ ਰਾਜਨੀਤੀ ਵਿਗਿਆਨੀ ਸ਼੍ਰੀ ਇਸ਼ਤਿਆਕ ਅਹਿਮਦ ਵਲੋਂ ਰਚਿਤ “ਵੰਡ ਤੋਂ ਪਹਿਲਾਂ ਪੰਜਾਬ ਦਾ ਭਾਰਤੀ ਸਿਨੇਮਾ ’ਚ ਯੋਗਦਾਨ” ਪੁਸਤਕ ਨੂੰ ਹਿੰਦੀ ਸਿਨੇਮਾ ਵਿੱਚ ਆਪਣੇ ਕੰਮਾਂ ਲਈ ਜਾਣੇ ਜਾਂਦੇ ਸ਼੍ਰੀ ਸੁਭਾਸ਼ ਘਈ ਵਲੋਂ ਰਿਲੀਜ਼ ਕੀਤੀ ਜਾ ਰਹੀ ਹੈ। ਆਕਾਰ ਬੁਕਸ ਵਲੋਂ ਪ੍ਰਕਾਸ਼ਤ ਇਸ ਪੁਸਤਕ ਨੂੰ 13 ਮਈ 2023, ਸ਼ਨੀਵਾਰ ਨੂੰ ਗੋਰੇਗਾਓਂ ਈਸਟ, ਮੁੰਬਈ ਦੇ ਕਰਮਾ ਫਾਊਂਡੇਸ਼ਨ ਹਾਲ ਵਿਸਲਿੰਗ ਵੁੱਡਜ਼ ਇੰਟਰਨੈਸ਼ਨਲ ਫਿਲਮ ਸਿਟੀ ਕੰਪਲੈਕਸ ਵਿਖੇ ਇਕ ਪ੍ਰਭਾਵਸ਼ਾਲੀ ਸਮਾਹੋਰ ’ਚ ਰਿਲੀਜ਼ ਕੀਤੀ ਜਾਵੇਗੀ। ਸਮਾਰੋਹ ਦਾ ਸਮਾਂ ਸ਼ਾਮ 4.30 ਤੋਂ ਸ਼ਾਮ 6 ਵਜੇ ਤੱਕ ਦਾ ਰਹੇਗਾ।
ਪ੍ਰੋ. ਸਰਚਾਂਦ ਸਿੰਘ ਨੇ ਦਸਿਆ ਕਿ ਗਲੋਬਲ ਪੰਜਾਬੀ ਐਸੋਸੀਏਸ਼ਨ ਦੇ ਸਰਪ੍ਰਸਤ ਸ ਇਕਬਾਲ ਸਿੰਘ ਲਾਲਪੁਰਾ ਚੇਅਰਮੈਨ ਕੌਮੀ ਘੱਟ ਗਿਣਤੀ ਕਮਿਸ਼ਨ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਡਾ: ਕੁਲਵੰਤ ਸਿੰਘ ਧਾਰੀਵਾਲ ਚੇਅਰਮੈਨ ਵਰਲਡ ਕੈਂਸਰ ਕੇਅਰ ਨੇ ਗਲੋਬਲ ਐਸੋਸੀਏਸ਼ਨ ਪਛਮੀ ਭਾਰਤ ਦੇ ਪ੍ਰਧਾਨ ਸ੍ਰੀ ਰਾਜਨ ਖੰਨਾ ਦੇ ਉਦਮ ਨਾਲ ਕਰਾਏ ਜਾ ਰਹੇ ਪੁਸਤਕ ਰਿਲੀਜ਼ ਸਮਾਰੋਹ ’ਚ ਪੰਜਾਬ ਤੇ ਪੰਜਾਬੀ ਹਿਤੈਸ਼ੀਆਂ ਨੂੰ ਸਿਰਕਤ ਕਰਨ ਲਈ ਸਨਿਮਰ ਸੱਦਾ ਦਿਤਾ ਹੈ।
ਸ਼੍ਰੀ ਸੁਭਾਸ਼ ਘਈ, ਵਿਸਲਿੰਗ ਵੁਡਸ ਇੰਟਰਨੈਸ਼ਨਲ ਦੇ ਸੰਸਥਾਪਕ ਅਤੇ ਚੇਅਰਮੈਨ ਕਿਸੇ ਜਾਣ ਪਛਾਣ ਦੇ ਮੁਥਾਜ ਨਈਂ ਹਨ, ਸਭ ਜਾਣਦੇ ਹਨ ਕਿ ਉਹ ਹਿੰਦੀ ਸਿਨੇਮਾ ਦੇ ਸਭ ਤੋਂ ਪ੍ਰਸਿੱਧ ਨਿਰਮਾਤਾ-ਨਿਰਦੇਸ਼ਕ, ਅਭਿਨੇਤਾ, ਗੀਤਕਾਰ, ਸੰਗੀਤ ਨਿਰਦੇਸ਼ਕ ਅਤੇ ਪਟਕਥਾ ਲੇਖਕ ਹਨ। ਮੁੱਖ ਤੌਰ ‘ਤੇ ਆਪਣੀ ਲਗਨ ਅਤੇ ਮਿਹਨਤ ਸਦਕਾ 80 – 90 ਦੇ ਦਹਾਕੇ ਦੌਰਾਨ ਹਿੰਦੀ ਸਿਨੇਮਾ ਦੇ ਸਭ ਤੋਂ ਪ੍ਰਮੁੱਖ ਅਤੇ ਸਫਲ ਫਿਲਮ ਨਿਰਮਾਤਾ ਵਜੋਂ ਯੌਗਦਾਨ ਪਾਇਆ। ਉਨਾਂ ਨੂੰ 2006 ਵਿੱਚ, ਸਮਾਜਿਕ ਸਮੱਸਿਆਵਾਂ-ਮੁੱਦਿਆਂ ‘ਤੇ ਅਧਾਰਤਿ ਸਰਵੋਤਮ ਫਿਲਮ ’ਇਕਬਾਲ’ ਦੇ ਨਿਰਮਾਣ ਲਈ ਰਾਸ਼ਟਰੀ ਫਿਲਮ ਪੁਰਸਕਾਰ ਮਿਲਿਆ। ਇਸੇ ਸਾਲ ਉਸਨੇ ਮੁੰਬਈ ਵਿੱਚ ਵਿਸਲਿੰਗ ਵੁਡਸ ਇੰਟਰਨੈਸ਼ਨਲ ਫਿਲਮ ਅਤੇ ਮੀਡੀਆ ਸੰਸਥਾ ਦੀ ਸਥਾਪਨਾ ਕੀਤੀ।
ਇਸ ਖੋਜ ਭਰਪੂਰ ਪੁਸਤਕ ਦੇ ਰਚੇਤਾ ਪ੍ਰੋ. ਡਾ: ਇਸ਼ਤਿਆਕ ਅਹਿਮਦ ਦਾ ਜਨਮ 24 ਫਰਵਰੀ, 1947 ਨੂੰ ਲਾਹੌਰ ਵਿੱਚ ਹੋਇਆ ਸੀ। ਉਨ੍ਹਾਂ ਨੇ ਸਟਾਕਹੋਮ ਯੂਨੀਵਰਸਿਟੀ ਤੋਂ ਰਾਜਨੀਤੀ ਸ਼ਾਸਤਰ ਵਿੱਚ ਪੀਐਚਡੀ ਕੀਤੀ ਹੈ। ਉਹ ਸਟਾਕਹੋਮ ਯੂਨੀਵਰਸਿਟੀ ਵਿੱਚ ਰਾਜਨੀਤੀ ਸ਼ਾਸਤਰ ਦਾ ਪ੍ਰੋਫੈਸਰ ਐਮਰੀਟਸ ਹੈ। ਉਸਨੇ ਕਈ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਹਨ, ਜਿਨ੍ਹਾਂ ਵਿੱਚ ਪੁਰਸਕਾਰ (ਇਨਾਮ) ਜੇਤੂ, ਜਿਨਾਹ: ਉਸ ਦੀਆਂ ਸਫਲਤਾਵਾਂ, ਅਸਫਲਤਾਵਾਂ ਅਤੇ ਇਤਿਹਾਸ ਵਿੱਚ ਭੂਮਿਕਾ, ਪੈਂਗੁਇਨ ਨਵੀਂ ਦਿੱਲੀ, 2020, ਜਿਸ ਨੇ ਵੈਲੀ ਆਫ਼ ਵਰਡਜ਼ ਫੈਸਟੀਵਲ, ਦੇਹਰਾਦੂਨ, 2021 ਵਿੱਚ ਸਰਬੋਤਮ ਅੰਗਰੇਜ਼ੀ ਗੈਰ-ਗਲਪ ਪੁਸਤਕ ਪੁਰਸਕਾਰ ਜਿੱਤਿਆ ਹੈ।
ਉਸ ਦੀ ਕਿਤਾਬ, ਦਿ ਪੰਜਾਬ ਬਲਡੀਡ, ਪਾਰਟੀਸ਼ਨਡ ਐਂਡ ਕਲੀਨਜ਼: ਸੀਕ੍ਰੇਟ ਬ੍ਰਿਟਿਸ਼ ਰਿਪੋਰਟਸ ਅਤੇ ਫਸਟ-ਪਰਸਨ ਅਕਾਉਂਟ ਰਾਹੀਂ 1947 ਦੀ ਤ੍ਰਾਸਦੀ ਨੂੰ ਅਨਰਾਵੇਲਿੰਗ, ਆਕਸਫੋਰਡ ਯੂਨੀਵਰਸਿਟੀ ਪ੍ਰੈਸ, ਕਰਾਚੀ ਨੇ ਕਰਾਚੀ ਲਿਟਰੇਚਰ ਫੈਸਟੀਵਲ, 2013 ਅਤੇ ਲਾਹੌਰ ਲਿਟਰੇਰੀ ਵਿਖੇ ਸਰਵੋਤਮ ਗੈਰ-ਗਲਪ ਪੁਸਤਕ ਦਾ ਪੁਰਸਕਾਰ ਜਿੱਤਿਆ। ਫੈਸਟੀਵਲ, 2013। ਇਸ ਦਾ ਭਾਰਤੀ ਸੰਸਕਰਨ ਰੂਪਾ ਬੁੱਕਸ, 2011 ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਸੀ। ਪੁਸਤਕ ਦੇ ਉਰਦੂ (2015), ਹਿੰਦੀ (2018) ਅਤੇ ਗੁਰਮੁਖੀ ਪੰਜਾਬੀ ਐਡੀਸ਼ਨ ਵੀ ਪ੍ਰਕਾਸ਼ਿਤ ਹੋ ਚੁੱਕੇ ਹਨ।
ਇਸ ਮੌਕੇ ਗਲੋਬਲ ਪੰਜਾਬੀ ਐਸੋਸੀਏਸ਼ਨ ਦੇ ਆਨਰੇਰੀ ਸਕਤਰ ਡਾ. ਜਸਵਿੰਦਰ ਸਿੰਘ ਢਿਲੋਂ ਅਤੇ ਮੀਤ ਪ੍ਰਧਾਨ ਕਰਨਲ ਜੈਬੰਸ ਸਿੰਘ ਨੇ ਦਸਿਆ ਕਿ ਪੁਸਤਕ ਰਿਲੀਜ਼ ਸਮਾਰੋਹ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁਕੀਆਂ ਹਨ ਅਤੇ ਸਮੂਹ ਪੰਜਾਬੀਆਂ ਅਤੇ ਸਿਨੇਮਾ ਪ੍ਰੇਮੀਆਂ ’ਚ ਭਾਰੀ ਉਤਸ਼ਾਹ ਹੈ।

LEAVE A REPLY

Please enter your comment!
Please enter your name here