ਵਰਜੀਨੀਆ-( ਸੁਰਿੰਦਰ ਗਿੱਲ ) ਯੂਨੀਵਰਸਟੀ ਆਫ਼ ਨਾਰਥ ਅਮਰੀਕਾ ਦੇ ਕੈਂਪਸ ਵਿੱਚ ਗਲੋਬਲ ਫ਼ਿਲਮ ਤੇ ਮਿਊਜ਼ਿਕ ਫੈਸਟੀਵਲ ਅਵਾਰਡ ਸਮਾਗਮ ਕੀਤਾ ਗਿਆ। ਜਿਸ ਵਿੱਚ ਵੱਖ ਵੱਖ ਫ਼ਿਲਮਾਂ ਦੇ ਟ੍ਰੇਲਰ ਤੇ ਗਾਣਿਆਂ ਨੂੰ ਫਿਲਮਾਇਆ ਗਿਆ । ਜਿਸ ਵਿੱਚ ਐਕਟਰ ,ਡਾਇਰੈਕਟਰ ਤੇ ਪ੍ਰੋਡਿਊਸਰਾਂ ਨੇ ਹਿੱਸਾ ਲਿਆ । ਹਰੇਕ ਨੇ ਅਪਨੀ ਅਪਨੀ ਫਿਲਮ ਬਾਰੇ ਜ਼ਿਕਰ ਕੀਤਾ।ਹਾਜ਼ਰੀਨ ਨੇ ਫਿਲਮਾ ਤੇ ਗਾਣਿਆਂ ਬਾਰੇ ਖੂਬ ਚਰਚਾ ਕੀਤੀ।
ਤੀਹ ਦਿਨ ਫ਼ਿਲਮ ਦੇ ਟ੍ਰੇਲਰ ਤੇ ਯਾਦੇ ਗਾਣੇ ਨੂੰ ਗਲੋਬਲ ਅਵਾਰਡ ਦਿੱਤਾ ਗਿਆ। ਜਿੱਥੇ ਪੂਰੀ ਟੀਮ ਨੇ ਖੁਸ਼ੀ ਪ੍ਰਗਟਾਈ ਤੇ ਅਪੀਲ ਕੀਤੀ ਕਿ ਤੀਹ ਦਿਨ ਮੂਵੀ ਜੋ ਪ੍ਰੀਵਾਰਕ ਫ਼ਿਲਮ ਹੈ। ਇਸ ਨੂੰ ਬਹੁਤਾਤ ਵਿੱਚ ਦੇਖੋ। ਇਸ ਮੋਕੇ ਕੇ ਕੇ ਸਿਧੂ ਫਾਊਡਰ ਪੰਜਾਬੀ ਕਲੱਬ ਨੇ ਰੀਮਾਂ ਕਲਪਾਨੀ ਪ੍ਰੋਡਿਊਸਰ ਨੂੰ ਵਧਾਈ ਦਿਤੀ। ਡਾਕਟਰ ਸੁਰਿੰਦਰ ਸਿੰਘ ਗਿੱਲ ਕੋ-ਚੇਅਰ ਅੰਤਰਰਾਸ਼ਟਰੀ ਫੋਰਮ ਯੂ ਐਸ ਏ ਨੇ ਕਿਹਾ ਕਿ ਇਹ ਫਿਲਮ ਨੂੰ ਯੂ ਐਨ ਵੱਲੋਂ ਵੀ ਸਨਮਾਨਿਆ ਗਿਆ ਹੈ।ਆਸ ਹੈ ਕਿ ਇਹ ਫਿਲਮ ਹੋਰ ਵੀ ਕਈ ਅਵਾਰਡ ਭਵਿੱਖ ਵਿੱਚ ਜਿੱਤੇਗੀ । ਰੀਮਾ ਕਲਪਾਨੀ ਪ੍ਰੋਡਿਊਸਰ ਤੇ ਸੁਸ ਦੀ ਟੀਮ ਨੂੰ ਮੁਬਾਰਕਾਂ ਦਿੱਤੀਆਂ । ਪ੍ਰੈੱਸ ਕਲੱਬ ਯੂ ਐਸ ਏ ਦੀ ਟੀਮ ਮੈਂਬਰਾਂ ਨੇ ਇਸ ਦੀ ਕਵਰਿਜ ਕੀਤੀ। ਜਿਸ ਵਿਚ ਸੁਰਮੁਖ ਸਿੰਘ ਮਾਣਕੂ ਜਸ ਪੰਜਾਬੀ ਤੇ ਟੀ ਵੀ ਏਸ਼ੀਆ, ਹਰਜੀਤ ਸਿੰਘ ਹੁੰਦਲ ਸੀ ਈ ਓ ਸਬਰੰਗ ਟੀ ਵੀ,ਰਘੂਬੀਰ ਗੋਇਲ ਵਾਈਟ ਹਾਊਸ ਤੇ ਡਾਕਟਰ ਸੁਰਿੰਦਰ ਸਿੰਘ ਗਿੱਲ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ।
Boota Singh Basi
President & Chief Editor