ਗਾਂਧੀ ਨਗਰ ‘ਚ ਸੰਸਦ ਮੈਂਬਰ ਰਾਘਵ ਚੱਢਾ ਦੇ ਵਿਸ਼ਾਲ ਰੋਡ ਸ਼ੋਅ ‘ਚ  ਹੋਇਆ ਲੋਕਾਂ ਦਾ ਭਾਰੀ ਇਕੱਠ

0
53
ਗਾਂਧੀ ਨਗਰ ‘ਚ ਸੰਸਦ ਮੈਂਬਰ ਰਾਘਵ ਚੱਢਾ ਦੇ ਵਿਸ਼ਾਲ ਰੋਡ ਸ਼ੋਅ ‘ਚ  ਹੋਇਆ ਲੋਕਾਂ ਦਾ ਭਾਰੀ ਇਕੱਠ

ਗਾਂਧੀ ਨਗਰ ‘ਚ ਸੰਸਦ ਮੈਂਬਰ ਰਾਘਵ ਚੱਢਾ ਦੇ ਵਿਸ਼ਾਲ ਰੋਡ ਸ਼ੋਅ ‘ਚ  ਹੋਇਆ ਲੋਕਾਂ ਦਾ ਭਾਰੀ ਇਕੱਠ, ਸੰਸਦ ਮੈਂਬਰ ਨੇ ਕਿਹਾ- ਪੰਜ ਤਰੀਕ ਦਾ ਦਿਨ ਹੋਵੇਗਾ, ਝਾੜੂ ਚੋਣ ਨਿਸ਼ਾਨ ਹੋਵੇਗਾ

ਸੰਸਦ ਮੈਂਬਰ ਰਾਘਵ ਚੱਢਾ ਦੀ ਅਗਵਾਈ ‘ਚ ਗਾਂਧੀ ਨਗਰ ਵਿਧਾਨ ਸਭਾ ਹਲਕੇ ‘ਚ ਹੋਏ ਰੋਡ ਸ਼ੋਅ ‘ਚ ਹਜ਼ਾਰਾਂ ਲੋਕਾਂ ਨੇ ਲਿਆ ਹਿੱਸਾ

ਰਾਘਵ ਚੱਢਾ ਨੇ ਲੋਕਾਂ ਨੂੰ ‘ਆਪ’ ਉਮੀਦਵਾਰ ਦੀਪੂ ਚੌਧਰੀ ਨੂੰ ਜਿਤਾਉਣ ਲਈ 5 ਫਰਵਰੀ ਨੂੰ ਝਾੜੂ ਦਾ ਬਟਨ ਦਬਾਉਣ ਦੀ ਕੀਤੀ ਅਪੀਲ

ਰਾਘਵ ਚੱਢਾ ਨੇ ਕਿਹਾ- ਆਮ ਆਦਮੀ ਪਾਰਟੀ ਇਸ ਵਾਰ ਆਪਣੇ ਸਕਾਰਾਤਮਕ ਏਜੰਡੇ ਨਾਲ ਚੋਣ ਮੈਦਾਨ ਵਿੱਚ ਉਤਰੀ ਹੈ

ਰਾਘਵ ਚੱਢਾ ਨੇ ਔਰਤਾਂ ਨੂੰ ਕੀਤੀ ਅਪੀਲ, ਕਿਹਾ- ਆਪਣੇ ਭਰਾ ਅਰਵਿੰਦ ਕੇਜਰੀਵਾਲ ਨੂੰ ਦੁਬਾਰਾ ਜਿੱਤਾਓ

ਨਵੀਂ ਦਿੱਲੀ, 28 ਜਨਵਰੀ 2025

ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਅੱਜ ਗਾਂਧੀ ਨਗਰ ਵਿਧਾਨ ਸਭਾ ਹਲਕੇ ਵਿੱਚ ਇੱਕ ਵਿਸ਼ਾਲ ਰੋਡ ਸ਼ੋਅ ਕੀਤਾ।  ਗਾਂਧੀ ਨਗਰ ਸੀਟ ਤੋਂ ਆਮ ਆਦਮੀ ਦੇ ਉਮੀਦਵਾਰ ਦੀਪੂ ਚੌਧਰੀ ਦੇ ਸਮਰਥਨ ‘ਚ ਆਯੋਜਿਤ ਇਸ ਰੋਡ ਸ਼ੋਅ ‘ਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ।  ਰੋਡ ਸ਼ੋਅ ਵਿੱਚ ਸਮਰਥਕਾਂ ਦਾ ਜੋਸ਼ ਅਤੇ ਸਮਰਥਨ ਦੇਖਣ ਯੋਗ ਸੀ।  ਰੋਡ ਸ਼ੋਅ ‘ਚ ਹਜ਼ਾਰਾਂ ਲੋਕਾਂ ਦੀ ਇਕੱਠੀ ਹੋਈ ਭੀੜ ਇਸ ਗੱਲ ਦਾ ਸੰਕੇਤ ਦੇ ਰਹੀ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ 8 ਫਰਵਰੀ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਆਮ ਆਦਮੀ ਪਾਰਟੀ ਨੂੰ ਭਾਰੀ ਫਤਵਾ ਮਿਲਣ ਵਾਲਾ ਹੈ।

ਰੋਡ ਸ਼ੋਅ ਦੌਰਾਨ ‘ਭਾਰਤ ਮਾਤਾ ਦੀ ਜੈ’ ਅਤੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰਿਆਂ ਦਰਮਿਆਨ ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ, ‘ਗਾਂਧੀ ਨਗਰ ਵਿਧਾਨ ਸਭਾ ਹਲਕੇ ਦੇ ਹਜ਼ਾਰਾਂ ਲੋਕ ਆਮ ਆਦਮੀ ਪਾਰਟੀ ਦੇ ਸਮਰਥਨ ਵਿੱਚ ਸਾਹਮਣੇ ਆਏ ਹਨ। ਗਾਂਧੀ ਨਗਰ ਦੇ ਲੋਕਾਂ ਨੇ ਹਮੇਸ਼ਾ ਵਿਕਾਸ ਅਤੇ ਇਮਾਨਦਾਰੀ ਦੀ ਰਾਜਨੀਤੀ ਦਾ ਸਮਰਥਨ ਕੀਤਾ ਹੈ।  ਲੋਕਾਂ ਦੀ ਭੀੜ ਦੱਸ ਰਹੀ ਹੈ ਕਿ ਜਨਤਾ ‘ਆਪ’ ਅਤੇ ਅਰਵਿੰਦ ਕੇਜਰੀਵਾਲ ਨੂੰ ਆਸ਼ੀਰਵਾਦ ਦੇਣ ਜਾ ਰਹੀ ਹੈ। ਜਿਹੜੀ ਪਾਰਟੀ ਆਪਣੇ ਕੰਮ ਲਈ ਸਕਾਰਾਤਮਕ ਏਜੰਡਾ ਅਤੇ ਬਲੂਪ੍ਰਿੰਟ ਲੈ ਕੇ ਆਉਂਦੀ ਹੈ, ਜਨਤਾ ਉਸ ਨੂੰ ਹੀ  ਚੁਣਦੀ ਹੈ।
ਉਨ੍ਹਾਂ ਕਿਹਾ ਕਿ ਅੱਜ ਦੇ ਇਸ ਰੋਡ ਸ਼ੋਅ ਵਿੱਚ ਇਕੱਠੀ ਹੋਈ ਭੀੜ ਤੋਂ ਸਾਫ਼ ਪਤਾ ਲੱਗਦਾ ਹੈ ਕਿ ਜਦੋਂ 8 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ ਤਾਂ ਗਾਂਧੀ ਨਗਰ ਵਿਧਾਨ ਸਭਾ ਸੀਟ ਉਹ ਸੀਟ ਹੋਵੇਗੀ ਜਿਸ ਨੂੰ ‘ਆਪ’ ਵੱਡੀ ਜਿੱਤ ਨਾਲ ਜਿੱਤੇਗੀ।

ਰਾਘਵ ਚੱਢਾ ਨੇ ਅਪੀਲ ਕੀਤੀ, “ਕਿਸੇ ਵੀ ‘ਐਰੇ- ਗੈਰੇ’ ਨੂੰ ਵੋਟ ਨਾ ਪਾਓ। 5 ਫਰਵਰੀ ਨੂੰ ਝਾੜੂ ਦਾ ਬਟਨ ਦਬਾਓ ਅਤੇ ਭਰਾ ਦੀਪੂ ਚੌਧਰੀ ਨੂੰ ਜਿਤਾਓ। ਇਹ ਚੋਣ ਬਹੁਤ ਮਹੱਤਵਪੂਰਨ ਹੈ ਅਤੇ ਗਾਂਧੀ ਨਗਰ ਦਾ ਪਿਆਰ ਹਮੇਸ਼ਾ ਅਰਵਿੰਦ ਕੇਜਰੀਵਾਲ ਨਾਲ ਰਿਹਾ ਹੈ। ਦੀਪੂ ਚੌਧਰੀ ਤੁਹਾਡੇ ਵਿੱਚੋਂ ਇੱਕ ਹੈ, ਮੈਨੂੰ ਯਕੀਨ ਹੈ ਕਿ ਤੁਸੀਂ ਸਾਨੂੰ ਇੱਕ ਮੌਕਾ ਦਿਓਗੇ ਅਤੇ ਅਸੀਂ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਾਂਗੇ।

“ਪੰਜ ਤਰੀਖ ਦਾ ਦਿਨ ਹੋਵੇਗਾ, ਝਾੜੂ ਚੋਣ ਚਿੰਨ੍ਹ ਹੋਵੇਗਾ”

ਇਸ ਸ਼ਾਨਦਾਰ ਰੋਡ ਸ਼ੋਅ ਦੇ ਦੌਰਾਨ ਸਾਂਸਦ ਰਾਘਵ ਚੱਢਾ ਨੇ ਪਾਰਟੀ ਵਲੰਟੀਅਰਾਂ ਅਤੇ ਜਨਤਾ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ‘ਆਪ’ ਦੇ ਏਜੇਂਡੇ ਅਤੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, “ਪੰਜ ਤਰੀਖ ਦਾ ਦਿਨ ਹੋਵੇਗਾ, ਝਾੜੂ ਚੋਣ ਚਿੰਨ੍ਹ ਹੋਵੇਗਾ।” ਉੱਥੇ ਹੀ ਮਹਿਲਾ ਵੋਟਰਾਂ ਨੂੰ ਸੰਬੋਧਨ ਕਰਦਿਆਂ ਰਾਘਵ ਚੱਢਾ ਨੇ ਕਿਹਾ ਕਿ, “ਇਸ ਵਾਰ ਮਹਿਲਾਵਾਂ ਦੀ ਜ਼ਿੰਮੇਵਾਰੀ ਵੱਧ ਗਈ ਹੈ। ਆਪਣੇ ਭਰਾ ਅਰਵਿੰਦ ਕੇਜਰੀਵਾਲ ਨੂੰ ਫਿਰ ਜਿੱਤਾਉਣ, ਜਿਸ ਨਾਲ ਹਰ ਮਹੀਨੇ 2100 ਰੁਪਏ ਮਿਲਣ ਅਤੇ ਦਿੱਲੀ ਨੂੰ ਵਧੀਆ ਬਣਾਇਆ ਜਾ ਸਕੇ।” ਇਸ ਰੋਡ ਸ਼ੋਅ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ, ਨੌਜਵਾਨਾਂ ਅਤੇ ਸੀਨੀਅਰ ਨਾਗਰਿਕਾਂ ਨੇ ਭਾਗ ਲਿਆ।

ਸਾਂਸਦ ਰਾਘਵ ਚੱਢਾ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਵਿੱਚ ਸਿੱਖਿਆ, ਸਿਹਤ, ਬਿਜਲੀ, ਪਾਣੀ ਅਤੇ ਆਵਾਜਾਈ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਕੀਤੇ ਹਨ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਦਿੱਲੀ ਵਿੱਚ ਜੋ ਬਦਲਾਅ ਆਏ ਹਨ, ਉਹ ਪ੍ਰਸ਼ੰਸ਼ਾਯੋਗ ਹੈ। ਉਨ੍ਹਾਂ ਕਿਹਾ ਕਿ ਗਾਂਧੀ ਨਗਰ ਦੀ ਜਨਤਾ ਨੇ ਹਮੇਸ਼ਾ ਵਿਕਾਸ ਅਤੇ ਇਮਾਨਦਾਰੀ ਦੀ ਰਾਜਨੀਤੀ ਦਾ ਸਮਰਥਨ ਕੀਤਾ ਹੈ ਅਤੇ ਇਸ ਵਾਰ ਵੀ ਉਹੀ ਇਤਿਹਾਸ ਦੁਹਰਾਇਆ ਜਾਵੇਗਾ।

ਆਮ ਆਦਮੀ ਪਾਰਟੀ ਦੇ ਸਕਾਰਾਤਮਕ ਏਜੇਂਡੇ ਤੇ ਜ਼ੋਰ

ਸਾਂਸਦ ਰਾਘਵ ਚੱਢਾ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਇਸ ਵਾਰ ਦੇ ਚੋਣਾਂ ਵਿੱਚ ਆਪਣੇ ਸਕਾਰਾਤਮਕ ਏਜੇਂਡੇ ਦੇ ਨਾਲ ਮੈਦਾਨ ਵਿੱਚ ਉਤਰੀ ਹੈ। ਪਾਰਟੀ ਨੇ ਜਨਤਾ ਨਾਲ ਕੀਤੇ ਗਏ ਵਾਅਦਿਆਂ ਨੂੰ ਪ੍ਰਾਥਮਿਕਤਾ ਦਿੱਤੀ ਹੈ ਅਤੇ ਹਰ ਪੱਧਰ ‘ਤੇ ਇਮਾਨਦਾਰ ਸ਼ਾਸਨ ਦੀ ਮਿਸਾਲ ਪੇਸ਼ ਕੀਤੀ ਹੈ। ਇਸ ਰੋਡ ਸ਼ੋ ਨਾਲ ਨਾ ਸਿਰਫ ਗਾਂਧੀ ਨਗਰ ਵਿੱਚ, ਬਲਕਿ ਸਾਰੀ ਦਿੱਲੀ ਵਿੱਚ ਇੱਕ ਨਵਾਂ ਜੋਸ਼ ਭਰਨ ਦਾ ਕੰਮ ਹੋਇਆ ਹੈ।

ਉਨ੍ਹਾਂ ਨੇ ਆਪ ਸਰਕਾਰ ਦੇ ਸਿੱਖਿਆ ਮਾਡਲ ਨੂੰ ਦਿੱਲੀ ਦੀ ਸਭ ਤੋਂ ਵੱਡੀਆਂ ਉਪਲਬਧੀਆਂ ਵਿੱਚੋਂ ਇੱਕ ਦੱਸਿਆ। ਉਨ੍ਹਾਂ ਕਿਹਾ, “ਅਸੀਂ ਸਰਕਾਰੀ ਸਕੂਲਾਂ ਦਾ ਪੱਧਰ ਐਨਾ ਉੱਚਾ ਕੀਤਾ ਹੈ ਕਿ ਅੱਜ ਪ੍ਰਾਈਵੇਟ ਸਕੂਲਾਂ ਦੇ ਬੱਚੇ ਵੀ ਸਰਕਾਰੀ ਸਕੂਲਾਂ ਵਿੱਚ ਦਾਖਲਾ ਲੈ ਰਹੇ ਹਨ। ਇਹੀ ਨਹੀਂ, ਮੁਹੱਲਾ ਕਲਿਨਿਕ ਅਤੇ ਸਰਕਾਰੀ ਹਸਪਤਾਲਾਂ ਰਾਹੀਂ ਸਿਹਤ ਸੇਵਾਵਾਂ ਨੂੰ ਜਨਤਾ ਤੱਕ ਪਹੁੰਚਾਉਣਾ ਸਾਡੀ ਪ੍ਰਾਥਮਿਕਤਾ ਰਹੀ ਹੈ।” ਉਨ੍ਹਾਂ ਨੇ ਪਾਰਟੀ ਦੇ ਵਲੰਟੀਅਰਾਂ ਅਤੇ ਆਗੂਆਂ ਰਾਹੀਂ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਚੋਣਾਂ ਵਿੱਚ ‘ਆਪ’ ਦੇ ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿੱਤਾਉਣ ਅਤੇ ਦਿੱਲੀ ਵਿੱਚ ਵਿਕਾਸ ਦੀ ਰਾਜਨੀਤੀ ਨੂੰ ਮਜ਼ਬੂਤੀ ਦੇਣ।

LEAVE A REPLY

Please enter your comment!
Please enter your name here