ਗਾਇਕਾ ਸੁੱਖੀ ਬਰਾੜ ਬਣੀ ਚੰਡੀਗੜ ਪ੍ਰਸ਼ਾਸਨ ਦੇ ਪ੍ਰਸ਼ਾਸਕ ਦੀ ਸਲਾਹਕਾਰ ਮੈਂਬਰ

0
35
ਗਾਇਕਾ ਸੁੱਖੀ ਬਰਾੜ ਬਣੀ ਚੰਡੀਗੜ ਪ੍ਰਸ਼ਾਸਨ ਦੇ ਪ੍ਰਸ਼ਾਸਕ ਦੀ ਸਲਾਹਕਾਰ ਮੈਂਬਰ
ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਹਮੇਸ਼ਾ ਹੀ ਚੰਗੇ ਪ੍ਰਸ਼ਾਸਨ ਅਤੇ ਸਾਫ-ਸਫ਼ਾਈ ਪੱਖੋਂ ਚੰਡੀਗੜ ਆਪਣੇ ਅੱਵਲ ਸਥਾਨ ‘ਤੇ ਰਿਹਾ ਹੈ। ਇਸ ਚੰਗੇ ਪ੍ਰਸ਼ਾਸਨ ਨੂੰ ਬਣਾਉਣ ਅਤੇ ਚਲਾਉਣ ਲਈ ਚੰਗੇ ਮਾਹਿਰਾਂ ਦੀ ਰਾਇ ਜਾਣੀ ਜਾਂਦੀ ਹੈ। ਇਸ ਚੰਡੀਗੜ ਪ੍ਰਸ਼ਾਸਨ ਦੀ ਹੋਂਦ ਨੂੰ ਹੋਰ ਮਜ਼ਬੂਤ ਬਣਾਉਂਦੇ ਹੋਏ ਇਸ ਦਾ ਗਠਨ ਮੁੜ ਤੋਂ ਕੀਤਾ ਗਿਆ ਹੈ। ਜਿਸ ਵਿੱਚ ਵੱਖ-ਵੱਖ ਖੇਤਰਾਂ ਦੇ ਰਾਜਸੀ ਮਾਹਿਰਾਂ, ਸਿਆਸੀ ਆਗੂਆਂ ਅਤੇ ਨੀਤੀਵਾਨਾਂ ਨੂੰ ਸ਼ਾਮਲ ਕੀਤਾ ਗਿਆ ਹੈ। ਉੱਥੇ ਬੜੇ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੀ ਗਾਇਕੀ ਦੇ ਵਿਰਸੇ ਨੂੰ ਸੰਭਾਲਣ ਵਾਲੀ, ਪੰਜਾਬ ਦੀ ਧੀ, ਗਾਇਕਾ ਸੁੱਖੀ ਬਰਾੜ ਨੂੰ ਵੀ ਬਤੌਰ ਮੈਂਬਰ ਸ਼ਾਮਲ ਕਰਕੇ ਗਾਇਕ ਅਤੇ ਸੰਗੀਤ ਪਰਿਵਾਰ ਨੂੰ ਵੀ ਮਾਣ ਬਖਸ਼ਿਆ ਗਿਆ। ਗਾਇਕਾਂ ਸੁੱਖੀ ਬਰਾੜ ਹਮੇਸ਼ਾ ਹੀ ਪੰਜਾਬੀ ਸੱਭਿਆਚਾਰਕ ਵਿਰਸੇ ਨਾਲ ਜੁੜੀ ਰਹੀ ਹੈ। ਜਿਸ ਦੇ ਸਾਫ-ਸੁਥਰੇ ਗੀਤ ਅੱਜ ਲੋਕ ਗੀਤਾਂ ਵਾਂਗ ਸਰੋਤਿਆਂ ਦੇ ਦਿਲਾਂ ‘ਤੇ ਰਾਜ ਕਰ ਰਹੇ ਹਨ। ਹੁਣ ਗਾਇਕਾ ਸੁੱਖੀ ਬਰਾੜ ਨੂੰ ਚੰਡੀਗੜ ਪ੍ਰਸ਼ਾਸਨ ਦੇ ਪ੍ਰਸ਼ਾਸਕ ਮੈਂਬਰ ਬਣਨ ‘ਤੇ ਦੇਸ਼-ਵਿਦੇਸ਼ ਦੀਆਂ ਵੱਖ-ਵੱਖ ਸੰਸਥਾਵਾਂ, ਸਿਆਸੀ ਆਗੂਆਂ, ਬੁੱਧੀਜੀਵੀਆਂ ਅਤੇ ਸੰਗੀਤ ਜਗਤ ਨਾਲ ਜੁੜੀਆਂ ਸ਼ਖ਼ਸੀਅਤਾਂ ਵੱਲੋਂ ਵਧਾਈਆਂ ਮਿਲ ਰਹੀਆਂ ਹਨ।

LEAVE A REPLY

Please enter your comment!
Please enter your name here