ਗਿਆਨ ਸਿੰਘ ਕੰਵਲ ਯਾਦਗਾਰੀ ਐਵਾਰਡ ਮਾ: ਮਨਜੀਤ ਸਿੰਘ ਵੱਸੀ ਦੀ ਝੋਲੀ

0
174
ਗਿਆਨ ਸਿੰਘ ਕੰਵਲ ਯਾਦਗਾਰੀ ਐਵਾਰਡ ਮਾ: ਮਨਜੀਤ ਸਿੰਘ ਵੱਸੀ ਦੀ ਝੋਲੀ
ਬਾਬਾ ਬਕਾਲਾ ਸਾਹਿਬ 24 ਅਪਰੈਲ (…) ਰਣਜੀਤ ਪੰਜਾਬੀ ਸਾਹਿਤ ਸਭਾ (ਰਜਿ:) ਅੰਮ੍ਰਿਤਸਰ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਰਵਾਏ ਇਕ ਸਾਹਿਤਕ ਸਮਾਗਮ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ । ਇਸ ਮੌਕੇ ਮਰਹੂਮ ਸ਼ਾਇਰ ਗਿਆਨ ਸਿੰਘ ਕੰਵਲ ਯਾਦਗਾਰੀ ਐਵਾਰਡ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ ਨੂੰ ਦਿੱਤਾ ਗਿਆ । ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸ: ਸ਼ੇਲਿੰਦਰਜੀਤ ਸਿੰਘ ਰਾਜਨ, ਡਾ. ਧਰਮ ਸਿੰਘ, ਜਸਵੰਤ ਸਿੰਘ ਕੈਲਵੀ, ਡਾ: ਹੀਰਾ ਸਿੰਘ ਅਤੇ ਡਾ: ਗਿਆਨ ਸਿੰਘ ਘਈ ਆਦਿ ਸ਼ੁਸ਼ੋਭਿਤ ਹੋਏ । ਇਸ ਮੌਕੇ ਸੁਰਿੰਦਰ ਸਿੰਘ ਚੋਹਕਾ ਨੂੰ ਅਜੀਤ ਸਿੰਘ ਆਸ ਪੁਰਸਕਾਰ, ਤਰਸੇਮ ਸਿੰਘ ਭੰਗੂ ਨੂੰ ਨਾਨਕ ਸਿੰਘ ਪੁਰਸਕਾਰ ਸੁਲਤਾਨ ਭਾਰਤੀ ਨੂੰ ਦੇਵ ਦਰਦ ਪੁਰਸਕਾਰ, ਸੁੱਚਾ ਸਿੰਘ ਰੰਧਾਵਾ ਨੂੰ ਬਲਵੰਤ ਸਿੰਘ ਤੇਗ ਪੁਰਸਕਾਰ, ਅਤਰ ਸਿੰਘ ਤਰਸਿੱਕਾ ਨੂੰ ਤਲਵਿੰਦਰ ਸਿੰਘ ਪੁਰਸਕਾਰ, ਹਰਿੰਦਰ ਸਿੰਘ ਨੂੰ ਗੁਰਸ਼ਰਨ ਸਿੰਘ ਬੱਬਰ ਪੁਰਸਕਾਰ, ਕੀਰਤ ਪ੍ਰਤਾਪ ਸਿੰਘ ਪੰਨੂੰ ਨੂੰ ਹਰਬੰਸ ਸਿੰਘ ਨਾਗੀ ਪੁਰਸਕਾਰ, ਮਰਕਸਪਾਲ ਗੁਮਟਾਲਾ ਨੂੰ ਭਾਅ ਜੀ ਗੁਰਸ਼ਰਨ ਸਿੰਘ ਪੁਰਸਕਾਰ, ਗੁਰਜੀਤ ਕੌਰ ਅਜਨਾਲਾ ਨੂੰ ਅੰਮ੍ਰਿਤਾ ਪ੍ਰੀਤਮ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ । ਮੰਚ ਸੰਚਾਲਨ ਦੇ ਫਰਜ ਧਰਮਿੰਦਰ ਔਲਖ ਨੇ ਨਿਭਾਇਆ । ਇਸ ਮੌਕੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਸ਼ੇਲਿੰਦਰਜੀਤ ਸਿੰਘ ਰਾਜਨ, ਮੱਖਣ ਸਿੰਘ ਭੈਣੀਵਾਲਾ, ਜਸਪਾਲ ਸਿੰਘ ਧੂਲਕਾ, ਸਕੱਤਰ ਸਿੰਘ ਪੁਰੇਵਲ, ਮਨਜੀਤ ਸਿੰਘ ਵੱਸੀ, ਸੂਬੇਦਾਰ ਹਰਜਿੰਦਰ ਸਿੰਘ ਨਿਝਰ, ਰਮਨਦੀਪ ਸਿੰਘ ਵੱਸੀ, ਰਾਜਵਿੰਦਰ ਕੋਰ ਰਾਜ, ਜਤਿੰਦਰਪਾਲ ਕੌਰ ਭਿੰਡਰ, ਸੁਰਿੰਦਰ ਖਿਲਚੀਆਂ ਆਦਿ ਨੇ ਸ਼ਾਮੂਲੀਅਤ ਕੀਤੀ ।
24————02
ਕੈਪਸ਼ਨ:- ਰਣਜੀਤ ਪੰਜਾਬੀ ਸਾਹਿਤ ਸਭਾ (ਰਜਿ:) ਅੰਮ੍ਰਿਤਸਰ ਕਰਵਾਏ ਗਏ ਸਮਾਗਮ ਦੌਰਾਨ ਮਾ: ਮਨਜੀਤ ਸਿੰਘ ਵੱਸੀ ਨੂੰ ਸ਼ਾਇਰ ਗਿਆਨ ਸਿੰਘ ਕੰਵਲ ਯਾਦਗਾਰੀ ਐਵਾਰਡ ਦੇਕੇ ਸਨਮਾਨਿਤ ਕਰਦੇ ਹੋਏ ਸ਼ੇਲਿੰਦਰਜੀਤ ਸਿੰਘ ਰਾਜਨ, ਪ੍ਰਿੰ: ਗਿਆਨ ਸਿੰਘ ਘੇਈ, ਡਾ: ਧਰਮ ਸਿੰਘ, ਡਾ: ਹੀਰਾ ਸਿੰਘ ਅਤੇ ਹੋਰ ।

LEAVE A REPLY

Please enter your comment!
Please enter your name here