ਗਿੱਲ ਇੰਸ਼ੋਰੈਂਸ ਵਾਲੇ ਹੈਰੀ ਗਿੱਲ ਅਤੇ ਅਵਤਾਰ ਗਿੱਲ ਨੂੰ ਸੱਦਮਾ, ਮਾਤਾ ਦਾ ਦਿਹਾਂਤ

0
428

ਫਰਿਜ਼ਨੋ (ਕੈਲੀਫੋਰਨੀਆਂ), (ਨੀਟਾ ਮਾਛੀਕੇ/ਕੁਲਵੰਤ ਧਾਲੀਆਂ) -ਫਰਿਜ਼ਨੋ ਦੇ ਲਾਗਲੇ ਸ਼ਹਿਰ ਕ੍ਰਦ੍ਰਜ਼ ਦੇ ਉੱਘੇ ਕਾਰੋਬਾਰੀ ਗਿੱਲ ਇੰਸ਼ੋਰੈਂਸ ਵਾਲੇ ਹੈਰੀ ਗਿੱਲ ਅਤੇ ਅਵਤਾਰ ਗਿੱਲ ਨੂੰ ਪਿਛਲੇ ਦਿਨੀਂ ਉਸ ਵਕਤ ਭਾਰੀ ਸਦਮਾਂ ਲੱਗਾ ਜਦੋਂ ਉਹਨਾਂ ਦੇ ਸਤਿਕਾਰਯੋਗ ਮਾਤਾ ਕੁਲਦੀਪ ਕੌਰ ਗਿੱਲ ਇਸ ਫ਼ਾਨੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਖ ਗਏ। ਸਵ. ਮਾਤਾ ਕੁਲਦੀਪ ਕੌਰ ਗਿੱਲ ਦਾ ਪਿਛਲਾ ਪਿੰਡ ਮਕਸੂਦੜਾ ਜ਼ਿਲ੍ਹਾ ਲੁਧਿਆਣਾ ਵਿੱਚ ਪੈਂਦਾ ਹੈ, ਅਤੇ ਮਾਤਾ ਜੀ ਲੰਬੇ ਅਰਸੇ ਤੋਂ ਕ੍ਰਦ੍ਰਜ਼ ਕੈਲੀਫੋਰਨੀਆ ਵਿਖੇ ਆਪਣੇ ਬੇਟਿਆਂ ਕੋਲ ਰਹਿ ਰਹੇ ਸਨ। ਸਵ. ਮਾਤਾ ਕੁਲਦੀਪ ਕੌਰ ਗਿੱਲ ਦਾ ਫਿਊਨਰਲ ਮਿਤੀ 16 ਨਵੰਬਰ ਦਿਨ ਮੰਗਲਵਾਰ ਨੂੰ ਸਵੇਰੇ 11 ਤੋਂ ਦੁਪਿਹਰ 1 ਵਜੇ ਦਰਮਿਆਨ ਸ਼ਾਂਤ ਭਵਨ ਫਿਊਨਰਲ ਹੋਮ ਫਾਊਲਰ ਵਿਖੇ ਹੋਵੇਗਾ, ਉਪਰੰਤ ਭੋਗ ਅਤੇ ਅੰਤਿਮ ਅਰਦਾਸ ਗੁਰਦਵਾਰਾ ਕ੍ਰਦ੍ਰਜ਼ ਵਿਖੇ ਹੋਵੇਗੀ। ਹੋਰ ਵਧੇਰੇ ਜਾਣਕਾਰੀ ਜਾਂ ਦੁੱਖ ਸਾਂਝਾ ਕਰਨ ਲਈ ਤੁਸੀ ਸ. ਅਵਤਾਰ ਸਿੰਘ ਗਿੱਲ ਨਾਲ (559) 352-7222 ’ਤੇ ਸੰਪਰਕ ਕਰ ਸਕਦੇ ਹੋ।

LEAVE A REPLY

Please enter your comment!
Please enter your name here