ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਉੱਭੀ ਧਾਲੀਆਂ / ਨੀਟਾ ਮਾਛੀਕੇ): ਸੈਂਟਰਲ ਵੈਲੀ ਫਰਿਜ਼ਨੋ ਦੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਵਿਖੇ ਚਲਾਏ ਜਾ ਰਹੇ ‘ਧੰਨ-ਧੰਨ ਬਾਬਾ ਦੀਪ ਸਿੰਘ ਜੀ ਖਾਲਸਾ ਸਕੂਲ’ ਦੀ ਦਸਵੀਂ ਵਰ੍ਹੇਗੰਢ ‘ਤੇ ਵਿਸ਼ੇਸ਼ ਸਮਾਗਮ ਕੀਤਾ ਗਿਆ। ਇਹ ਸਕੂਲ ਪਿਛਲੇ ਦਸ ਸਾਲਾਂ ਤੋਂ ਵਧੀਕ ਸਮੇਂ ਤੋਂ ਗੁਰੂਘਰ ਦੇ ਬਣਨ ਨਾਲ ਸ਼ੁਰੂ ਹੋ ਗਿਆ ਸੀ। ਇੱਥੇ ਕਲਾਸਾ ਨੂੰ ਵੱਖ-ਵੱਖ ਪੜਾਈ ਯੋਗਤਾ ਅਤੇ ਉਮਰ ਦੇ ਅਨੁਸਾਰ ਸ਼ਲੇਬਸ ਦੇ ਕੇ ਵੰਡਿਆ ਗਿਆ ਹੈ। ਜੋ ਬੜੀ ਸਫਲਤਾ ਨਾਲ ਯੋਗ ਅਧਿਆਪਕਾਂ ਦੀ ਅਗਵਾਈ ਅਤੇ ਚੰਗੇ ਪ੍ਰਬੰਧਕਾਂ ਦੀ ਰਹਿਨੁਮਾਈ ਨਾਲ ਚਲ ਰਹੀਆਂ ਹਨ।
ਇਸ ਵਿਸ਼ੇਸ਼ ਪ੍ਰੋਗਰਾਮ ਦੀ ਸੁਰੂਆਤ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਹਜ਼ੂਰੀ ਕੀਰਤਨੀ ਜੱਥੇ ਨੇ ਰਸ ਭਿੰਨੇ ਕੀਰਤਨ ਰਾਹੀ ਕੀਤੀ ਅਤੇਕਥਾ ਵਿਚਾਰਾਂ ਹੋਈਆਂ। ਇਸ ਉਪਰੰਤ ਸਟੇਜ਼ ਸੰਚਾਲਨ ਕਰਦੇ ਹੋਏ ਸ. ਜਗਰੂਪ ਸਿੰਘ ਨੇ ਸਕੂਲ ਦੀਆਂ ਪ੍ਰਾਪਤੀਆਂ ਅਤੇ ਅਗੇਰੇ ਪ੍ਰੋਗਰਾਮਾ ਦਾ ਜ਼ਿਕਰ ਕੀਤਾ। ਸਕੂਲ ਦੇ ਦੌਰਾਨ ਬੱਚਿਆ ਨੂੰ ਪੰਜਾਬੀ ਭਾਸ਼ਾ, ਗੁਰਮਤਿ ਸਿੱਖਿਆ ਅਤੇ ਸਿੱਖ ਇਤਿਹਾਸ ਪੜਾਉਣ ਤੋਂ ਇਲਾਵਾ ਗੁਰਬਾਣੀ ਕੰਠ ਕਰਨਾ, ਕੀਰਤਨ ਕਰਨਾ, ਹਰਮੋਨੀਅਮ ਅਤੇ ਤਬਲਾ ਸਿਖਿਆ ਤੋਂ ਇਲਾਵਾ ਗਤਕਾ ਕਲਾਸਾ ਵੀ ਦਿੱਤੀਆ ਜਾਦੀਆਂ ਹਨ।
ਇਸ ਸਮਾਗਮ ਦੌਰਾਨ ਸਾਰੇ ਬੱਚਿਆ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਸਰਟਫਿਕੇਟ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਗਿਫਟ ਵੀ ਦਿੱਤੇ ਗਏ। ਅਜਿਹਾ ਕਰਨ ਦਾ ਸਕੂਲ ਦਾ ਮੰਤਵ ਕਿ ਬੱਚਿਆ ਨੂੰ ਪੰਜਾਬੀ ਸਕੂਲ ਨਾਲ ਜੋੜਿਆ ਜਾ ਸਕੇ। ਆਪਣੇ ਸੱਭਿਆਚਾਰ, ਗੁਸਿੱਖੀ ਅਤੇ ਗੁਰਮਰਿਯਾਦਾ ਨੂੰ ਬਰਕਰਾਰ ਰੱਖਣ ਲਈ ਬੱਚਿਆ ਨੂੰ ਪੰਜਾਬੀ ਪੜਾਉਣਾ ਬਹੁਤ ਜਰੂਰੀ ਹੈ। ਭਾਈ ਹਰਪ੍ਰੀਤ ਸਿੰਘ ਨੇ ਹਰ ਸਾਲ ਦੀ ਤਰ੍ਹਾਂ ਸਕੂਲ ਅੰਦਰ ਛੁੱਟੀਆ ਸਮੇਂ ਚਲ ਰਹੇ ਵੱਖ-ਵੱਖ ਕੈਂਪਾ ਵਿੱਚ ਬੱਚਿਆ ਨੂੰ ਆਉਣ ਦੀ ਅਪੀਲ ਕੀਤੀ। ਸਾਰੇ ਸੇਵਾਵਾ ਨਿਭਾਉਣ ਵਾਲੇ ਅਧਿਆਪਕਾ ਅਤੇ ਪ੍ਰਬੰਧਕਾ ਨੂੰ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਸਕੂਲ ਦੇ ਪ੍ਰਬੰਧਕਾਂ ਵਿੱਚੋਂ ਜਗਰੂਪ ਸਿੰਘ ਨੇ ਪਿਛਲੇ ਸਾਲਾਂ ਦਾ ਲੇਖਾ-ਜੋਖਾ ਸਾਝਾਂ ਕੀਤਾ। ਇਸ ਦੇ ਨਾਲ ਸਕੂਲ ਦੀ ਇਮਾਰਤ ਦੇ ਇਸ ਸਾਲ ਨਵੀਨੀਕਰਨ ‘ਤੇ ਹੋਏ ਖਰਚੇ ਅਤੇ ਸੇਵਾਦਾਾਂ ਦਾ ਜ਼ਿਕਰ ਵੀ ਕੀਤਾ। ਇਸ ਸਮੇਂ ਫਰਿਜ਼ਨੋ ਤੋਂ ਸੁਪੀਰੀਅਰ ਕੋਰਟ ਦੇ ਗੁਰਸਿੱਖ ਬਤੌਰ ਜੱਜ ਨਿਯੁਕਤ ਰਾਜ ਸਿੰਘ ਬਦੇਸਾ, ਭਾਈ ਹਰਪ੍ਰੀਤ ਸਿੰਘ ਅਤੇ ਹੋਰ ਸਕੂਲ ਅਧਿਆਪਕਾਂ ਨੇ ਵੀ ਆਪਣੇ ਵਿਚਾਰਾਂ ਦੀ ਸਾਂਝ ਪਾਈ। ਗੁਰੂ ਦਾ ਲੰਗਰ ਅਤੁੱਟ ਵਰਤਿਆ।
ਇੱਥੇ ਇਹ ਗੱਲ ਵਰਨਣਯੋਗ ਹੈ ਕਿ ਇਸ ਸਕੂਲ ਦੇ ਸਿਖਿਅਤ ਬੱਚੇ ਹਰ ਐਤਵਾਰ ਗੁਰੂਘਰ ਵਿਖੇ ਇਸ ਹਫਤਾਵਾਰੀ ਸਕੂਲ ਵਿੱਚ ਆਪਣੀਆਂ ਕਲਾਸਾਂ ਲਈ ਆਉਂਦੇ ਹਨ। ਜਿੱਥੇ ਉਹ ਪੰਜਾਬੀ ਦੀ ਪੜਾਈ, ਗੁਰਮਤਿ ਗਿਆਨ ਅਤੇ ਉੱਚੇ ਜੀਵਨ ਦੀ ਜਾਂਚ ਸਿੱਖਦੇ ਹਨ। ਵਿਦੇਸ਼ਾ ਵਿੱਚ ਇੰਨ੍ਹਾਂ ਬੱਚਿਆਂ ਨੂੰ ਦੇਖ ਕੇ ਹੋਰ ਵੀ ਸੰਗਤ ਵਿੱਚੋਂ ਬੱਚੇ ਇਸ ਸਕੂਲ ਅਤੇ ਇੰਨ੍ਹਾਂ ਪ੍ਰੋਗਰਾਮਾ ਦਾ ਹਿੱਸਾ ਬਣਦੇ ਹਨ।
ਗੁਰਦੁਆਰਾ ਗੁਰ ਨਾਨਕ ਪ੍ਰਕਾਸ਼ ਫਰਿਜ਼ਨੋ ਵੱਲੋਂ ਚਲਾਏ ਜਾ ਰਹੇ “ਧੰਨ-ਧੰਨ ਬਾਬਾ ਦੀਪ ਸਿੰਘ ਜੀ ਖਾਲਸਾ ਸਕੂਲ” ਦੀ ਦਸਵੀਂ ਵਰੇਗੰਢ ‘ਤੇ ਹੋਇਆ ਵਿਸ਼ੇਸ਼ ਸਮਾਗਮ
ਗੁਰਦੁਆਰਾ ਗੁਰ ਨਾਨਕ ਪ੍ਰਕਾਸ਼ ਫਰਿਜ਼ਨੋ ਵੱਲੋਂ ਚਲਾਏ ਜਾ ਰਹੇ “ਧੰਨ-ਧੰਨ ਬਾਬਾ ਦੀਪ ਸਿੰਘ ਜੀ ਖਾਲਸਾ ਸਕੂਲ” ਦੀ ਦਸਵੀਂ ਵਰੇਗੰਢ ‘ਤੇ ਹੋਇਆ ਵਿਸ਼ੇਸ਼ ਸਮਾਗਮ
ਗੁਰਦੁਆਰਾ ਗੁਰ ਨਾਨਕ ਪ੍ਰਕਾਸ਼ ਫਰਿਜ਼ਨੋ ਵੱਲੋਂ ਚਲਾਏ ਜਾ ਰਹੇ “ਧੰਨ-ਧੰਨ ਬਾਬਾ ਦੀਪ ਸਿੰਘ ਜੀ ਖਾਲਸਾ ਸਕੂਲ” ਦੀ ਦਸਵੀਂ ਵਰੇਗੰਢ ‘ਤੇ ਹੋਇਆ ਵਿਸ਼ੇਸ਼ ਸਮਾਗਮ