ਇਕੱਲੀ ਅੋਰਤ ਦੇ ਵੱਲੋਂ ਗੁਰੂਘਰ ਦੇ ਪ੍ਰਬੰਧ ਨੇ ਡਾਕਟਰ ਗਿੱਲ ਨੂੰ ਹੈਰਾਨ ਕਰ ਦਿੱਤਾ ।
ਫੀਨਕਸ-( ਸਰਬਜੀਤ ਗਿੱਲ ) ਫੀਨਕਸ ਦੇ ਗਲੈਨਡੇਲ ਏਰੀਏ ਵਿੱਚ ਤੀਸਰਾ ਗੁਰੂ ਘਰ ਬਣਿਆ ਹੋਇਆ ਹੈ। ਜੋ ਫੀਨਕਸ ਸ਼ਹਿਰ ਤੋਂ ਤੀਹ ਮੀਲ ਤੇ ਸਥਿਤ ਹੈ।ਇਸ ਗੁਰੂ ਘਰ ਦੀ ਸੇਵਾ ਡਾਕਟਰ ਜਸਬੀਰ ਸਿੰਘ ਦੀ ਪਤਨੀ ਨੇ ਅਪਨੀ ਪਤੀ ਦੀ ਯਾਦ ਵਿੱਚ ਕਰਵਾਈ ਹੈ।ਲੰਗਰ ਹਾਲ ਦਾ ਨਾਮ ਡਾਕਟਰ ਜਸਬੀਰ ਸਿੰਘ ਮੈਮੋਰੀਅਲ ਰੱਖਿਆ ਹੈ।ਇਸ ਗੁਰੂ ਦੀ ਵਿਲੱਖਣਤਾ ਇਹ ਹੈ ਕਿ ਮੈਰਿਜ ਹਾਲ ਵੀ ਗੁਰੂ ਘਰ ਦੀ ਹਦੂਦ ਵਿੱਚ ਬਣਾਇਆ ਹੋਇਆ ਹੈ। ਜਿੱਥੇ ਮਰਿਆਦਾ ਅਨੁਸਾਰ ਹਰ ਰਵਾਇਤ /ਰਸਮ ਨਿਭਾਈ ਜਾਂਦੀ ਹੈ।ਗੁਰੂ ਘਰ ਦੇ ਗ੍ਰੰਥੀ ਤੇ ਕੀਰਤਨੀ ਜਥੇ ਲਈ ਗੁਰੂ ਘਰ ਵੱਲੋਂ ਕਾਰਾਂ ਦਿੱਤੀਆਂ ਹੋਈਆਂ ਹਨ। ਜਿਸ ਦਾ ਸਾਰਾ ਖਰਚਾ ਗੁਰੂ ਘਰ ਦੇ ਪ੍ਰਬੰਧਕ ਕਰਦੇ ਹਨ। ਗੱਡੀਆਂ ਦੀਆਂ ਨੰਬਰ ਪਲੇਟਾਂ ਨਿਸ਼ਕਾਮ ਤੇ 10ਗੁਰੂ ਦੇ ਨਾਮ ਤੇ ਹਨ।ਇਸ ਗੁਰੂ ਘਰ ਦੀ ਕੋਈ ਵੀ ਪ੍ਰਬੰਧਕ ਕਮੇਟੀ ਨਹੀਂ ਹੈ। ਡਾਕਟਰ ਜਸਬੀਰ ਕੋਰ ਦੀ ਪਤਨੀ ਸਾਰੇ ਪ੍ਰਬੰਧ ਨੂੰ ਅੰਜਾਮ ਖੁਦ ਦਿੰਦੇ ਹਨ।
ਡਾਕਟਰ ਸੁਰਿੰਦਰ ਸਿੰਘ ਗਿੱਲ ਕੋ ਚੇਅਰ ਅੰਤਰ-ਰਾਸ਼ਟਰੀ ਫੋਰਮ ਯੂ ਐਸ ਏ ਨਤਮਸਤਕ ਹੋਣ ਉਪਰੰਤ, ਗੁਰੂ ਘਰ ਦੀ ਸਾਰੀ ਹਦੂਦ ਦਾ ਦੌਰਾ ਕੀਤਾ। ਇੱਕ ਇੱਕ ਚੀਜ਼ ਦਾ ਮੁਆਇਨਾ ਕੀਤਾ। ਜੋ ਕਾਬਲੇ ਤਾਰੀਫ ਹੈ। ਡਾਕਟਰ ਗਿੱਲ ਨੇ ਕਿਹਾ,ਜਿਸ ਵੀ ਸਿੱਖ ਨੂੰ ਫੀਨਕਸ ਆਉਣ ਦਾ ਮੋਕਾ ਮਿਲੇ ।ਉਹ ਇਸ ਗੁਰੂ ਘਰ ਜ਼ਰੂਰ ਨਤਮਸਤਕ ਹੋਵੇ। ਸਾਰੇ ਪ੍ਰਬੰਧ ਨੂੰ ਵੇਖੇ। ਕਿਸ ਤਰਾਂ ਹਰ ਸੁਵਿਧਾ ਦਾ ਪ੍ਰਬੰਧ ਕੀਤਾ ਹੋਇਆ ਹੈ।ਉਹ ਵੀ ਇੱਕ ਅੋਰਤ ,ਜਿਸ ਦਾ ਪਤੀ ਜਵਾਨੀ ਵਿੱਚ ਹੀ ਉਸ ਦਾ ਸਾਥ ਛੱਡ ਗਿਆ। ਉਹਨਾ ਅਪਨਾ ਜੀਵਨ ਗੁਰੂ ਨੂੰ ਸਮਰਪਿਤ ਕਰਕੇ ਸੇਵਾ ਨਾਲ ਜੁੜਿਆ ਹੋਇਆ ਹੈ।
ਇਕ ਹੋਰ ਵਿਲੱਖਣਤਾ ਵੇਖਣ ਨੂੰ ਮਿਲੀ ਹੈ। ਕੋਈ ਵੀ ਵਿਅਕਤੀ ਬਾਰਡਰ ਪਾਰ ਕਰਕੇ ਆਉਂਦਾ ਹੈ।ਉਹ ਇਸ ਗੁਰੂ ਘਰ ਨਤਮਸਤਕ ਹੁੰਦਾ ਹੈ। ਜਿਸਨੂੰ ਰਹਿਣ ਸਹਿਣ ਤੋ ਇਲਾਵਾ ਜਾਣ ਦੀ ਟਿਕਟ ਵੀ ਲੈ ਕੇ ਦਿੱਤੀ ਜਾਂਦੀ ਹੈ,ਕਿ ਉਹ ਅਪਨੇ ਕਿਸੇ ਰਿਸ਼ਤੇਦਾਰ ਜਾਂ ਦੋਸਤ ਕੋਲ ਜਾ ਕੇ ਰਹਿ ਸਕੇ।
ਪਾਰਕਿੰਗ ਵਾਲੀ ਜਗਾ ਤੇ ਸੋਲਰ ਪੈਨਲ ਲਗਾਕੇ ਗੁਰੂ ਘਰ ਦੀ ਬਿਜਲੀ ਦਾ ਬਿੱਲ ਨਾ ਦੇ ਬਰਾਬਰ ਕੀਤਾ ਹੋਇਆ ਹੈ।ਡਾਕਟਰ ਗਿੱਲ ਨੇ ਕਿਹਾ ਧੰਨ ਗੁਰੂ ਦੀ ਸਿੱਖੀ ਹੈ। ਜਿੱਥੇ ਹਰ ਸੇਵਾ ਨੂੰ ਸਮਰਪਿਤ ਇਕ ਅੋਰਤ ਦਾ ਪ੍ਰਬੰਧ ਹੈ। ਜਿਸ ਦੀ ਹਰ ਕੋਈ ਸ਼ਲਾਘਾ ਕਰਦਾ ਥੱਕਦਾ ਨਹੀਂ ਹੈ।ਪ੍ਰਵਾਸੀ ਪ੍ਰਬੰਧਕਾਂ ਨੂੰ ਇਸ ਗੁਰੂ ਘਰ ਦੇ ਪ੍ਰਬੰਧ ਤੋਂ ਸੇਧ ਲੈਣੀ ਚਾਹੀਦੀ ਹੈ।
ਇਹ ਗੁਰੂ ਘਰ ਜਦੋ ਫੀਨਕਸ ਤੋ ਗਰੈਡ ਕੈਨੀਅਨ ਜਾਈਏ ਤਾਂ ਰਸਤੇ ਵਿਚ ਆਉਂਦਾ ਹੈ।
ਡਾਕਟਰ ਗਿੱਲ ਦਾ ਅਗਲਾ ਪੜਾਅ ਗਰੈਡ ਕੈਨੀਅਨ ਹੈ। ਤਦ ਤੱਕ ਇਜਾਜ਼ਤ ਦਿਓੁ। ਮੁੜ ਕੱਲ ਅਗਲੀ ਲਿਖਤ ਦੀ ਸਾਂਝ ਪੲਉਣਗੇ।
Boota Singh Basi
President & Chief Editor