ਗੁਰਦੁਆਰਾ ਮਾਤਾ ਸਾਹਿਬ ਕੌਰ ਕੋਵੋ ਵਿਖੇ ਇਟਾਲੀਅਨ ਕਬੱਡੀ ਫੇਡਰੈਸ਼ਨ ਦੁਆਰਾ ਪ੍ਰਮਾਤਮਾ ਦਾ ਸ਼ੁਕਰਾਨੇ ਵੱਜੋੰ ਸ਼੍ਰੀ ਆਖੰਡ ਪਾਠ ਸਾਹਿਬ ਜੀ ਕਰਵਾਏ ਗਏ

0
178

ਮਿਲਾਨ (ਦਲਜੀਤ ਮੱਕੜ) ਪਿਛਲੇ ਦਿਨੀ ਇਟਲੀ ਦੇ ਜਿਲਾ ਬੈਰਗਮੋ ਦੇ ਵਰਦੇਲੋ ਵਿਖੇ ਇਟਾਲੀਅਨ ਕਬੱਡੀ ਫੇਡਰੈਸ਼ਨ ਦੁਆਰਾ ਯੂਰਪੀ ਕਬੱਡੀ ਚੈਪੀਅਨਸ਼ਿਪ ਦਾ ਸਫਲ ਆਯੋਜਨ ਕੀਤਾ ਗਿਆ।ਯੂਰਪੀ ਕਬੱਡੀ ਚੈਪੀਅਨਸ਼ਿਪ ਦੀ ਸਫਲਤਾ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਇਟਾਲੀਅਨ ਕਬੱਡੀ ਫੇਡਰੈਸ਼ਨ ਦੁਆਰਾ ਗੁਰਦੁਆਰਾ ਮਾਤਾ ਸਾਹਿਬ ਕੌਰ ਕੋਵੋ ਵਿਖੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਕਰਵਾਏ ਗਏ। ਸ਼ੁੱਕਰਵਾਰ ਨੂੰ ਆਰੰਭ ਕਰਵਾਏ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਐਤਵਾਰ ਸਵੇਰੇ ਪਾਏ ਗਏ।ਉਪਰੰਤ ਪ੍ਰਸਿੱਧ ਕਥਾਵਾਚਕ ਭਾਈ ਦਿਲਬਾਗ ਸਿੰਘ ਬੋਰਗੋ ਵਾਲਿਆਂ ਨੇ ਕਥਾਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੁਆਰਾ ਅਰਦਾਸ ਕੀਤੀ ਅਤੇ ਹੁਕਮਨਾਮਾ ਲਿਆ ਗਿਆ। ਸਮਾਗਮ ਦੇ ਅੰਤ ਵਿੱਚ ਗੁਰਦੁਆਰਾ ਮਾਤਾ ਸਾਹਿਬ ਕੌਰ ਕੋਵੋ ਦੇ ਮੁੱਖ ਸੇਵਾਦਾਰ ਰਜਿੰਦਰ ਸਿੰਘ ਨੇ ਕਿਹਾ ਕਿ ਜਿੱਥੇ ਹੁਣ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ। ਉੱਥੇ ਹੀ ਉਹਨਾਂ ਨੂੰ ਖੇਡਾਂ ਨਾਲ ਜੋੜਨਾਂ ਵੀ ਬੇਹੱਦ ਜਰੂਰੀ ਹੈ।ਇਸ ਮੌਕੇ ਯੂਰਪੀ ਕਬੱਡੀ ਚੈਪੀਅਨਸ਼ਿਪ ਵਿੱਚ ਸਹਿਯੋਗ ਦੇਣ ਵਾਲਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਨੈਸ਼ਨਲ ਸਟਾਇਲ ਕਬੱਡੀ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ।ਇਟਾਲੀਅਨ ਕਬੱਡੀ ਫੇਡਰੈਸ਼ਨ ਦੇ ਪ੍ਰਧਾਨ ਸੁਖਮੰਦਰ ਸਿੰਘ ਜੌਹਲ ਨੇ ਆਈਆਂ ਸੰਗਤਾਂ ਅਤੇ ਸਹਿਯੋਗੀਆ ਦਾ ਧੰਨਵਾਦ ਕੀਤਾ। ਇਸ ਮੌਕੇ ਸੁਖਚੈਨ ਸਿੰਘ ਮਾਨ, ਬਲਬੀਰ ਸਿੰਘ ਰਾਜੂ, ਕਮਲ ਮੁਲਤਾਨੀ, ਸੁਖਵਿੰਦਰ ਸਿੰਘ ਅਜਰੌਰ, ਪਲਵਿੰਦਰ ਸਿੰਘ ਰਿੰਕਾ, ਸੁਰਜੀਤ ਸਿੰਘ ਜੌਹਲ, ਰਾਜੂ ਰਾਮੂਵਾਲੀਆ, ਹਰਜੀਤ ਟਿਵਾਣਾ, ਸਤਨਾਮ ਲੌਂਗੀਆ, ਗੁਰਜੰਟ ਢਿੱਲੋਂ, ਅਮਨ ਡਗਰੂ, ਪਰਮਾ ਗਿੱਲ, ਕੁਲਵਿੰਦਰ ਚੌਧਰੀ, ਦਲਜੀਤ ਕੂਨਰ,ਮਹਿਲ ਸਿੰਘ ਪੁਨਤੀਨੀਆ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here