ਗੁਰਨਾਮ ਕੌਰ ਚੀਮਾ ਦੇ ਗ੍ਰਹਿ ਵਿਖੇ ‘ਆਪ’ ਵਰਕਰਾਂ ਦੀ ਹੋਈ ਮੀਟਿੰਗ

0
340

ਬਾਬਾ ਬਕਾਲਾ ਸਾਹਿਬ, (ਯੋਗੇਸ਼ ਕੁਮਾਰ)-ਹਲਕਾ ਬਾਬਾ ਬਕਾਲਾ ਸਾਹਿਬ ਦੀ ਆਮ ਆਦਮੀ ਪਾਰਟੀ ਦੀ ਆਗੂ ਅਤੇ ਸਟੇਟ ਐਵਾਰਡੀ ਮੈਡਮ ਗੁਰਨਾਮ ਕੌਰ ਚੀਮਾ ਵੱਲੋਂ ਆਪਣੀਆਂ ਸਰਗਰਮੀਆਂ ਹੋਰ ਵੀ ਤੇਜ਼ ਕਰ ਦਿਤੀਆਂ ਗਈਆਂ ਹਨ, ਜਿਸ ਤਹਿਤ ਅੱਜ ਉਨ੍ਹਾਂ ਵੱਲੋਂ ਆਪਣੇ ਗ੍ਰਹਿ ਬਾਬਾ ਬਕਾਲਾ ਸਾਹਿਬ ਵਿਖੇ ਆਮ ਆਦਮੀ ਪਾਰਟੀ ਵਰਕਰਾਂ ਦਾ ਇਕ ਭਾਰੀ ਇਕੱਠ ਕੀਤਾ ਗਿਆ, ਜਿਥੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਲਈ ਦਿਤੀਆਂ ਗਰੰਟੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿਤੀ ਗਈ ਅਤੇ ਕੇਜਰੀਵਾਲ ਸਰਕਾਰ ਵੱਲੋਂ ਦਿਲੀ ਦੇ ਲੋਕਾਂ ਨੂੰ ਦਿਤੀਆਂ ਸਹੂਲਤਾਂ ਜਿੰਨ੍ਹਾਂ ‘ਚ ਮੁਫਤ ਮੈਟਰੋ ਸਫਰ, ਇੰਟਰਨੈੱਟ, ਸਕੂਲੀ ਬੱਚਿਆਂ ਦੀ ਫੀਸਾਂ ‘ਚ ਭਾਰੀ ਰਿਆਇਤਾਂ, ਮੁਫਤ ਪਾਣੀ ਅਤੇ ਕੀਤਾ ਵਿਕਾਸ ਦੀਆਂ ਮਿਸਾਲਾ ਵੀ ਦਿਤੀਆਂ ਗਈਆਂ। ਅੱਜ ਦੀ ਮੀਟਿੰਗ ‘ਚ ਪੁਰਾਣੇ ਵਰਕਰਾਂ ਦੇ ਨਾਲ ਨਾਲ ਨਵੇਂ ਵਰਕਰ ਵੀ ਸ਼ਾਮਿਲ ਹੋਏ, ਜਿੰਨ੍ਹਾਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਤੋਖ ਸਿੰਘ ਬੁਤਾਲਾ, ਬੂਟਾ ਸਿੰਘ ਟਕਾਪੁਰ, ਅੰਮ੍ਰਿਤ ਸਿੰਘ ਭਲੋਜਲਾ, ਨਿਸ਼ਾਨ ਸਿੰਘ, ਸੁਰਿੰਦਰਪਾਲ ਸਿੰਘ ਰਾਣਾ, ਗੁਰਦੀਪ ਸਿੰਘ, ਰਣਜੀਤ ਸਿੰਘ, ਜਸਬੀਰ ਸਿੰਘ, ਅਰਸ਼ਦੀਪ ਸਿੰਘ, ਮਾਨ ਸਿੰਘ, ਸ਼ਾਮ ਸਿੰਘ, ਹਰਜੀਤ ਸਿੰਘ, ਸੁਖਪ੍ਰੀਤ ਸਿੰਘ, ਹੌਲਦਾਰ ਹਰਜੀਤ ਸਿੰਘ ਉਮਰਾਨੰਗਲ, ਮਾ.ਨਿਰਮਲ ਸਿੰਘ ਚੀਮਾ, ਪਰਮਜੀਤ ਕੌਰ, ਮਨਜੀਤ ਕੌਰ, ਬਲਵਿੰਦਰ ਕੌਰ, ਗੁਰਪ੍ਰੀਤ ਕੌਰ, ਕੁਲਵਿੰਦਰ ਕੌਰ ਤੇ ਬਾਬਾ ਬਲਦੇਵ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here