ਨਿਊਯਾਰਕ, 4 ਸਤੰਬਰ (ਰਾਜ ਗੋਗਨਾ ) —ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਡੀ ਡੀ ਪੰਜਾਬੀ ਦੇ ਵਰਾਇਟੀ ਪ੍ਰੋਗਰਾਮ ਛਣਕਾਰ ਵਿੱਚ ਜਦੋਂ ਨਵੇਂ ਟਰੈਕ (ਅਣਖੀ ਪੁੱਤ ਪੰਜਾਬ ਦੇ )ਲੈਕੇ ਹਾਜ਼ਰ ਹੋਏ ਹਨ, ਉਦੋਂ ਤੋਂ ਹੀ ਸਰੋਤਿਆਂ ਅਤੇ ਨੌਜਵਾਨਾਂ ਦੇ ਮੂੰਹੋਂ ਆਪ ਮੁਹਾਰੇ ਇਹ ਬੋਲ ਜ਼ੁਬਾਨ ਤੇ ਚੜ ਰਹੇ ਹਨ। ਜਾਣਕਾਰੀ ਮੁਤਾਬਕ ਇਹ ਸ਼ਬਦ ਪਿੰਡ ਜੌਹਲ ਗੁਰਦੁਆਰਾ ਸ਼ਹੀਦ ਸਿੰਘਾਂ ਸਾਹਿਬ ਵਿਖੇ ਇਟਲੀ ਤੋਂ ਪੰਜਾਬ ਪਰਤੇ ਐਨ ਆਰ ਆਈ ਗੁਰਪਾਲ ਸਿੰਘ ਜੌਹਲ ਨੇ ਬਲਵੀਰ ਸ਼ੇਰਪੁਰੀ ਦੇ ਨਵੇਂ ਟਰੈਕ ਦਾ ਪੋਸਟਰ ਪ੍ਰਮੋਸ਼ਨ ਕਰਦਿਆਂ ਕਹੇ। ਉਹਨਾਂ ਕਿਹਾ ਕਿ ਕਲਵਿੰਦਰ ਸਿੰਘ ਅਟਵਾਲ ਅਤੇ ਸ਼ਹੀਦ ਭਗਤ ਸਿੰਘ ਸਭਾ ਵੱਲੋਂ ਪਹਿਲਾਂ ਵੀ ਵਾਤਾਵਰਨ ਵਰਗੇ ਵਿਸ਼ਿਆਂ ਨਾਲ ਚਰਚਿਤ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਨੂੰ ਸਹਿਯੋਗ ਦਿੱਤਾ ਗਿਆ ਹੈ ਅਤੇ ਅੱਗੋਂ ਵੀ ਅਜਿਹੇ ਸਮਾਜੀ ਸੁਨੇਹੇ , ਸੱਭਿਆਚਾਰ ਗੀਤਾਂ ਦੀ ਉਮੀਦ ਰੱਖਦੇ ਹਾਂ।ਨਵੇਂ ਟਰੈਕ “ਅਣਖੀ ਪੁੱਤ ਪੰਜਾਬ ਦੇ” ਨੂੰ ਗੀਤਕਾਰ ਸਿੰਘਦਾਰ ਇਕਬਾਲ ਸਿੰਘ (ਯੂ ਐਸ ਏ) ਨੇ ਲਿਖਿਆ ਅਤੇ ਅਮਰਿੰਦਰ ਕਾਹਲੋ ਦੇ ਮਿਊਜ਼ਿਕ ਨਾਲ ਸਿੰਗਾਰਿਆ ਹੋਇਆ ਹੈ।ਇਹ ਟਰੈਕ ਸੇਵਾ ਸਿੰਘ ਨੌਰਥ ਦੀ ਪੇਸ਼ਕਾਰੀ ਅਤੇ ਪਰਲ ਮਿਊਜ਼ਿਕ ਕੰਪਨੀ ਦੇ ਬੈਨਰ ਹੇਠ ਯੂ ਟਿਊਬ ਸੋਸ਼ਲ ਮੀਡੀਆ ਤੇ ਰਿਲੀਜ਼ ਕੀਤਾ ਗਿਆ ਹੈ। ਜਿਸਦਾ ਪੋਸਟਰ ਪ੍ਰਮੋਸ਼ਨ ਕਰਦੇ ਪਿੰਡ ਜੌਹਲ ਦੇ( ਐਨ ਆਰ ਆਈ) ਗੁਰਪਾਲ ਸਿੰਘ ਜੌਹਲ ਪ੍ਰਧਾਨ (ਸ਼ਹੀਦ ਭਗਤ ਸਿੰਘ ਸਭਾ ਰੋਮ ਇਟਲੀ )ਅਤੇ ਨਗਰ ਨਿਵਾਸੀਆਂ ਵੱਲੋਂ ਕਰਦੇ ਮੌਕੇ ਗ੍ਰੰਥੀ ਗੁਰਬਖਸ਼ ਸਿੰਘ, ਧਰਮਿੰਦਰ ਸਿੰਘ ਚੀਮਾ, ਗੁਰਬਖਸ਼ ਸਿੰਘ ਚੀਮਾ, ਜਤਿੰਦਰ ਸਿੰਘ ਜੌਹਲ, ਬਲਕਾਰ ਸਿੰਘ ਜੌਹਲ, ਤੀਰਥ ਸਿੰਘ ਖਾਲਸਾ, ਮਹਿੰਦਰ ਸਿੰਘ ਜੌਹਲ,ਏਕਮ ਸਿੰਘ ਜੌਹਲ, ਮੱਖਣ ਸਿੰਘ ਆਦਿ ਨਗਰ ਨਿਵਾਸੀ ਮੌਜੂਦ ਸਨ।
Boota Singh Basi
President & Chief Editor