ਗੁਰਪ੍ਰੀਤ ਸਿੰਘ ਯੂ ਐਸ ਏ ਨੇ ਅਪਣੇ ਸਵ. ਦਾਦਾ ਗੱਜਣ ਸਿੰਘ ਸ਼ਾਹ ਦੀ ਯਾਦ ਵਿਚ ਮੁਫ਼ਤ ਮੈਡੀਕਲ ਕੈਂਪ ਲਗਾਇਆ

0
121

ਖਿਲਚੀਆਂ,ਸੁਖਵਿੰਦਰ ਬਾਵਾ
ਅੱਜ ਪਿੰਡ ਧੂਲਕਾ ਵਿਖੇ ਗੁਰਪ੍ਰੀਤ ਸਿੰਘ ਯੂ ਐੱਸ ਏ ਵਲੋਂ ਅਪਣੇ ਦਾਦਾ ਸਵ. ਗੱਜਣ ਸਿੰਘ ਦੀ ਯਾਦ ਵਿਚ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿਚ ਵੱਖ ਵੱਖ ਡਾਕਟਰਾਂ ਨੇ ਹਿੱਸਾ ਲਿਆ ਅਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੰਡੀਆਂ ਗਈਆਂ। ਇਸ ਮੌਕੇ ਪਰਵਾਰਿਕ ਮੈਂਬਰ ਸੁਰਜੀਤ ਸਿੰਘ ਸ਼ਾਹ, ਰਣਜੋਧ ਸਿੰਘ, ਕੈਪਟਨ ਸਿੰਘ, ਕੁੰਨਣ ਸਿੰਘ ਅਤੇ ਜੋਬਨਜੀਤ ਸਿੰਘ ਆਦਿ ਨੇ ਮਰੀਜਾਂ ਦੀ ਸੇਵਾ ਕੀਤੀ ਅਤੇ ਚਾਹ ਪਾਣੀ ਦਾ ਪ੍ਰਬੰਧ ਕੀਤਾ। ਇਸ ਮੌਕੇ ਉਹਨਾਂ ਨਾਲ ਸਰਪੰਚ ਵਰਿੰਦਰ ਸਿੰਘ ਮਿੱਠੂ, ਸੰਤੋਖ ਸਿੰਘ, ਡਾਕਟਰ ਸਰਬਜੀਤ ਸਿੰਘ, ਸਤਨਾਮ ਸਿੰਘ, ਜੋਬਨਜੀਤ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਬਾਊ, ਕੁਲਬੀਰ ਸਿੰਘ, ਅੰਗਰੇਜ਼ ਸਿੰਘ ਬਿੱਲੂ ਮੈਂਬਰ ਅਤੇ ਗੁਰਸੇਵਕ ਸਿੰਘ ਆਦਿ ਹਾਜਰ ਸਨ। ਡਾਕਟਰਾਂ ਦੀ ਟੀਮ ਵਿਚ ਜਸਪ੍ਰੀਤ ਸਿੰਘ, ਮਹਿਤਾਬ ਸਿੰਘ, ਹਰਪ੍ਰੀਤ ਸਿੰਘ, ਜਸਪਾਲ ਸਿੰਘ ਤਰਸਿੱਕਾ, ਜਤਿੰਦਰ ਸਿੰਘ ਤਰਸਿੱਕਾ ਅਤੇ ਹੁਸ਼ਿਆਰ ਸਿੰਘ ਨੇ ਦਵਾਈਆਂ ਵੰਡੀਆਂ।

LEAVE A REPLY

Please enter your comment!
Please enter your name here