ਗੁਰਬਖ਼ਸ਼ ਸਿੰਘ ਸਿੱਧੂ ਅਮਰੀਕਾ ਦੇ ਮੋਰਪਾਰਕ ਦੀਆਂ ਖੇਡਾਂ ਵਿੱਚ ਹਿੱਸਾ ਲੈਕੇ ਵਧਾਇਆ ਭਾਈਚਾਰੇ ਦਾ ਮਾਣ

0
47

ਗੁਰਬਖ਼ਸ਼ ਸਿੰਘ ਸਿੱਧੂ ਅਮਰੀਕਾ ਦੇ ਮੋਰਪਾਰਕ ਦੀਆਂ ਖੇਡਾਂ ਵਿੱਚ ਹਿੱਸਾ ਲੈਕੇ ਵਧਾਇਆ ਭਾਈਚਾਰੇ ਦਾ ਮਾਣ

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ

ਫਰਿਜਨੋ (ਕੈਲੀਫੋਰਨੀਆਂ)

ਫਰਿਜਨੋ ਨਿਵਾਸੀ ਐਥਲੀਟ ਸ. ਗੁਰਬਖ਼ਸ਼ ਸਿੰਘ ਸਿੱਧੂ ਅਮਰੀਕਾ ਵਿੱਚ ਅਕਸਰ ਸੀਨੀਅਰ ਖੇਡਾਂ ਵਿੱਚ ਭਾਗ ਲੈਕੇ ਭਾਈਚਾਰੇ ਦਾ ਨਾਮ ਰੌਸ਼ਨ ਕਰਦੇ ਰਹਿੰਦੇ ਨੇ, ਇਸੇ ਕੜੀ ਤਹਿਤ ਲੰਘੇ ਐਤਵਾਰ ਉਹਨਾਂ ਕੈਲੀਫੋਰਨੀਆਂ ਦੇ ਸ਼ਹਿਰ ਮੋਰਪਾਰਕ ਵਿੱਚ 69ਵੀਂ ਦੱਖਣੀ ਕੈਲੀਫੋਰਨੀਆ ਸਟ੍ਰਾਈਡਰਜ਼ ਟ੍ਰੈਕ ਐਂਡ ਫੀਲਡ ਗੇਮਾਂ ਵਿੱਚ ਹਿੱਸਾ ਲਿਆ ‘ਤੇ ਕਈ ਮੈਡਲ ਆਪਣੇ ਨਾਮ ਕੀਤੇ। ਇਹ ਖੇਡਾਂ  ਮੋਰਪਾਰਕ ਸਿਟੀ ਕਾਲਜ ਸਟੇਡੀਅਮ ਵਿੱਚ ਵਿੱਚ ਹੋਈਆਂ।ਇਹਨਾਂ ਖੇਡਾਂ ਦੌਰਾਨ ਗੁਰਬਖ਼ਸ਼ ਸਿੰਘ ਸਿੱਧੂ ਨੇ ਹੈਮਰ ਥਰੋ ਵਿੱਚ 36:36 ਮੀਟਰ ਦੀ ਦੂਰੀ ਨਾਲ ਗੋਲਡ ਮੈਡਲ ਜਿੱਤਿਆ , ਭਾਰ ਥਰੋ ਵਿੱਚ ਵਿੱਚ 12:91 ਮੀਟਰ ਦੀ ਦੂਰੀ ਨਾਲ ਗੋਲਡ ਮੈਡਲ ਜਿੱਤਿਆ ਅਤੇ ਸ਼ਾਟ ਪੁੱਟ ਵਿੱਚ 8:84 ਮੀਟਰ ਦੀ ਦੂਰੀ ਨਾਲ ਗੋਲਡ ਮੈਡਲ ਅਤੇ ਡਿਸਕਸ ਥਰੋ ਵਿੱਚ 26:75 ਮੀਟਰ ਦੀ ਦੂਰੀ ਨਾਲ ਸਿਲਵਰ ਮੈਡਲ ਜਿੱਤਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਕੈਲੀਫੋਰਨੀਆ, ਐਰੀਜ਼ੋਨਾ ਅਤੇ ਨੇਵਾਡਾ ਰਾਜ ਦੇ ਲਗਭਗ 200 ਐਥਲੀਟਾਂ ਨੇ ਇਸ ਟਰੈਕ ਅਤੇ ਫੀਲਡ ਮੀਟ ਵਿੱਚ ਹਿੱਸਾ ਲਿਆ।ਉਹਨਾਂ ਕਿਹਾ ਕਿ ਮੈਂ ਫਰਿਜ਼ਨੋ ਦੇ ਫਲਾਇਰਜ਼ ਕਲੱਬ ਦੀ ਨੁਮਾਇੰਦਗੀ ਕੀਤੀ ਅਤੇ ਕਲੱਬ ਲਈ 38 ਅੰਕ ਪ੍ਰਾਪਤ ਕੀਤੇ।

LEAVE A REPLY

Please enter your comment!
Please enter your name here