ਗੁਰਮੁਖੀ ਦੇ ਵਾਰਿਸ ਸਾਹਿਤ ਸਭਾ ਵੱਲੋਂ ਸਨਮਾਨ ਸਮਾਰੋਹ ਦੌਰਾਨ ਸਾਂਝਾ ਕਾਵਿ ਸੰਗ੍ਰਹਿ ‘ ਵਾਰਿਸ ਮਾਂ ਪੰਜਾਬੀ ਦੇ’ ਲੋਕ-ਅਰਪਣ।

0
157

ਬਾਬਾ ਬਕਾਲਾ ਸਾਹਿਬ 26 ਅਪ੍ਰੈਲ
ਬੀਤੇ ਦਿਨੀਂ ਗੁਰਮੁਖੀ ਦੇ ਵਾਰਿਸ ਪੰਜਾਬੀ ਸਾਹਿਤ ਸਭਾ ਦੇ ਚੇਅਰਮੈਨ ਸ੍ਰ. ਗੁਰਵੇਲ ਕੋਹਾਲਵੀ, ਵਾਈਸ-ਚੇਅਰਮੈਨ ਪ੍ਰੋ. ਬੀਰ ਇੰਦਰ ਸਰਾਂ ਅਤੇ ਪ੍ਰਧਾਨ ਸ਼੍ਰੀਮਤੀ ਕੁਲਵਿੰਦਰ ਕੋਮਲ ਦੁਬਈ ਦੀ ਯੋਗ ਅਗਵਾਈ ਵਿੱਚ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਸਾਲਾਨਾ ਸਨਮਾਨ ਸਮਾਰੋਹ ਅਤੇ ਇੱਕ ਸਾਂਝਾ ਕਾਵਿ-ਸੰਗ੍ਰਹਿ ‘ਵਾਰਿਸ ਮਾਂ ਪੰਜਾਬੀ ਦੇ’ ਲੋਕ ਅਰਪਣ ਕੀਤਾ ਗਿਆ। ਸਭਾ ਦੇ ਉੱਪ-ਚੇਅਰਮੈਨ ਪ੍ਰੋ.ਬੀਰ ਇੰਦਰ ਸਰਾਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਰੋਹ ਵਿੱਚ ਨੈਸ਼ਨਲ ਤੇ ਸਟੇਟ ਐਵਾਰਡੀ ਪ੍ਰਸਿੱਧ ਕਵਿੱਤਰੀ ਡਾ. ਗੁਰਚਰਨ ਕੌਰ ਕੋਚਰ ਅਤੇ ਪ੍ਰਸਿੱਧ ਪੰਥਕ ਸ਼੍ਰੋਮਣੀ ਕਵੀ ਡਾ. ਹਰੀ ਸਿੰਘ ਜਾਚਕ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਇਸ ਸਮਾਰੋਹ ਵਿੱਚ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ, ਸ਼ੇਲਿੰਦਰਜੀਤ ਸਿੰਘ ਰਾਜਨ, ਵਿਜੇਤਾ ਭਾਰਦਵਾਜ, ਡਾ. ਸੁਰਿੰਦਰ ਕੰਵਲ, ਡਾ. ਤਿਲਕ ਰਾਜ, ਡਾ. ਆਤਮਾ ਸਿੰਘ ਗਿੱਲ, ਡਾ. ਮਨਮੋਹਨ ਸਿੰਘ, ਡਾ. ਟਿੱਕਾ ਜੇ.ਐਸ.ਸਿੱਧੂ, ਕਵੀ ਪ੍ਰੇਮ ਪਾਲ, ਦੀਪ ਲੁਧਿਆਣਵੀ, ਰਮਨਦੀਪ ਕੌਰ ਹਰਸਰਜਾਈ ਅਤੇ ਚੇਅਰਮੈਨ ਗੁਰਵੇਲ ਕੋਹਾਲਵੀ ਦੀ ਧਰਮਪਤਨੀ ਰੁਪਿੰਦਰ ਕੌਰ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਸਭਾ ਦੇ ਚੇਅਰਮੈਨ ਗੁਰਵੇਲ ਕੋਹਾਲਵੀ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਆਏ ਹੋਏ ਸਭ ਕਵੀ ਸਾਹਿਬਾਨ ਦਾ ਆਪਣੇ ਅੰਦਾਜ਼ ਵਿੱਚ ਸਵਾਗਤ ਕੀਤਾ। ਉੱਪ-ਚੇਅਰਮੈਨ ਪ੍ਰੋ. ਬੀਰ ਇੰਦਰ ਸਰਾਂ ਨੇ ਗੁਰਮੁਖੀ ਦੇ ਵਾਰਿਸ ਸਾਹਿਤ ਸਭਾ ਦੇ ਇਤਿਹਾਸ, ਉਦੇਸ਼ਾਂ, ਗਤੀਵਿਧੀਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ‘ਵਾਰਿਸ ਮਾਂ ਪੰਜਾਬੀ ਦੇ’ ਕਾਵਿ ਸੰਗ੍ਰਹਿ ਵਿਚ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ 47 ਕਵੀ ਸਹਿਬਾਨਾਂ ਦੀਆਂ ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ ਜੋ ਪੰਜਾਬੀ ਭਾਸ਼ਾ ਦੀ ਪ੍ਰਫੁਲਤਾ ਲਈ ਯਤਨਸ਼ੀਲ ਹਨ ਅਤੇ ਪੰਜਾਬੀ ਦੀ ਚੜ੍ਹਦੀ ਕਲਾ ਲਈ ਦਿਨ-ਰਾਤ ਜੁੱਟੇ ਹੋਏ ਹਨ। ਸਮਾਗਮ ਦੌਰਾਨ ਪੁਸਤਕ ਲੋਕ ਅਰਪਿਤ ਕਰਨ ਦੇ ਨਾਲ ਇਸ ਮੌਕੇ ਪੰਜਾਬੀ ਮਾਂ ਬੋਲੀ ਪ੍ਰਤੀ ਨਿਰੰਤਰ ਸੇਵਾਵਾਂ ਕਰਨ ਵਾਲੀਆਂ ਮਹਾਨ ਸ਼ਖ਼ਸੀਅਤਾਂ ਨੂੰ ਸਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਇੱਕ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਸਾਹਿਤਕਾਰਾਂ ਅਤੇ ਬੁੱਧੀਜੀਵੀਆਂ ਨੇ ਸ਼ਿਰਕਤ ਕੀਤੀ ਅਤੇ ਆਪਣੀਆਂ ਰਚਨਾਵਾਂ ਦੀ ਖ਼ੂਬਸੂਰਤ ਪੇਸ਼ਕਾਰੀ ਨਾਲ ਕਵੀ ਦਰਬਾਰ ਦੀ ਸ਼ੋਭਾ ਵਧਾਈ । ਇਸ ਸਮਾਰੋਹ ਦੌਰਾਨ ਸਭਾ ਦੇ ਉੱਪ-ਪ੍ਰਧਾਨ ਮਨਦੀਪ ਭਦੌੜ ਅਤੇ ਪ੍ਰਬੰਧਕੀ ਸਕੱਤਰ ਜਸਵਿੰਦਰ ਕੌਰ ਜੱਸੀ ਤੋਂ ਇਲਾਵਾ ਡਾ. ਪੂਰਨਿਮਾ ਰਾਏ, ਰਛਪਿੰਦਰ ਕੌਰ ਗਿੱਲ, ਦੀਪ ਚੰਡੀਗੜ੍ਹ , ਏਲੀਨਾ ਧੀਮਾਨ, ਖੁਸ਼ਦੀਪ ਸੋਹਲ, ਚਰਨ ਸਿੰਘ ਭਦੌੜ, ਨਰਿੰਦਰ ਕੌਰ ਨੂਰੀ , ਦੀਪ ਲੁਧਿਆਣਵੀ, ਅਮਿਤ ਕੌਰ, ਜਸਜੋਤ ਸ਼ਿੰਘ, ਜਤਿੰਦਰ ਕੌਰ, ਸੁਰਿੰਦਰ ਕੌਰ ਸਰਾਏ, ਦਵਿੰਦਰ ਕੌਰ, ਨਿਰਮਲ ਕੋਰ ਨਿੰਮੀ, ਪਰਮਿੰਦਰ ਅਲਬੇਲਾ, ਬਲਜੀਤ ਕੌਰ ਝੂਟੀ, ਸਤਿੰਦਰਜੀਤ ਕੌਰ, ਨੂਰ ਕਮਲ, ਰਾਜਵਿੰਦਰ ਕੌਰ ਭੋਗਪੁਰ, ਕੰਵਲਜੀਤ ਕੌਰ ਕੰਵਲ, ਜੱਸੀ ਬਟਾਲਾ, ਰੁਪਿੰਦਰ ਰੂਪ, ਮਨਜੀਤ ਕੌਰ ਧੀਮਾਨ, ਪਰਵਿੰਦਰ ਕੌਰ ਲ਼ੌਟੇ, ਜਗਦੇਵ ਪੁਰਬਾ, ਮਨਜੀਤ ਸਿੰਘ ਵੱਸੀ , ਰੱਜੀ ਵਰਵਾਲ, ਗਗਨ ਫੂਲ , ਸੁਖਜਿੰਦਰ ਮੁਹਾਰ, ਮੱਖਣ ਸਿੰਘ ਭੈਣੀਵਾਲ, ਸੁਲਤਾਨ ਸ਼ਿੰਘ, ਮਨਜੀਤ ਕੌਰ, ਗੁਰਮੇਜਰ ਸਿੰਘ, ਸਰਤਾਜ ਜਲਾਲਾਬਾਦੀ, ਲੇਹਲ ਅਮਰੀਕ ਧਾਲੀਵਾਲ, ਮਨਜੋਤ ਸਿੰਘ, ਹਰਪ੍ਰੀਤ ਸ਼ਿੰਘ, ਸਹਿਜਦੀਪ ਕੋਹਾਲਵੀ ਆਦਿ ਸਾਹਿਤਕਾਰ ਹਾਜ਼ਰ ਸਨ। ਮੰਚ ਸੰਚਾਲਨ ਦੀ ਭੂਮਿਕਾ ਵਿਜੇਤਾ ਭਾਰਦਵਾਜ ਨੇ ਬਾਖੂਬੀ ਢੰਗ ਨਾਲ ਨਿਭਾਈ।

LEAVE A REPLY

Please enter your comment!
Please enter your name here