ਚੋਹਲਾ ਸਾਹਿਬ/ਤਰਨਤਾਰਨ,22 ਸਤੰਬਰ (ਨਈਅਰ) -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਡਾ.ਕਵਲਜੀਤ ਕੌਰ ਨੇ ਨਵੇਂ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਿਆ ਹੈ।ਜਿਕਰਯੋਗ ਹੈ ਕਿ ਡਾ.ਕਵਲਜੀਤ ਕੌਰ ਉੱਚ ਵਿੱਦਿਆ ਹਾਸਿਲ ਤੇ ਤਜਰਬੇਕਾਰ ਪ੍ਰਸ਼ਾਸ਼ਕੀ ਅਹੁਦਿਆਂ ‘ਤੇ ਬਿਰਾਜਮਾਨ ਰਹੇ ਹਨ।ਉਨਾਂ ਨੇ ਆਪਣੀ ਪੀ.ਐਚ.ਡੀ ਦੀ ਡਿਗਰੀ ਹਿਊਮਨਜੈਨੇਟਿਕਸ ਵਿਭਾਗ ਵਿੱਚ ਪੂਰਨ ਕੀਤੀ ਹੈ।ਉਨਾਂ ਦੇ ਲਗਭਗ 40 ਰਿਸਰਚ ਪੇਪਰ ਵੱਖ-ਵੱਖ ਰਾਸ਼ਟਰੀ ਅਤੇ ਅੰਤਰਾਸ਼ਟਰੀ ਮੈਗਜੀਨਾਂ ਵਿੱਚ ਛਪ ਚੁੱਕੇ ਹਨ।ਆਪਣੀ ਵਿੱਦਿਆ ਦਾ ਚਾਨਣ ਫੈਲਾਉਣ ਲਈ ਉਨ੍ਹਾਂ ਅਮਰੀਕਾ ਦੀ ਮਾਨਚੈਸਟਰ ਯੂਨੀਵਰਸਿਟੀ ਤੱਕ ਦਾ ਸਫਰ ਤੈਅ ਕੀਤਾ ਹੋਇਆ ਹੈ।ਇੰਡੋਨੇਸ਼ੀਆ ਵਿੱਚ ਪੇਸ਼ ਕੀਤੇ ਗਏ ਉਨਾਂ ਦੇ ਪਰਚੇ ਨੂੰ ਬੈਸਟ ਪੇਪਰ ਦੇ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।ਉਨਾਂ ਨੇ ਆਪਣੇ ਵਿਸ਼ੇ ਵਿੱਚ ਮੁਹਾਰਤ ਵਾਲੀਆਂ ਲਗਪਗ 6 ਪੁਸਤਕਾਂ ਵਿਗਿਆਨ ਜਗਤ ਦੀ ਝੋਲੀ ਵਿੱਚ ਪਾਈਆਂ ਹਨ। ਉਹ ਪਿਛਲੇ ਸਾਲਾਂ ਤੋਂ ਵੱਖ -ਵੱਖ ਕਾਲਜਾਂ ਵਿੱਚ ਪ੍ਰਿੰਸੀਪਲ ਦੇ ਅਹੁਦੇ ‘ਤੇ ਕੰਮ ਕਰਦੇ ਰਹੇ ਹਨ।ਕਾਲਜ ਵਿੱਚ ਪ੍ਰਿੰਸੀਪਲ ਦੇ ਅਹੁਦੇ ‘ਤੇ ਬਿਰਾਜਮਾਨ ਹੁੰਦਿਆਂ ਹੀ ਉਨਾਂ ਨੇ ਕਾਲਜ ਦੇ ਪ੍ਰਸ਼ਾਸ਼ਨਿਕ ਢਾਂਚੇ ਨੂੰ ਪਰਮੁੱਖਤਾ ਨਾਲ ਚਲਾਉਣ ਦਾ ਦ੍ਰਿੜ ਨਿਸ਼ਚਾ ਦਰਸਾਇਆ।ਉੱਥੇ ਹੀ ਇਲਾਕੇ ਦੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਨਵੀਆਂ ਤਕਨੀਕਾਂ ਪ੍ਰਫੁਲਤ ਕਰਨ ‘ਤੇ ਜੋਰ ਦਿੱਤਾ।ਉਨਾਂ ਦੱਸਿਆ ਕਿ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਦੀ ਸਹਾਇਤਾ ਨਾਲ ਪੇਂਡੂ ਇਲਾਕਿਆਂ ਦੇ ਵਿਦਿਆਰਥੀਆਂ ਲਈ ਵਿਕਾਸ ਦੇ ਨਵੇਂ ਮੌਕੇ ਪੈਦਾ ਕੀਤੇ ਜਾਣਗੇ।ਇਸ ਮੌਕੇ ਕਾਲਜ ਦੇ ਸਮੂਹ ਸਟਾਫ ਵੱਲੋਂ ਉਨਾਂ ਨੂੰ ਜੀ ਆਇਆ ਆਖਿਆ ਗਿਆ।
Boota Singh Basi
President & Chief Editor