ਗੁਰੂ ਅਰਜਨ ਦੇਵ ਖਾਲਸਾ ਕਾਲਜ ਦੇ ਵਿਦਿਆਰਥੀਆਂ ਵਲੋਂ ਇਤਿਹਾਸਿਕ ਅਤੇ ਧਾਰਮਿਕ ਸਥਾਨਾਂ ਦੀ ਯਾਤਰਾ
ਚੋਹਲਾ ਸਾਹਿਬ/ਤਰਨਤਾਰਨ, 30 ਮਈ 2025



ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਕ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵੱਲੋਂ ਵਿਦਿਆਰਥੀਆਂ ਲਈ ਇਤਿਹਾਸਕ ਤੇ ਧਾਰਮਿਕ ਯਾਤਰਾ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਕਾਲਜ ਦੇ ਆਰਟਸ ਵਿਭਾਗ ਦੇ ਲਗਪਗ 50 ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਨਾਲ ਸਬੰਧਿਤ ਮਹੱਤਵਪੂਰਨ ਸਥਾਨ ਸ.ਸ਼ਾਮ ਸਿੰਘ ਅਟਾਰੀ ਯਾਦਗਾਰੀ ਮਿਊਜ਼ੀਅਮ ਅਤੇ ਇਤਿਹਾਸਿਕ ਸਥਾਨਾਂ ਦੀ ਯਾਤਰਾ ਕਰਵਾਈ ਗਈ।ਇਹ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਡਾ.ਹਰਮਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਅਤੇ ਜਾਣਕਾਰੀ ਦੇਣ ਲਈ ਇਤਿਹਾਸ ਵਿਭਾਗ ਦੇ ਮੁਖੀ ਪ੍ਰੋ:ਰਵਿੰਦਰ ਕੌਰ ਦੀ ਅਗਵਾਈ ਅਧੀਨ ਕਾਲਜ ਦੇ ਵਿਦਿਆਰਥੀਆਂ ਨੇ ਸਿੱਖਾਂ ਅਤੇ ਅੰਗਰੇਜ਼ਾਂ ਦੇ ਯੁੱਧ ਦੇ ਇਤਿਹਾਸਿਕ ਸਥਾਨ ਫਤਿਹਗੜ੍ਹ ਸਭਰਾ ਵਿਖੇ ਯਾਤਰਾ ਕੀਤੀ ਤੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਇਕੱਤਰ ਕੀਤੀ। ਸ.ਸ਼ਾਮ ਸਿੰਘ ਅਟਾਰੀ ਨੇ ਸਿੱਖ ਇਤਿਹਾਸ ਵਿੱਚ ਅੰਗਰੇਜ਼ਾਂ ਨਾਲ ਲੜਦੇ ਸਮੇਂ ਸ਼ਹਾਦਤ ਪ੍ਰਪਤ ਕੀਤੀ ਜਿਸ ਦੀ ਯਾਦ ਵਿੱਚ ਪਿੰਡ ਫਤਹਿਗੜ੍ਹ ਸਭਰਾ ਵਿਖੇ ਗੁਰਦੁਆਰਾ ਸਥਾਪਿਤ ਕੀਤਾ ਗਿਆ ਅਤੇ ਇੱਕ ਮਿਊਜ਼ੀਅਮ ਦੀ ਸਥਾਪਨਾ ਕੀਤੀ ਗਈ।ਫਤਹਿਗੜ੍ਹ ਸਭਰਾ ਦੀ ਜੰਗ ਬਾਰੇ ਵਿਸਥਾਰ ਸਹਿਤ ਜਾਣਕਾਰੀ ਬਚਿੱਤਰ ਸਿੰਘ ਵਾਈਸ ਪ੍ਰਿੰਸੀਪਲ ਸ਼ਹੀਦ ਸ਼ਾਮ ਸਿੰਘ ਅਟਾਰੀ ਸਕੂਲ ਨੇ ਪ੍ਰਦਾਨ ਕੀਤੀ ਅਤੇ ਵਿਦਿਆਰਥੀਆਂ ਨੂੰ ਇਤਿਹਾਸਿਕ ਜਾਣਕਾਰੀ ਨਾਲ ਜੋੜਿਆ।ਇਸ ਦੇ ਨੇੜੇ ਹੀ ਅੰਗਰੇਜਾਂ ਵੱਲੋ ਯੁੱਧ ਦੀ ਯਾਦ ਨੂੰ ਸਮਰਪਿਤ ਬਣਾਈ ਗਈ ਸਮਾਰਕ ਵਿਖੇ ਜਾ ਕਿ ਵਿਦਿਆਂਰਥੀਆਂ ਨੇ ਆਪਣੀ ਜਾਣਕਾਰੀ ਵਿੱਚ ਵਾਧਾ ਕੀਤਾ। ਕਾਲਜ ਦੇ ਇਤਿਹਾਸ ਵਿਭਾਗ ਦੇ ਪ੍ਰੋ.ਰਵਿੰਦਰ ਕੌਰ ਅਤੇ ਧਾਰਮਿਕ ਵਿਭਾਗ ਦੇ ਪ੍ਰੋ.ਕਿਰਨਜੀਤ ਕੌਰ ਨੇ ਦੱਸਿਆ ਕਿ ਅਜਿਹੇ ਧਾਰਮਿਕ ਤੇ ਇਤਿਹਾਸਿਕ ਯਾਤਰਾਵਾਂ ਵਿਦਿਆਰਥੀਆਂ ਦੇ ਵਿਕਾਸ ਵਿੱਚ ਵਾਧਾ ਕਰਦੀਆਂ ਹਨ।ਇਸ ਸਮੇਂ ਕਾਲਜ ਦੇ ਪ੍ਰੋ:ਹਿੰਮਤ ਸਿੰਘ,ਡਾ. ਜਤਿੰਦਰ ਕੌਰ,ਡਾ.ਤ੍ਰਿਪਤ ਕੌਰ,ਪ੍ਰੋ: ਜਗਜੀਤ ਸਿੰਘ ਆਦਿ ਵਿਦਿਆਰਥੀਆਂ ਨਾਲ ਇਸ ਇਤਿਹਾਸਿਕ ਯਾਤਰਾ ਵਿੱਚ ਸ਼ਾਮਲ ਹੋਏ।