ਗੁਰੂ ਕਾਸ਼ੀ ਯੂਨੀਵਰਸਟੀ ਦੇ ਵਾਇਸ ਚਾਂਸਲਰ ਡਾਕਟਰ ਸੁਰਿੰਦਜੀਤ ਕੌਰ ਬਾਵਾ ਤੇ ਮੈਨਜਿੰਗ ਡਾਇਰੈਕਟਰ ਸੁਖਰਾਜ ਸਿੰਘ ਨਾਲ ਮੁਕਾਬਲੇ ਦੀ ਪ੍ਰੀਖਿਆ ਸਬੰਧੀ ਅਹਿਮ ਵਿਚਾਰਾਂ ।

0
39

 

> ਗੁਰੂ ਕਾਸ਼ੀ ਯੂਨੀਵਰਸਟੀ ਦੇ ਵਾਇਸ ਚਾਂਸਲਰ ਡਾਕਟਰ ਸੁਰਿੰਦਜੀਤ ਕੌਰ ਬਾਵਾ ਤੇ ਮੈਨਜਿੰਗ ਡਾਇਰੈਕਟਰ ਸੁਖਰਾਜ ਸਿੰਘ ਨਾਲ ਮੁਕਾਬਲੇ ਦੀ ਪ੍ਰੀਖਿਆ ਸਬੰਧੀ ਅਹਿਮ ਵਿਚਾਰਾਂ ।

ਦਮਦਮਾ ਸਾਹਿਬ-( ਗਿੱਲ ) ਗੁਰੂ ਕਾਸ਼ੀ ਯੂਨੀਵਰਸਟੀ ਦਮਦਮਾ ਸਾਹਿਬ ਪਿਛਲੇ ਪੰਦਰਾਂ ਸਾਲਾਂ ਤੋਂ ਮਾਲਵੇ ਦੇ ਵਿਦਿਆਰਥੀਆਂ ਨੂੰ ਸਿੱਖਿਆ ਮੁਹਈਆ ਕਰਵਾ ਰਹੀ ਹੈ। ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਨੂੰ ਗੁਰੂ ਕਾਸ਼ੀ ਵਜੋਂ ਨਿਵਾਜਿਆ ਹੈ। ਜਿਸ ਕਰਕੇ ਇਸ ਯੂਨੀਵਰਸਟੀ ਵਿੱਚ ਵਿਦੇਸ਼ੀ ਵਿਦਿਆਰਥੀ ਵੀ ਤੇਰਾ ਵਿਭਾਗਾ ਵਿੱਚ ਪੜਾਈ ਕਰ ਰਹੇ ਹਨ।
> ਗੁਰੂ ਕਾਸ਼ੀ ਯੂਨੀਵਰਸਟੀ ਦਮਦਮਾ ਸਾਹਿਬ ਦੇ ਮੈਨਿਜਿੰਗ ਡਾਇਰੈਕਟਰ ਸੁਖਰਾਜ ਸਿੰਘ ਜੀ ਨੇ ਮੇਰੀ ਮੀਟਿੰਗ ਦਾ ਪ੍ਰਬੰਧ ਵੀ ਸੀ ਸਾਹਿਬ ਨਾਲ ਕਰਵਾਈ। ਜਿੱਥੇ ਮੁਕਾਬਲੇ ਦੀ ਸਿੱਖਿਆ ਨੂੰ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ। ਮੈਨਜਿੰਗ ਡਾਇਰੈਕਟਰ ਸਾਹਿਬ ਨੇ ਵੀ ਸੀ ਸਾਹਿਬ ਨੂੰ ਪ੍ਰਾਸਪੈਕਟਸ ਨੂੰ ਅੰਤਿਮ ਛੋਹਾਂ ਦੇ ਕੇ ਇਸੇ ਸਾਲ ਤੀਹ ਵਿਦਿਆਰਥੀਆਂ ਦਾ ਬੈਚ ਸ਼ੁਰੂ ਕਰਨ ਦੀ ਆਗਿਆ ਦਿਤੀ ਹੈ। ਜਿਸ ਸਬੰਧੀ ਵਾਇਸ ਚਾਂਸਲਰ ਨੇ ਮੀਟਿੰਗ ਕਰਕੇ ਕਾਰਵਾਈ ਨੂੰ ਅਮਲੀ ਰੂਪ ਦੇ ਦਿੱਤਾ ਹੈ।
>
> ਆਸ ਹੈ ਕਿ ਇਹ ਗੁਰੂ ਕਾਸ਼ੀ ਯੂਨੀਵਰਸਟੀ ਦਮਦਮਾ ਸਾਹਿਬ ਦਾ ਆਈ ਏ ਐਸ ਟ੍ਰੇਨਿੰਗ ਕੇਂਦਰ ਪੰਜਾਬ ਦਾ ਉੱਤਮ ਕੇਂਦਰ ਵਜੋਂ ਉੱਭਰੇਗਾ । ਜਿਸ ਲਈ ਡਾਕਟਰ ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਯੂ ਐਸ ਏ ਸਹਿਯੋਗ ਦੇਣਗੇ। ਜਿੰਨਾ ਨੇ ਇਸ ਆਈ ਏ ਐਸ ਟ੍ਰੇਨਿੰਗ ਕੇਂਦਰ ਦੀ ਲਿਖਤੀ ਰੂਪ ਰੇਖਾ ਡਾਕਟਰ ਸੁਰਿੰਦਰ ਸਿੰਘ ਗਿੱਲ ਨੇ ਵਾਇਸ ਚਾਂਸਲਰ ਡਾਕਟਰ ਸੁਰਿੰਦਰ ਜੀਤ ਕੌਰ ਬਾਵਾ ਜੀ ਨੂੰ ਤੇ ਮੈਨਜਿੰਗ ਡਾਇਰੈਕਟਰ ਨੂੰ ਸੋਪੀ ਗਈ ਹੈ। ਜਿੰਨਾ ਨੇ ਇਸ ਪ੍ਰੋਜੈਕਟ ਤੇ ਕੰਮ ਸ਼ੁਰੂ ਕਰ ਦਿੱਤਾ ਹੈ।
> ਆਸ ਹੈ ਕਿ ਇਸੇ ਸ਼ੈਸਨ ਤੋਂ ਇਹ ਕੇਂਦਰ ਹੋਂਦ ਵਿਚ ਆ ਜਾਵੇਗਾ।

LEAVE A REPLY

Please enter your comment!
Please enter your name here