ਤਰਨਤਾਰਨ,26 ਦਸੰਬਰ (ਰਾਕੇਸ਼ ਨਈਅਰ) -ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਇਤਿਹਾਸਕ ਨਗਰ ਚੋਹਲਾ ਸਾਹਿਬ ਵਿਖੇ ਪ੍ਰਭਾਤਫੇਰੀਆਂ ਕੱਢੀਆਂ ਗਈਆਂ।ਸ੍ਰੀ ਸੁਖਮਨੀ ਸੇਵਾ ਸੁਸਾਇਟੀ ਚੋਹਲਾ ਸਾਹਿਬ ਦੇ ਮੁੱਖ ਸੇਵਾਦਾਰ,ਸਾਬਕਾ ਮੈਨੇਜਰ ਗੁਰਮੁੱਖ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਇਹ ਪ੍ਰਭਾਤਫੇਰੀਆਂ ਸਵੇਰੇ ਵੇਲੇ ਗੁਰਦੁਆਰਾ ਪਾਤਸ਼ਾਹੀ ਪੰਜਵੀ ਤੋਂ ਸ਼ੁਰੂ ਹੋਕੇ ਬਜ਼ਾਰਾਂ ਅਤੇ ਵੱਖ-ਵੱਖ ਮੁਹੱਲਿਆਂ ਵਿੱਚ ਪਹੁੰਚੀਆਂ,ਜਿੱਥੇ ਸੰਗਤਾਂ ਲਈ ਚਾਹ ਪਕੋੜੇ,ਬਰੈਡ,ਕੌਫੀ ਆਦਿ ਦਾ ਪ੍ਰਬੰਧ ਕੀਤਾ ਗਿਆ।ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਗੁਰਮੁੱਖ ਸਿੰਘ ਚੋਹਲਾ ਸਾਹਿਬ ਨੇ ਦੱਸਿਆ ਕਿ ਪ੍ਰਭਾਤਫੇਰੀਆਂ ਵਿੱਚ ਵੱਡੀ ਗਿਣਤੀ ਵਿੱਚ ਨਗਰ ਦੀਆਂ ਸੰਗਤਾਂ ਵੱਲੋਂ ਹਾਜ਼ਰੀ ਭਰ ਕੇ ਆਪਣਾ ਜੀਵਨ ਸਫ਼ਲਾ ਕੀਤਾ ਗਿਆ।ਇਸ ਸਮੇਂ ਗੁਰਪਾਲ ਸਿੰਘ ਮੀਤ ਪ੍ਰਧਾਨ,ਸੂਬੇਦਾਰ ਹਰਬੰਸ ਸਿੰਘ,ਹਰਜਿੰਦਰ ਸਿੰਘ ਗ੍ਰੰਥੀ,ਗੁਰਭੇਜ ਸਿੰਘ ਨਿਸ਼ਾਨਚੀ,ਦਲਜੀਤ ਸਿੰਘ ਫ਼ੌਜੀ,ਦਰਸ਼ਨ ਸਿੰਘ, ਜਤਿੰਦਰ ਸਿੰਘ,ਸੁਰਿੰਦਰ ਸਿੰਘ,ਕੰਵਲਜੀਤ ਸਿੰਘ, ਮਾਸਟਰ ਸਰਬਜੀਤ ਸਿੰਘ,ਸਤਨਾਮ ਸਿੰਘ,ਅੰਮ੍ਰਿਤਪਾਲ ਸਿੰਘ, ਬਲਜੀਤ ਸਿੰਘ,ਗੁਰਿੰਦਰ ਸਿੰਘ ਫ਼ੌਜੀ,ਸੁਖਦਰਸ਼ਨ ਸਿੰਘ,ਤਾਰਾ ਸਿੰਘ,ਗੁਰਜੰਟ ਸਿੰਘ,ਮੱਸਾ ਸਿੰਘ, ਕੁਲਵਿੰਦਰ ਸਿੰਘ,ਬੇਅੰਤ ਕੌਰ,ਸੁਖਵਿੰਦਰ ਕੌਰ ਸੁੱਖੀ, ਪ੍ਰਕਾਸ਼ ਕੌਰ,ਸਵਰਨਜੀਤ ਕੌਰ,ਅਮਰੀਕ ਕੌਰ, ਸ਼ਰਨਜੀਤ ਕੌਰ,ਨਵਦੀਪ ਕੌਰ,ਰਾਜੂ,ਮੁਸਕਾਨ, ਦਲਬੀਰ ਕੌਰ,ਸੁਖਵਿੰਦਰ ਕੌਰ,ਰਾਜ ਕੌਰ,ਆਸਮੀਨ ਕੌਰ, ਅਰਸ਼ਦੀਪ ਸਿੰਘ ਆਦਿ ਨੇ ਹਾਜ਼ਰੀ ਭਰੀ।
Boota Singh Basi
President & Chief Editor