ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਮੈਡਮ ਰਜਨੀ ਧਰਮਾਣੀ ਦਾ ਸਨਮਾਨ

0
111

(ਸ਼੍ਰੀ ਅਨੰਦਪੁਰ ਸਾਹਿਬ)
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸ੍ਰੀ ਅਨੰਦਪੁਰ ਸਾਹਿਬ ਯੂਨਿਟ ਵੱਲੋਂ ਐਸ. ਜੀ. ਅੇੈਸ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ – ਮਹੱਲਾ ਅਤੇ ਵਿਸਾਖੀ ਨੂੰ ਸਮਰਪਿਤ ਪਰਿਵਾਰਕ ਖੇਡ ਮੇਲਾ ਕਰਵਾਇਆ ਗਿਆ। ਇਹ ਪਰਿਵਾਰਕ ਖੇਡ ਮੇਲਾ ਬਾਅਦ ਦੁਪਹਿਰ ਸ਼ੁਰੂ ਕਰਵਾਇਆ ਗਿਆ ਜੋ ਕੇ ਲਗਭਗ ਸ਼ਾਮ 6 ਵਜੇ ਤੱਕ ਚੱਲਿਆ। ਇਸ ਪਰਿਵਾਰਕ ਖੇਡ ਮੇਲੇ ਵਿੱਚ ਬੱਚਿਆਂ ਦੀਆਂ ਖੇਡਾਂ ਜਿਵੇਂ 25 ਮੀਟਰ ਦੌੜ , ਪੁੱਠੀ ਰੇਸ , ਚਾਟੀ ਰੇਸ , ਨਿੰਬੂ ਚਮਚ ਰੇਸ , ਪਿੱਠੂ-ਗਰਮ , ਗੀਟੇ , ਗੁੱਲੀ ਡੰਡਾ , ਪੰਜਾਬੀ ਸੁੰਦਰ ਲਿਖਾਈ ਮੁਕਾਬਲੇ , ਵੱਡਿਆਂ ਲਈ ਨਿੰਬੂ ਚਮਚ ਦੌੜ ਅਤੇ ਹੋਰ ਅਨੇਕ ਤਰ੍ਹਾਂ ਦੀਆਂ ਦਿਲਚਸਪ ਹਰ ਉਮਰ ਵਰਗ ਦੀਆਂ ਖੇਡਾਂ ਕਰਵਾਈਆਂ ਗਈਆਂ। ਇਹ ਖੇਡਾਂ ਅਤੇ ਗਤੀਵਿਧੀਆਂ ਸਾਡੇ ਪੁਰਾਣੇ ਸੱਭਿਆਚਾਰ ਅਤੇ ਵਿਰਸੇ ਨਾਲ ਜੁੜੀਆਂ ਹੋਈਆਂ ਹਨ। ਸੁੰਦਰ ਲਿਖਾਈ ਮੁਕਾਬਲੇ ਵਿੱਚ ਪਹਿਲਾ ਸਥਾਨ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੱਧੇਵਾਲ ( ਸ਼੍ਰੀ ਅਨੰਦਪੁਰ ਸਾਹਿਬ )ਦੀ ਅਧਿਆਪਕਾ ਮੈਡਮ ਰਜਨੀ ਧਰਮਾਣੀ ਨੇ ਹਾਸਿਲ ਕੀਤਾ। ਜਿਨ੍ਹਾਂ ਨੂੰ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸ੍ਰੀ ਅਨੰਦਪੁਰ ਸਾਹਿਬ ਯੂਨਿਟ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਵੀ ਦੱਸਣਯੋਗ ਹੈ ਕਿ ਇਸ ਮੌਕੇ ਆਸਰਾ ਫਾਊਂਡੇਸ਼ਨ ਸ਼੍ਰੀ ਅਨੰਦਪੁਰ ਸਾਹਿਬ ਵੱਲੋਂ ਪੌਦਿਆਂ ਦਾ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਮਹਿੰਦਰ ਮੋਹਨ ਸਿੰਘ , ਜੋਨਲ ਪ੍ਰਧਾਨ ਮਨਦੀਪ ਸਿੰਘ , ਆਸਰਾ ਫਾਊਂਡੇਸ਼ਨ ਦੇ ਸਕੱਤਰ ਦਵਿੰਦਰਪਾਲ ਸਿੰਘ , ਆਸਰਾ ਫਾਊਂਡੇਸ਼ਨ ਦੇ ਪ੍ਰਧਾਨ ਨਵੀਨ ਕੁਮਾਰ ਪੁਰੀ ,ਆਸਰਾ ਫਾਊਂਡੇਸ਼ਨ ਦੇ ਮੈਂਬਰ ਮਾਸਟਰ ਸੰਜੀਵ ਧਰਮਾਣੀ , ਦੂਰੋਂਹੀਨ ਘਈ ਅਤੇ ਹੋਰ ਪਤਵੰਤੇ ਸੱਜਣਾਂ ਵਿੱਚ ਸ੍ਰੀ ਅਜੇ ਕੁਮਾਰ , ਸਰਵਜੀਤ ਸਿੰਘ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ। ਇਸ ਪਰਿਵਾਰਕ ਖੇਡ ਮੇਲੇ ਦਾ ਮੁੱਖ ਮਕਸਦ ਅੱਜ ਦੀ ਪੀੜ੍ਹੀ ਨੂੰ ਸਭਿਆਚਾਰ ਅਤੇ ਵਿਰਸੇ ਨਾਲ ਜੋੜਨਾ ਸੀ। ਇਹ ਪਰਿਵਾਰਕ ਖੇਡ ਮੇਲਾ ਬਹੁਤ ਵਧੀਆ ਰਿਹਾ ਤੇ ਸਭ ਨੇ ਇਸ ਦੀ ਸ਼ਲਾਘਾ ਵੀ ਕੀਤੀ।

LEAVE A REPLY

Please enter your comment!
Please enter your name here