ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ ਨੂੰ ਪੂਰਨ ਤੌਰ ਤੇ ਸਰਕਾਰੀ ਕਰਨ ਦੀ ਮੰਗ

0
87
ਭਵਾਨੀਗੜ੍ਹ,
ਸਥਾਨਕ ਗੁਰੂ ਤੇਗ ਬਹਾਦਰ ਕਾਲਜ ਨੂੰ ਪੂਰਨ ਤੌਰ ਤੇ ਸਰਕਾਰੀ ਕਰਨ ਲਈ ਕਾਲਜ ਅਧਿਆਪਕਾਂ ਦਾ ਇੱਕ ਵਫਦ ਪ੍ਰਿੰਸੀਪਲ ਪੋ੍ ਪਦਮਪ੍ਰਰੀਤ ਕੌਰ ਘੁਮਾਣ ਅਤੇ ਸਮਾਜ ਸੇਵੀ ਰਿਟਾਇਰਡ ਬੀ.ਪੀ.ਓ ਗਿਆਨ ਚੰਦ ਦੀ ਅਗਵਾਈ ਹੇਠ ਹਲਕਾ ਵਿਧਾਇਕਾ ਬੀਬਾ ਨਰਿੰਦਰ ਕੌਰ ਭਰਾਜ ਨੂੰ ਮਿਲਿਆ ਅਤੇ ਮੰਗ ਪੱਤਰ ਸੌਂਪਿਆ। ਇਸ ਮੰਗ ਪੱਤਰ ਦੀ ਇਕ ਕਾਪੀ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ੍ ਗੁਰਮੇਲ ਸਿੰਘ ਘਰਾਚੋਂ ਨੂੰ ਵੀ ਦਿੱਤੀ ਗਈ। ਮਾਨਯੋਗ ਐੱਮ.ਐੱਲ.ਏ ਨਰਿੰਦਰ ਭਰਾਜ ਅਤੇ ਚੈਅਰਮੈਨ ਘਰਾਚੋਂ ਨੇ ਜਲਦ ਤੋਂ ਜਲਦ ਇਸ ਕਾਲਜ ਨੂੰ ਪੂਰਨ ਤੌਰ ਤੇ ਸਰਕਾਰੀ ਕਰਨ ਦਾ ਵਿਸ਼ਵਾਸ ਦਿਵਾਇਆ। ਇਸ ਕਾਲਜ ਦੇ ਸਰਕਾਰੀ ਹੋਣ ਨਾਲ ਜਿੱਥੇ ਇਲਾਕੇ ਦੇ ਪੇਂਡੂ ਅਤੇ ਮੱਧ ਵਰਗੀ ਪਰਿਵਾਰਾਂ ਦੇ ਬੱਚਿਆਂ ਨੂੰ ਫਾਇਦਾ ਹੋਵੇਗਾ ਉੱਥੇ ਹੀ ਕਿਸਾਨਾਂ ਅਤੇ ਮਜਦੂਰਾਂ ਦੇ ਬੱਚਿਆਂ ਨੂੰ ਵੀ ਕਾਫੀ ਲਾਭ ਮਿਲੇਗਾ।
ਇਸ ਮੌਕੇ ਆਪ ਆਗੂ ਭੀਮ ਸਿੰਘ, ਪ੍ਰਦੀਪ ਸਿੰਘ ਅਤੇ ਕੌਂਸਲਰ ਹਾਜਰ ਸਨ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਤੇ ਜਸਪਾਲ ਸਿੰਘ ਘਰਾਚੋਂ ਨੇ ਵਿਸ਼ੇਸ਼ ਮਤੇ ਰਾਹੀਂ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਕਿ ਇਸ ਕਾਲਜ ਨੂੰ ਨਵੇਂ ਵਿੱਦਿਅਕ ਸ਼ੈਸ਼ਨ ਤੋਂ ਪਹਿਲਾਂ ਪਹਿਲਾਂ ਪੂਰਨ ਤੌਰ ਤੇ ਸਰਕਾਰੀ ਕੀਤਾ ਜਾਵੇ।

LEAVE A REPLY

Please enter your comment!
Please enter your name here