ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ , ਜੀ ਐਨ ਐਮ ਨਰਸਿੰਗ ਦਾ ਸ਼ਾਨਦਾਰ ਸੌ ਫੀਸਦੀ ਰਿਹਾ ਨਤੀਜਾ
ਬੰਗਾ 6 ਜੂਨ ( )
ਨਰਸਿੰਗ ਸਿੱਖਿਆ ਦੇ ਨਾਮਵਰ ਵਿੱਦਿਅਕ ਅਦਾਰੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਜੀ.ਐਨ. ਐਮ. ਨਰਸਿੰਗ (ਦੂਜਾ ਸਾਲ) ਦਾ ਨਤੀਜਾ ਸ਼ਾਨਦਾਰ ਸੌ ਫੀਸਦੀ ਆਇਆ ਹੈ । ਇਹ ਜਾਣਕਾਰੀ ਕਾਲਜ ਦੇ ਪ੍ਰਿੰਸੀਪਲ ਡਾ. ਸੁਰਿੰਦਰ ਜਸਪਾਲ ਨੇ ਦਿੰਦੇ ਦੱਸਿਆ ਕਿ ਜੀ.ਐਨ.ਐਮ. ਨਰਸਿੰਗ ਦੂਜਾ ਸਾਲ ਕਲਾਸ ਦੀ ਵਿਦਿਆਰਥਣ ਅਮਰਦੀਪ ਕੌਰ ਪੁੱਤਰੀ ਸ. ਸੁਖਦੇਵ ਸਿੰਘ-ਰਾਜਵੀਰ ਕੌਰ ਵਾਸੀ ਖੈੜਾ-ਦੋਨਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਵੇਂ ਸਿਮਰਨਪ੍ਰੀਤ ਕੌਰ ਪੁੱਤਰੀ ਸ. ਚਰਨਜੀਤ ਸਿੰਘ-ਬਰਿੰਦਰ ਕੌਰ ਵਾਸੀ ਪੱਲੀ ਝਿੱਕੀ ਨੇ ਦੂਜਾ ਸਥਾਨ ਅਤੇ ਸਿਮਰਨਜੀਤ ਕੌਰ ਪੁੱਤਰੀ ਸ੍ਰੀ ਜਸਵਿੰਦਰ ਸਿੰਘ-ਹਰਜਿੰਦਰ ਕੌਰ ਵਾਸੀ ਜਾਫਰਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ | ਇਸ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸਮੂਹ ਟਰੱਸਟੀਆਂ ਵੱਲੋਂ ਜੀ.ਐਨ.ਐਮ. ਨਰਸਿੰਗ ਦੂਜਾ ਸਾਲ ਦੇ ਸਮੂਹ ਵਿਦਿਆਰਥੀਆਂ ਨੂੰ, ਉਹਨਾਂ ਦੇ ਮਾਪਿਆਂ ਨੂੰ ਤੇ ਸਮੂਹ ਅਧਿਆਪਕਾਂ ਨੂੰ ਸ਼ਾਨਦਾਰ ਨਤੀਜੇ ਲਈ ਹਾਰਦਿਕ ਵਧਾਈਆਂ ਦਿੱਤੀਆਂ ਹਨ । ਨਰਸਿੰਗ ਕਾਲਜ ਦੇ ਸ਼ਾਨਦਾਰ ਨਤੀਜੇ ਦੀ ਜਾਣਕਾਰੀ ਦੇਣ ਮੌਕੇ ਰਮਨਦੀਪ ਕੌਰ ਕੰਗ ਵਾਈਸ ਪ੍ਰਿੰਸੀਪਲ, ਸੰਦੀਪ ਕੌਰ ਸੂਦਨ ਕਲਾਸ ਇੰਚਾਰਜ, ਗੁਰਮੀਤ ਸਿੰਘ, ਪੂਜਾ ਰਾਣੀ, ਨੇਹਾ ਰਾਣੀ, ਜਸਪ੍ਰੀਤ ਕੌਰ, ਮਨਦੀਪ ਕੌਰ ਅਤੇ ਹੋਰ ਨਰਸਿੰਗ ਅਧਿਆਪਕ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ :- ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਜੀ.ਐਨ.ਐਮ. (ਦੂਜਾ ਸਾਲ) ਵਿਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਹੋਣਹਾਰ ਵਿਦਿਆਰਥਣਾਂ