ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਹਿਯੋਗ ਨਾਲ ਆਵਾਜਾਈ ਬਾਰੇ ਸੈਮੀਨਾਰ ਕਰਵਾਇਆ

0
446

ਅੰਮ੍ਰਿਤਸਰ, (ਸੁਖਬੀਰ ਸਿੰਘ)-ਪੁਲਿਸ, ਅੰਮ੍ਰਿਤਸਰ ਵੱਲੋਂ ਭੀੜ-ਭਾੜ ਵਾਲੇ ਇਲਾਕਿਆਂ ਵਿੱਚ ਟਰੈਫਿਕ ਨੂੰ ਨਿਰਵਿਘਨ ਚਲਾਉਣ ਅਤੇ ਸੜਕੀ ਹਦਾਸਿਆਂ ਨੂੰ ਰੋਕਣ ਦੇ ਸਬੰਧ ਵਿੱਚ ਮਾਨਯੋਗ ਡਾ: ਸੁਖਚੈਨ ਸਿੰਘ ਗਿੱਲ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵੱਲੋ ਸੈਂਟਰ ਆਫ ਸਸਟੇਨੇਬਲ ਹੈਬੀਟੇਟ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਹਿਯੋਗ ਨਾਲ ਇੱਕ ਸੈਮੀਨਾਰ ਕਰਵਾਇਆਂ ਗਿਆ। ਇਸ ਸੈਮੀਨਾਰ ਵਿੱਚ ਸ੍ਰੀਮਤੀ ਸੁਡਰਵਿਲੀ, ਆਈ.ਪੀ.ਐਸ, ਜੁਆਇੰਟ ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ੍ਰੀ ਹਰਵਿੰਦਰ ਸਿੰਘ, ਪੀ.ਪੀ.ਐਸ, ਏ.ਡੀ.ਸੀ.ਪੀ ਟਰੈਫਿਕ, ਅੰਮ੍ਰਿਤਸਰ, ਡਾ.ਮਨਪ੍ਰੀਤ ਸੀਹਮਾਰ, ਪੀ.ਪੀ.ਐਸ, ਏ.ਡੀ.ਸੀ.ਪੀ ਸਾਈਬਰ ਕਰਾਇਮ ਐਡ ਫਰਾਂਸਿੰਕ, ਅੰਮ੍ਰਿਤਸਰ, ਸ੍ਰੀ ਇਕਬਾਲ ਸਿੰਘ,ਪੀ.ਪੀ.ਐਸ ਏ.ਡੀ.ਸੀ.ਪੀ ਟਰਿਕ ਅਤੇ ਟਰੈਫਿਕ ਦੇ 5 ਜੋਨਾਂ ਦੇ ਇੰਚਾਰਜਾਂ ਤੋਂ ਇਲਾਵਾ ਨੋਡਲ ਅਫ਼ਸਰ ਪ੍ਰੋ.ਐਸ.ਐਸ. ਬਹਿਲ, ਨੋਡਲ ਅਫ਼ਸਰ ਰੂਸਾ ਅਤੇ ਆਰਕੀਟੈਕਚਰ ਵਿਭਾਗ ਦੇ ਐਚ.ਓ.ਡੀ. ਸੈਮੀਨਾਰ ਦੌਰਾਨ ਪ੍ਰੋ.(ਡਾ.) ਅਸ਼ਵਨੀ ਲੂਥਰਾ, ਕੋਆਰਡੀਨੇਟਰ, ਸੈਂਟਰ ਆਫ ਸਸਟੇਨੇਬਲ ਹੈਬੀਟੇਟ, ਡਾ.ਕੁਲਦੀਪ ਸਿੰਘ, ਐਚ.ਓ.ਡੀ ਗੁਰੂ ਰਾਮਦਾਸ ਸਕੂਲ ਆਫ ਪਲੈਨਿੰਗ, ਸੋਨਮ ਗੁਪਤਾ ਅਤੇ ਮਾਹਿਰ ਬੁਲਾਰੇ ਅਰਬਾਬ ਅਹਿਮਦ, ਪ੍ਰੋਗਰਾਮ ਮੈਨੇਜਰ, ਸੇਫ ਪੰਜਾਬ ਪ੍ਰੋਗਰਾਮ ਹਾਜ਼ਰ ਸਨ। ਸੈਮੀਨਾਰ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਭਾਗ ਲਿਆ। ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਵੱਲੋਂ ਟਰੈਫਿਕ ਨੂੰ ਨਿਰਵਿਘਨ ਚਲਾਉਣ ਅਤੇ ਭੀੜ-ਭਾੜ ਵਾਲੇ ਬਜਾਰਾਂ ਵਿੱਚ ਟਰੈਫਿਕ ਸਮੱਸਿਆ ਵਿਚ ਸੁਧਾਰ ਕਰਨ ਲਈ ਸੈਮੀਨਾਰ ਵਿੱਚ ਹਾਜ਼ਰੀਨਾਂ ਨਾਲ ਵਿਚਾਰ ਵਟਾਦਰਾਂ ਕੀਤਾ ਗਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਹਾਜ਼ਰੀਨਾਂ ਨੇ ਟਰੈਫਿਕ ਹਦਾਸਿਆਂ ਨੂੰ ਰੋਕਣ ਲਈ ਆਪਣੇ ਸੁਝਾਅ ਸਾਂਝੇ ਕੀਤੇ ਗਏ ਕਿ ਪੈਦਲ ਚੱਲਣ ਵਾਲਿਆਂ ਦੇ ਰਸਤੇ ’ਤੇ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਜਿਆਦਾਤਰ ਹਾਦਸਿਆਂ ਵਿਚ ਉਹ ਸ਼ਿਕਾਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰੀ ਸੜਕਾਂ ’ਤੇ ਸਭ ਤੋਂ ਵੱਧ ਦੁਰਘਟਨਾਵਾਂ ਹੁੰਦੀਆਂ ਹਨ ਅਤੇ ਵਾਹਨਾਂ ਦੀ ਰਫ਼ਤਾਰ 25 ਕਿਲੋਮੀਟਰ ਪ੍ਰਤੀ ਘੰਟਾ ਤੱਕ ਘਟਾਉਣ ਦੀ ਲੋੜ ਹੈ। ਪੈਦਲ ਚੱਲਣ ਵਾਲਿਆਂ ਦੀ ਮੌਤ ਨੂੰ ਘਟਾਉਣ ਲਈ ਬੁਨਿਆਦੀ ਢਾਂਚੇ ਦੀ ਯੋਜਨਾ ਬਣਾਉਣਾ ਵੀ ਮਹੱਤਵਪੂਰਨ ਹੈ।

LEAVE A REPLY

Please enter your comment!
Please enter your name here