ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. (ਰੇਡੀਓ ਇਮੇਜ਼ਿੰਗ ਟੈਕਨੋਲਜੀ) ਦਾ ਸ਼ਾਨਦਾਰ 100% ਨਤੀਜਾ

0
197

ਬੰਗਾ : 18 ਅਪ੍ਰੈਲ
ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਬੰਧ ਹੇਠਾਂ ਚੱਲ ਰਹੇ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਕਲਾਸ ਬੀ.ਐਸ.ਸੀ. ( ਰੇਡੀਉ ਐਂਡ ਇਮੇਜਿੰਗ ਟੈਕਨਲੋਜੀ ) ਦਾ ਨਤੀਜਾ ਸ਼ਾਨਦਾਰ 100% ਆਇਆ ਹੈ। ਇਹ ਜਾਣਕਾਰੀ ਡਾ. ਪ੍ਰਿਯੰਕਾ ਰਾਜ ਪ੍ਰਿੰਸੀਪਲ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਬੀ.ਐਸ.ਸੀ. ਰੇਡੀਉ ਐਂਡ ਇਮੇਜ਼ਿੰਗ ਟੈਕਨੋਲਕਜੀ (ਪਹਿਲਾ ਸਮੈਸਟਰ) ਵਿਚੋਂ ਦੀਆ ਪੁੱਤਰੀ ਜੋਗਾ ਰਾਮ ਪਿੰਡ ਹੀਉਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਸ਼ਾਨਦਾਰ ਅੰਕ (9.20 ਐਸ.ਜੀ.ਪੀ.ਏ.) ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਜਦ ਕਿ ਦੂਜਾ ਸਥਾਨ ਦੋ ਵਿਦਿਆਰਥੀਆਂ ਨੇ ਇੱਕੋ ਜਿੰਨੇ ਅੰਕ (9.00 ਐਸ.ਜੀ.ਪੀ.ਏ.) ਪ੍ਰਾਪਤ ਕਰਕੇ ਕੀਤਾ, ਜਿਹਨਾਂ ਵਿਚ ਇਸ਼ਾਨਪ੍ਰੀਤ ਕੌਰ ਪੁੱਤਰੀ ਸ. ਪ੍ਰਿਤਪਾਲ ਸਿੰਘ ਪਿੰਡ ਔਜਲਾ ਢੱਕ ਜ਼ਿਲ੍ਹਾ ਜਲੰਧਰ ਅਤੇ ਸੰਜਨਾ ਪੁੱਤਰੀ ਸ. ਜਸਵੀਰ ਸਿੰਘ ਪਿੰਡ ਵਾਹਿਦਪੁਰ ਜ਼ਿਲ੍ਹਾ ਹੁਸ਼ਿਆਪੁਰ ਸ਼ਾਮਿਲ ਹਨ। ਕਲਾਸ ਵਿਚੋਂ ਤੀਜਾ ਸਥਾਨ ਕੋਮਲਪ੍ਰੀਤ ਪੁੱਤਰੀ ਕਮਲਜੀਤ ਪਿੰਡ ਖਾਨਖਾਨਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ (8.68 ਐਸ.ਜੀ.ਪੀ.ਏ.) ਪ੍ਰਾਪਤ ਕੀਤਾ ਹੈ।
ਪ੍ਰਿੰਸੀਪਲ ਡਾ. ਪ੍ਰਿੰਯਕਾ ਰਾਜ ਨੇ ਕਿਹਾ ਕਿ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵੱਲ ਵੀ ਪੂਰਾ ਧਿਆਨ ਦਿੱਤਾ ਜਾਂਦਾ ਹੈ । ਵੱਖ ਵੱਖ ਪੈਰਾ ਮੈਡੀਕਲ ਕੋਰਸਾਂ ਦੇ ਵਿਦਿਆਰਥੀ ਧਾਰਮਿਕ, ਸਭਿਆਚਾਰਕ ਸਮਾਗਮਾਂ ਤੇ ਖੇਡ ਮੁਕਾਬਲਿਆਂ ਵਿਚ ਹਿੱਸਾ ਲੈਂਦੇ ਹੋਏ ਅੱਵਲ ਪੁਜ਼ੀਸ਼ਨਾਂ ਹਾਸਲ ਕਰਕੇ ਪੈਰਾ ਮੈਡੀਕਲ ਕਾਲਜ ਦਾ ਨਾਮ ਰੌਸ਼ਨ ਕਰਦੇ ਹਨ।
ਇਸ ਮੌਕੇ ਸ.ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਬੀ ਐਸ ਸੀ ਰੇਡੀਉ ਐਂਡ ਇਮੇਜ਼ਿੰਗ ਟੈਕਨੋਲਜੀ ਕੋਰਸ ਦੇ ਸ਼ਾਨਦਾਰ ਨਤੀਜੇ ਲਈ ਸਮੂਹ ਵਿਦਿਆਰਥੀਆਂ ਨੂੰ, ਉਨ੍ਹਾਂ ਦੇ ਮਾਪਿਆਂ ਨੂੰ, ਸਮੂਹ ਅਧਿਆਪਕਾਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ ।
ਕਾਲਜ ਦੇ ਸ਼ਾਨਦਾਰ ਨਤੀਜੇ ਦੀ ਜਾਣਕਾਰੀ ਦੇਣ ਮੌਕੇ ਸ.ਹਰਦੇਵ ਸਿੰਘ ਕਾਹਮਾ ਪ੍ਰਧਾਨ, ਸ੍ਰੀ ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਡਾ. ਪ੍ਰਿਯੰਕਾ ਰਾਜ ਪ੍ਰਿੰਸੀਪਲ, ਸ੍ਰੀ ਰਾਜਦੀਪ ਥਿਥਵਾੜ, ਮੈਡਮ ਪ੍ਰਭਜੋਤ ਕੌਰ ਖਟਕੜ, ਸ੍ਰੀ ਮੁਦਾਸਿਰ ਮੋਹੀ ਉਦ ਦੀਨ, ਸਮੂਹ ਸਟਾਫ ਅਤੇ ਬ ਵਿਦਿਆਰਥੀ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੀ ਕਲਾਸ ਬੀ ਐਸ ਸੀ ਰੇਡੀਉ ਇਮੇਜ਼ਿੰਗ ਟੈਕਨੋਲਜੀ (ਪਹਿਲਾ ਸਮੈਸਟਰ) ਦੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ ਵਿਦਿਆਰਥੀ

LEAVE A REPLY

Please enter your comment!
Please enter your name here