ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਲਈ ਰਾਜਨ ਸਿੰਘ ਸੰਧੂ ਵਾਈਸ ਪ੍ਰੈਜ਼ੀਡੈਂਟ ਸ਼ੈਰੀਡਨ ਕਾਲਜ ਟੋਰਾਂਟੋ  ਨੇ ਇਕਵੰਜਾ ਹਜ਼ਾਰ ਰੁਪਏ ਦਾਨ ਦਿੱਤਾ

0
264

ਬੰਗਾ,13 ਸਤੰਬਰ  -ਸੱਤ ਸਮੁੰਦਰੋਂ ਪਾਰ ਵੱਸਦੇ ਪੰਜਾਬੀਆਂ ਦੇ ਦਿਲਾਂ ਵਿਚ ਪੰਜਾਬ ਵਾਸੀਆਂ ਲਈ ਅਤਿਅੰਤ ਮੋਹ-ਪਿਆਰ ਅਤੇ ਹਮਦਰਦੀ ਹੈ। ਇਸ ਦੀ ਮਿਸਾਲ ਅੱਜ ਉਸ ਵੇਲੇ ਮਿਲੀ ਜਦੋਂ  ਕੈਨੇਡਾ ਦੇ ਪ੍ਰਸਿੱਧ ਵਿੱਦਿਅਕ ਅਦਾਰੇ ਸ਼ੈਰੀਡਨ ਕਾਲਜ ਟੋਰਾਂਟੋ ਦੇ ਵਾਈਸ ਪ੍ਰੈਜ਼ੀਡੈਂਟ ਸ. ਰਾਜਨ ਸਿੰਘ ਸੰਧੂ (ਸਪੁੱਤਰ ਸ. ਜਸਵਿੰਦਰ ਸਿੰਘ ਸੰਧੂ ਅਤੇ ਨੀਨਾ ਕੌਰ ਸੰਧੂ ਕੈਨੇਡਾ) ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਚੱਲ ਨਿਸ਼ਕਾਮ ਸੇਵਾ ਕਾਰਜਾਂ ਲਈ ਆਪਣੀ ਨੇਕ ਕਮਾਈ ਵਿਚੋਂ 51 ਹਜ਼ਾਰ ਰੁਪਏ ਅੱਜ ਹਸਪਤਾਲ  ਪ੍ਰਬੰਧਕਾਂ ਨੂੰ  ਢਾਹਾਂ ਕਲੇਰਾਂ ਵਿਖੇ ਖ਼ੁਦ ਆ ਕੇ ਭੇਟ ਕੀਤੇ।  ਸ. ਰਾਜਨ ਸਿੰਘ ਸੰਧੂ ਵਾਈਸ ਪ੍ਰੈਜ਼ੀਡੈਂਟ ਸ਼ੈਰੀਡਨ ਕਾਲਜ  ਨੇ ਕਿਹਾ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਪੰਜਾਬ ਦੇ ਪੇਂਡੂ ਇਲਾਕੇ ਦੇ ਲੋੜਵੰਦ ਲੋਕਾਂ ਨੂੰ ਵਧੀਆ ਮੈਡੀਕਲ ਸਹੂਲਤਾਂ ਦੇ ਕੇ ਵੱਡਮੁੱਲੀ ਸਮਾਜ ਸੇਵਾ ਕਰ ਰਿਹਾ ਹੈ। ਉਨ੍ਹਾਂ ਨੇ ਟਰੱਸਟ ਵੱਲੋਂ ਸਿਹਤ ਸੇਵਾਵਾਂ ਅਤੇ ਵਿੱਦਿਅਕ ਖੇਤਰ ਵਿਚ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਵੀ ਭਾਰੀ ਸ਼ਲਾਘਾ ਕੀਤੀ।

ਇਸ ਮੌਕੇ ਸ.ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ   ਸ. ਰਾਜਨ ਸਿੰਘ ਸੰਧੂ ਵਾਈਸ ਪ੍ਰੈਜ਼ੀਡੈਂਟ ਸ਼ੈਰੀਡਨ ਕਾਲਜ ਟੋਰਾਂਟੋ, ਉਨ੍ਹਾਂ ਦੀ ਸੁਪਤਨੀ ਹਰਲੀਨ ਕੌਰ ਸੰਧੂ, ਉਹਨਾਂ ਦੇ ਦੋਵੇਂ ਪੁੱਤਰਾਂ ਕਾਕਾ ਬਾਜ਼ ਸਿੰਘ ਸੰਧੂ, ਕਾਕਾ ਸ਼ਾਨ ਸਿੰਘ ਸੰਧੂ ਅਤੇ ਸਮੂਹ ਸੰਧੂ ਪਰਿਵਾਰ ਦਾ ਹਸਪਤਾਲ ਲਈ ਦਾਨ ਦੇਣ ਲਈ ਹਾਰਦਿਕ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਨੇ ਟਰੱਸਟ ਵੱਲੋਂ ਲੋਕ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਸਬੰਧੀ ਜਾਣਕਾਰੀ ਦਿੱਤੀ।

ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਸ. ਰਾਜਨ ਸਿੰਘ ਸੰਧੂ ਵਾਈਸ ਪ੍ਰੈਜ਼ੀਡੈਂਟ ਸ਼ੈਰੀਡਨ ਕਾਲਜ ਟੋਰਾਂਟੋ ਨੂੰ ਯਾਦ ਚਿੰਨ੍ਹ ਅਤੇ ਸਿਰੋਪਾ ਭੇਟ ਕਰ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਸ. ਅਮਰਜੀਤ ਸਿੰਘ ਚੇਅਰਮੈਨ ਫਾਈਨਾਂਸ ਕਮੇਟੀ, ਸ. ਵਰਿੰਦਰ ਸਿੰਘ ਬਰਾੜ ਹੈੱਡ ਐਚ ਆਰ ਅਤੇ ਐਡਮਿਨ, ਦਫਤਰ ਸੁਪਰਡੈਂਟ ਮਹਿੰਦਰਪਾਲ ਸਿੰਘ ਅਤੇ ਸਮੂਹ ਟਰੱਸਟ ਸਟਾਫ਼ ਵੀ ਹਾਜ਼ਰ ਸੀ। ਵਰਨਣਯੋਗ ਹੈ ਕਿ ਸ. ਰਾਜਨ ਸਿੰਘ ਸੰਧੂ ਟਰੱਸਟ ਦੇ ਮੀਤ ਪ੍ਰਧਾਨ ਸ. ਮਲਕੀਅਤ ਸਿੰਘ ਬਾਹੜੋਵਾਲ ਦਾ ਵੱਡਾ ਦੋਹਤਾ ਹੈ।  ਸੰਧੂ ਪਰਿਵਾਰ ਵੱਲੋਂ ਆਪਣੇ ਜੱਦੀ ਪਿੰਡ ਫ਼ਤਿਹਪੁਰ ਖੇੜਾ ਜ਼ਿਲ੍ਹਾ ਜਲੰਧਰ ਵਾਸਤੇ ਬੈੱਡ ਵੀ ਫ਼ਰੀ ਕਰਵਾਇਆ ਹੋਇਆ ਹੈ ਅਤੇ ਹਸਪਤਾਲ ਇੱਕ ਐਬੂੰਲੈਂਸ ਵੀ ਦਾਨ ਵਿਚ ਦਿੱਤੀ ਹੋਈ ਹੈ।

LEAVE A REPLY

Please enter your comment!
Please enter your name here