ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦਾ 10+2 ਦਾ ਸ਼ਾਨਦਾਰ ਨਤੀਜਾ

0
148

ਬੰਗਾ : 13 ਮਈ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੀ 10+2 ਕਲਾਸ ਦੇ ਆਰਟਸ, ਕਾਮਰਸ, ਨਾਨ ਮੈਡੀਕਲ ਅਤੇ ਮੈਡੀਕਲ ਗਰੁੱਪਾਂ ਦਾ ਨਤੀਜਾ ਸ਼ਾਨਦਾਰ 100 ਫੀਸਦੀ ਰਿਹਾ ਹੈ। ਇਹ ਜਾਣਕਾਰੀ ਸਕੂਲ ਦੇ ਡਾਇਰੈਕਟਰ ਪ੍ਰੌ: ਹਰਬੰਸ ਸਿੰਘ ਬੋਲੀਨਾ ਅਤੇ ਪ੍ਰਿੰਸੀਪਲ ਮੈਡਮ ਵਨੀਤਾ ਚੋਟ ਨੇ ਪ੍ਰੈਸ ਨੂੰ ਦਿੱਤੀ।
ਪ੍ਰੌ: ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਸਕੂਲ ਨੇ ਜਾਣਕਾਰੀ ਦਿੰਦੇ ਦੱਸਿਆ ਸੈਸ਼ਨ 2022-23 ਦੀ 10+2 ਕਲਾਸ ਦੇ ਆਰਟਸ, ਕਾਮਰਸ, ਨਾਨ ਮੈਡੀਕਲ ਅਤੇ ਮੈਡੀਕਲ ਗਰੁੱਪਾਂ ਦਾ ਸ਼ਾਨਦਾਰ ਨਤੀਜਾ 100% ਰਿਹਾ ਹੈ । ਸ਼ਾਨਦਾਰ ਨਤੀਜੇ ਬਾਰੇ ਉਹਨਾਂ ਨੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਨ-ਮੈਡੀਕਲ ਗੁਰੱਪ ਵਿਚੋਂ ਗੁਰਜੋਤ ਸਿੰਘ ਪੁੱਤਰ ਇਕਬਾਲ ਸਿੰਘ-ਸੁਖਜਿੰਦਰ ਕੌਰ ਪਿੰਡ ਝੰਡੇਰ ਕਲਾਂ 91.8% ਅੰਕਾਂ ਨਾਲ ਪਹਿਲਾ ਸਥਾਨ, ਸੁਖਪ੍ਰੀਤ ਸਿੰਘ ਬੰਗਾ ਪੁੱਤਰ ਪ੍ਰਤਾਪ ਸਿੰਘ-ਊਸ਼ਾ ਰਾਣੀ ਪਿੰਡ ਖਾਨਪੁਰ 85% ਅੰਕਾਂ ਨਾਲ ਦੂਜਾ ਸਥਾਨ ਅਤੇ ਦੀਪਇੰਦਰ ਬੱਲ ਪੁੱਤਰੀ ਰੁਪਿੰਦਰ ਸਿੰਘ-ਹਰਵਿੰਦਰ ਮਾਨ ਪਿੰਡ ਫਰਾਲਾ 82.6% ਅੰਕਾਂ ਨਾਲ ਤੀਜੇ ਸਥਾਨ ਤੇ ਰਹੀ। ਮੈਡੀਕਲ ਗੁਰੱਪ ਵਿਚ ਵਿਦਿਆਰਥੀ ਲਕਸ਼ੈ ਪਰਿਹਾਰ ਪੁੱਤਰ ਸਤੀਸ਼ ਕੁਮਾਰ ਪਰਿਹਾਰ-ਜਸਵਿੰਦਰ ਕੌਰ ਬੰਗਾ ਨੇ 89.4% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਦੂਜਾ ਸਥਾਨ 88% ਅੰਕਾਂ ਨਾਲ ਹਰਮਨ ਚੌਹਾਨ ਪੁੱਤਰੀ ਜੋਗਿੰਦਰ ਰਾਮ-ਮਨਜੀਤ ਕੌਰ ਕਲੇਰ ਪਿੰਡ ਖਾਨਖਾਨਾ, ਤੀਜਾ ਸਥਾਨ ਹੇਮ ਸ਼ਿਖਾ ਪੁੱਤਰੀ ਪਰਮਿੰਦਰ ਕੁਮਾਰ-ਭੁਪਿੰਦਰ ਕੌਰ ਪਿੰਡ ਬਹਿਰਾਮ ਨੇ 83.4% ਅੰਕ ਪ੍ਰਾਪਤ ਕਰਕੇ ਹਾਸਿਲ ਕੀਤਾ। ਕਾਮਰਸ ਗਰੁੱਪ ਵਿਚੋਂ ਰਾਜਦੀਪ ਕੌਰ ਪੁੱਤਰੀ ਜਸਵੀਰ ਸਿੰਘ-ਬਰਿੰਦਰ ਕੌਰ ਪਿੰਡ ਖਾਨਖਾਨਾ 92.6% ਅੰਕਾਂ ਨਾਲ ਪਹਿਲਾ ਸਥਾਨ, ਜੈਸਮੀਨ ਪੁੱਤਰੀ ਸ਼ਮਸ਼ੇਰ ਸਿੰਘ-ਰਾਜਵੰਤ ਕੌਰ ਪਿੰਡ ਚਾੜਾ ਅਤੇ ਗੁਰਪ੍ਰੀਤ ਕੌਰ ਪੁੱਤਰੀ ਰਣਜੀਤ ਸਿੰਘ-ਬਲਵਿੰਦਰ ਕੌਰ ਪਿੰਡ ਬਾਹੜੋਵਾਲ ਨੇ ਇਕੋ ਜਿੰਨੇ 92.2% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਤੀਜਾ ਸਥਾਨ ਮਨਹੀਰ ਸਿੰਘ ਪੁੱਤਰ ਹਰਜੀਤ ਸਿੰਘ-ਜਤਿੰਦਰ ਕੌਰ ਪਿੰਡ ਲੰਗੇਰੀ ਨੇ 89.2 % ਅੰਕ ਪ੍ਰਾਪਤ ਕਰਕੇ ਕੀਤਾ । ਇਸੇ ਤਰ੍ਹਾਂ ਆਰਟਸ ਗੁਰੱਪ ਵਿਚੋਂ ਤਾਨੀਆ ਕੁਮਾਰ ਪੁੱਤਰੀ ਰਿਸ਼ੀ ਕੁਮਾਰ-ਰੀਨਾ ਰਾਣੀ ਪਿੰਡ ਮੰਢਾਲੀ 84.8% ਅੰਕਾਂ ਨਾਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦ ਕਿ ਹਰਮਨ ਕੁਮਾਰ ਪੁੱਤਰ ਮਨਜੀਤ ਸਿੰਘ-ਮਨਜਿੰਦਰ ਕੌਰ ਪਿੰਡ ਸਰਹਾਲ ਮੁੰਡੀ ਦੂਸਰੇ ਸਥਾਨ ਅਤੇ ਇੰਦਰਜੀਤ ਸਿੰਘ ਪੁੱਤਰ ਹਰਨੀਤ ਸਿੰਘ-ਪਰਮਜੀਤ ਕੌਰ ਪਿੰਡ ਸਰਹਾਲਾ ਰਾਣੂੰਆਂ ਤੀਜੇ ਸਥਾਨ ‘ਤੇ ਰਹੇ।
ਇਸ ਮੌਕੇ ਸਕੂਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਹਰਦੇਵ ਸਿੰਘ ਕਾਹਮਾ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ 10+2 ਕਲਾਸ ਦੇ ਸਮੂਹ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਨੂੰ, ਅਧਿਆਪਕਾਂ ਨੂੰ ਸ਼ਾਨਦਾਰ ਨਤੀਜੇ ਲਈ ਹਾਰਦਿਕ ਵਧਾਈਆਂ ਦਿੱਤੀਆਂ ।
ਸ਼ਾਨਦਾਰ ਨਤੀਜੇ ਦੀ ਜਾਣਕਾਰੀ ਦੇਣ ਮੌਕੇ ਸ. ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਸ.ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਸ੍ਰੀ ਗਗਨ ਆਹੂਜਾ, ਮੈਡਮ ਅਮਰਜੀਤ ਕੌਰ, ਸ. ਅ੍ਰੰਮਿਤਪਾਲ ਸਿੰਘ, ਭਾਈ ਜੋਗਾ ਸਿੰਘ, ਮੈਡਮ ਮਨੀਸ਼ਾ , ਮੈਡਮ ਜਸਪਿੰਦਰ ਕੌਰ, ਮੈਡਮ ਸ਼ਹਿਨਾਜ਼ ਬਾਨੋ, ਸ਼੍ਰੀ ਸੁਸ਼ੀਲ ਕੁਮਾਰ ਅਤੇ ਹੋਰ ਅਧਿਆਪਕ ਸਾਹਿਬਾਨ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ 10+2 ਜਮਾਤ ਵਿਚੋਂ ਨਾਨ ਮੈਡੀਕਲ, ਮੈਡੀਕਲ, ਕਾਮਰਸ ਅਤੇ ਆਰਟਸ ਗੁਰੱਪਾਂ ਦੇ ਅਵੱਲ ਵਿਦਿਆਰਥੀ

LEAVE A REPLY

Please enter your comment!
Please enter your name here