ਬੰਗਾ, 17 ਅਗਸਤ :- ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਅੇਜ਼ੂਕੇਸ਼ਨਲ ਟਰੱਸਟ (ਰਜਿ.) ਢਾਹਾਂ ਕਲੇਰਾਂ ਦੇ ਪ੍ਰਬੰਧ ਹੇਠਾਂ ਚੱਲ ਰਹੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਵਿਹੜੇ ਵਿੱਚ ਅੱਜ ”ਤੀਆਂ ਦਾ ਤਿਉਹਾਰ’’ ਮਨਾਇਆ ਗਿਆ । ਇਸ ਮੌਕੇ ਮੁੱਖ ਮਹਿਮਾਨ ਸ੍ਰੀਮਤੀ ਮਾਧਵੀ ਸ਼ਰਮਾ ਡੀ ਐਸ ਪੀ ਸਬ ਡਵੀਜਨ ਨਵਾਂਸ਼ਹਿਰ ਨੇ ਤੀਆਂ ਦੇ ਤਿਉਹਾਰ ਦੀਆਂ ਵਧਾਈਆਂ ਦਿੰਦੇ ਹੋਏ ਸਮੂਹ ਲੜਕੀਆਂ ਨੂੰ ਆਪਣੇ ਸਵੈਮਾਣ ਦੇ ਰਾਹ ਚੱਲਦੇ ਹੋਏ, ਪੂਰੀ ਮਿਹਨਤ ਨਾਲ ਆਪਣੀ ਪੜ੍ਹਾਈ ਕਰਨ ਅਤੇ ਭਵਿੱਖ ਦੇ ਕੈਰੀਅਰ ਵੱਲ ਵੱਧਣ ਲਈ ਉਤਸ਼ਾਹਿਤ ਕੀਤਾ । ਉਹਨਾਂ ਵਿਦਿਆਰਥੀਆਂ ਨਾਲ ਸਵਾਲਾਂ-ਜਵਾਬਾਂ ਦੀ ਸਾਂਝ ਵੀ ਪਾਈ।
ਤੀਆਂ ਦੇ ਤਿਉਹਾਰ ਦੀ ਸਾਂਝ ਪਾਉਂਦਿਆਂ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੀਆਂ ਵਿਦਿਆਰਥਣਾਂ ਨੇ ਲੋਕ ਬੋਲੀਆਂ, ਗੀਤਾਂ, ਭੰਗੜਾ ਅਤੇ ਗਿੱਧੇ ਦੀਆਂ ਪੇਸ਼ਕਾਰੀਆਂ ਰਾਹੀਂ ਖੂਬ ਰੰਗ ਬੰਨ੍ਹਿਆਂ । ਇਸ ਮੌਕੇ ਮੁੱਖ ਮਹਿਮਾਨ ਡੀ ਐਸ ਪੀ ਸ੍ਰੀਮਤੀ ਮਾਧਵੀ ਸ਼ਰਮਾ ਨੂੰ ਫੁੱਲਕਾਰੀ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ । ਇਸ ਤੋਂ ਪਹਿਲਾਂ ਪ੍ਰਿੰਸੀਪਲ ਵਨੀਤਾ ਚੋਟ ਨੇ ”ਤੀਆਂ ਦਾ ਤਿਉਹਾਰ” ਸਮਾਗਮ ਵਿਚ ਪੁੱਜੇ ਸਮੂਹ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਸਕੂਲ ਦੇ ਸ਼ਾਨਾਮੱਤੇ ਇਤਿਹਾਸ ਬਾਰੇ ਜਾਣਕਾਰੀ ਪ੍ਰਦਾਨ ਕੀਤੀ । ਸਕੂਲ ਦੇ ਡਾਇਰੈਕਟਰ ਪ੍ਰੋ. ਹਰਬੰਸ ਸਿੰਘ ਬੋਲੀਨਾ ਨੇ ਮੁੱਖ ਮਹਿਮਾਨ ਸ੍ਰੀਮਤੀ ਮਾਧਵੀ ਸ਼ਰਮਾ ਦੀ ਸ਼ਖਸ਼ੀਅਤ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਸਾਨੂੰ ਪੰਜਾਬ ਦੀ ਇਸ ਧੀ ‘ਤੇ ਮਾਣ ਹੈ, ਜੋ ਪਹਿਲਾਂ ਇੱਕ ਵਧੀਆ ਵਿਦਿਆਰਥੀ ਸੀ ਅਤੇ ਪੜ੍ਹਾਈ ਵਿਚ ਵੱਡੀਆਂ ਮੱਲਾਂ ਮਾਰਕੇ ਹੁਣ ਪੰਜਾਬ ਪੁਲੀਸ ਵਿਚ ਡੀ ਐਸ ਪੀ ਸਬ ਡਵੀਜਨ ਨਵਾਂਸ਼ਹਿਰ ਦੇ ਅਹੁਦੇ ਤੇ ਕੰਮ ਕਰ ਰਹੀ ਹੈ। ਸਕੂਲ ਪ੍ਰਬੰਧਕ ਟਰੱਸਟ ਦੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਢਾਹਾਂ ਨੇ ਸਮੂਹ ਟਰੱਸਟ ਮੈਂਬਰਾਂ ਅਤੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਸਾਹਿਬ ਵੱਲੋਂ ਤੀਆਂ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਅਤੇ ਮੁੱਖ ਮਹਿਮਾਨ, ਪਤਵੰਤੇ ਸੱਜਣਾਂ, ਸਕੂਲ ਅਧਿਆਪਕਾਂ ਅਤੇ ਸਕੂਲ ਵਿਦਿਆਰਥੀਆਂ ਦਾ ਧੰਨਵਾਦ ਕੀਤਾ । ਸਟੇਜ ਦਾ ਸੰਚਾਲਨ ਸੰਜਨਾ, ਹਰਸ਼ਪ੍ਰੀਤ ਕੌਰ ਅਤੇ ਰਮਨ ਕੁਮਾਰ ਅੰਗਰੇਜ਼ੀ ਅਧਿਆਪਕ ਨੇ ਸਾਂਝੇ ਤੌਰ ’ਤੇ ਕੀਤਾ ।
ਇਸ ਮੌਕੇ ਟਰੱਸਟ ਦੇ ਚੇਅਰਮੈਨ ਫਾਈਨਾਂਸ ਅਮਰਜੀਤ ਸਿੰਘ ਕਲੇਰਾਂ, ਪ੍ਰਬੰਧਕ ਮੈਂਬਰ ਜਗਜੀਤ ਸਿੰਘ ਸੋਢੀ, ਜਥੇਦਾਰ ਸਤਨਾਮ ਸਿੰਘ ਲਾਦੀਆਂ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਲਾਲ ਚੰਦ ਔਜਲਾ ਵਾਈਸ ਪ੍ਰਿੰਸੀਪਲ, ਰਵਿੰਦਰ ਕੌਰ ਵਾਈਸ ਪ੍ਰਿੰਸੀਪਲ, ਰੀਟਾ ਰਾਣੀ, ਗੌਰਵ ਜੋਸ਼ੀ, ਡਾ. ਗਗਨ ਅਹੂਜਾ, ਸੁਖਵਿੰਦਰ ਸਿੰਘ, ਜਸਪਿੰਦਰ ਕੌਰ, ਬਲਜੀਤ ਕੌਰ ਭੋਗਲ, ਪਰਮਜੀਤ ਕੌਰ, ਅੰਜਲੀ, ਪ੍ਰਭਦੀਪ ਕੌਰ, ਪਰਮਿੰਦਰ ਕੌਰ, ਸੰਦੀਪ ਕੁਮਾਰੀ, ਤਰੀਜ਼ਾ ਤੋਂ ਇਲਾਵਾ ਸਮੂਹ ਸਕੂਲ ਅਧਿਆਪਕ ਅਤੇ ਸਕੂਲ ਵਿਦਿਆਰਥੀ ਵੀ ਸ਼ਾਮਲ ਸਨ। ਇਸ ਮੌਕੇ ਸਕੂਲ ਵੱਲੋਂ ਵਿਦਿਆਰਥੀਆਂ ਲਈ ਵਿਸ਼ੇਸ਼ ਰਿਫੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ ਸੀ।