ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ-ਕਲੇਰਾਂ ਦੀ  ਸਾਲਾਨਾ ਦੋ ਦਿਨਾਂ ਸਲਾਨਾ ਖੇਡਾਂ ਆਰੰਭ

0
24

ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ-ਕਲੇਰਾਂ ਦੀ  ਸਾਲਾਨਾ ਦੋ ਦਿਨਾਂ ਸਲਾਨਾ ਖੇਡਾਂ ਆਰੰਭ
ਬੰਗਾ  23  ਅਕਤੂਬਰ () ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ-ਕਲੇਰਾਂ ਵਿਖੇ ਸਾਲਾਨਾ ਇੰਟਰ ਹਾਊਸ ਦੋ ਦਿਨਾਂ ਸਾਲਾਨਾ ਖੇਡਾਂ ਆਰੰਭ ਹੋ ਗਈਆਂ ਹਨ ਅਤੇ ਇਸ ਦਾ ਉਦਘਾਟਨ  ਸ. ਅਮਰਜੀਤ ਸਿੰਘ ਕਲੇਰਾਂ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਅਤੇ ਸਕੂਲ ਦੇ ਪੁਰਾਣੇ ਵਿਦਿਆਰਥੀ ਗੁਰਜੀਤ ਸਿੰਘ ਬਿੰਦਰਾ ਯੂ ਐਸ ਏ ਨੇ ਸਾਂਝੇ ਤੌਰ ‘ਤੇ ਆਪਣੇ ਕਰ ਕਮਲਾਂ ਨਾਲ ਰੀਬਨ ਕੱਟ ਕੇ ਕੀਤਾ। ਇਸ ਮੌਕੇ ਉਹਨਾਂ ਦਾ ਸਹਿਯੋਗ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਟਰੱਸਟ,  ਜੰਗਬੀਰ ਸਿੰਘ (ਸਕੂਲ ਦੇ ਪੁਰਾਣੇ ਵਿਦਿਆਰਥੀ) ਅਤੇ ਪ੍ਰੌ: ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਸਿੱਖਿਆ  ਨੇ  ਦਿੱਤਾ।

ਅੱਹ ਸਕੂਲ ਵਿਚ ਦੋ ਦਿਨਾਂ ਸਾਲਾਨਾ ਖੇਡਾਂ ਆਰੰਭ ਕਰਨ ਦਾ ਐਲਾਨ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ  ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਕੀਤਾ । ਡਾ. ਢਾਹਾਂ ਨੇ ਖਿਡਾਰੀਆਂ ਨੂੰ ਸੰਬੋਧਨ ਕਰਦੇ  ਕਿਹਾ ਕਿ  ਖੇਡਾਂ ਪੜ੍ਹਾਈ ਦੇ ਨਾਲ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਕਰਨ ਅਤੇ ਉਹਨਾਂ ਨੂੰ ਸਮਾਜ ਦੇ ਚੰਗੇ ਨਾਗਰਿਕ ਬਣਾਉਣ ਵਿਚ ਅਹਿਮ ਰੋਲ ਅਦਾ ਕਰਦੀਆਂ ਹਨ । ਉਹਨਾਂ ਨੇ ਸਲਾਨਾ ਖੇਡਾਂ ਵਿਚ ਭਾਗ ਲੈਣ ਵਾਲੇ ਸਮੂਹ ਖਿਡਾਰੀਆਂ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਪ੍ਰਦਾਨ ਕੀਤੀਆਂ । ਸਕੂਲ ਦੇ ਪੁਰਾਣੇ ਵਿਦਿਆਰਥੀ ਲੇਖਕ ਤੇ ਫਿਲਮ ਡਾਇਰੈਕਟਰ ਜੰਗਬੀਰ ਸਿੰਘ ਨੇ ਆਪਣੇ ਸੰਬੋਧਨ ਵਿਚ ਸਕੂਲ ਵਿਚ ਪੜ੍ਹਨ ਮੌਕੇ ਦੀਆਂ  ਯਾਦਾਂ ਨੂੰ ਤਾਜ਼ਾ ਕੀਤਾ ਅਤੇ ਸਮੂਹ ਖਿਡਾਰੀਆਂ ਨੂੰ ਅਨੁਸ਼ਾਸ਼ਿਤ ਜੀਵਨ ਬਿਤਾਉਂਦੇ ਹੋਏ ਚੰਗੇ ਵਿਦਿਆਰਥੀ ਅਤੇ ਖਿਡਾਰੀ ਬਣਨ ਲਈ ਪ੍ਰੇਰਿਤ ਕੀਤਾ । ਪ੍ਰੌ: ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਸਿੱਖਿਆ  ਨੇ ਸਾਲ 2024-2025 ਦੀਆਂ ਸਲਾਨਾ ਦੋ ਦਿਨਾਂ ਖੇਡਾਂ ਨੂੰ ਸਪਾਂਸਰ ਕਰਨ ਵਾਲੇ ਸਕੂਲ ਦੇ ਪੁਰਾਣੇ ਵਿਦਿਆਰਥੀਆਂ  ਸ੍ਰੀ ਗੁਰਜੀਤ ਸਿੰਘ ਬਿੰਦਰਾ ਯੂ ਐਸ ਏ, ਸ੍ਰੀ ਕਰਨਜੀਤ ਸਿੰਘ ਮੱਤਫੁੱਲੂ ਯੂ ਕੇ, ਸ੍ਰੀ ਪਵਿੱਤਰ ਸਿੰਘ ਜੰਡਿਆਲਾ ਕੈਨਡਾ,  ਸ੍ਰੀ ਗੁਰਦੀਪ ਸਿੰਘ ਬਿੰਦਰਾ ਕੈਨੇਡਾ ਅਤੇ ਮਿਸ ਕਸ਼ਿਸ਼ ਕੁਮਾਰੀ ਕਨੈਡਾ ਦਾ ਵਿਸ਼ੇਸ਼ ਧੰਨਵਾਦ ਕੀਤਾ ।    ਇਸ ਤੋਂ ਪਹਿਲਾਂ ਸਕੂਲ ਦੇ ਪ੍ਰਿੰਸੀਪਲ ਮੈਡਮ ਵਨੀਤਾ ਚੋਟ ਨੇ ਸਮੂਹ ਮਹਿਮਾਨਾਂ ਅਤੇ ਪਤਵੰਤੇ ਸੱਜਣਾਂ ਨੂੰ ਜੀ ਆਇਆ ਕਿਹਾ । ਸਲਾਨਾ ਖੇਡਾਂ  ਦੇ ਪਹਿਲੇ ਦਿਨ ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰੀ ਮੈਂਬਰ ਐਸ ਜੀ ਪੀ ਸੀ ਅਤੇ ਮੈਡਮ ਮਨਜੀਤ ਕੌਰ ਐਸ ਐਚ ਉ ਸਦਰ ਬੰਗਾ ਵੀ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ ।
ਖੇਡਾਂ ਦੀ ਆਰੰਭਤਾ ਮੌਕੇ ਸ਼ਾਨਦਾਰ ਮਾਰਚ ਪਾਸਟ ਨਾਲ ਹੋਇਆ ਅਤੇ ਖਿਡਾਰੀਆਂ ਨੇ ਮਹਿਮਾਨਾਂ ਨੂੰ ਸਲਾਮੀ ਦਿੱਤੀ । ਖੇਡਾਂ ਦੇ ਪਹਿਲੇ ਦਿਨ ਲੜਕੇ ਅਤੇ ਲੜਕੀਆਂ ਦੀਆਂ 100 ਮੀਟਰ, 200 ਮੀਟਰ, 400ਮੀਟਰ,  800ਮੀਟਰ, ਲੌਂਗ ਜੰਪ, ਸ਼ਾਟਪੁੱਟ, ਤਿੰਨ ਟੰਗੀ ਦੌੜ ਦੇ ਮੁਕਾਬਲੇ ਹੋਏ । ਸਾਰਾ ਦਿਨ ਖੇਡ ਕੁਮੈਂਟਰੀ ਦੀ ਜ਼ਿੰਮੇਵਾਰੀ ਸ੍ਰੀ ਰਮਨ ਕੁਮਾਰ ਅਤੇ ਮੈਡਮ ਸੰਦੀਪ ਕੁਮਾਰੀ ਨੇ ਬਾਖੂਬੀ ਨਿਭਾਈ ।  ਇਸ ਮੌਕੇ  ਸ੍ਰੀ ਲਾਲ ਚੰਦ ਵਾਈਸ ਪ੍ਰਿੰਸੀਪਲ, ਮੈਡਮ ਰਵਿੰਦਰ ਕੌਰ ਵਾਈਸ ਪ੍ਰਿੰਸੀਪਲ,  ਭਾਈ ਜੋਗਾ ਸਿੰਘ, ਮੈਡਮ ਗੁਰਦੀਪ ਕੌਰ, ਮੈਡਮ ਅੰਜਲੀ, ਮੈਡਮ ਰਾਜਵਿੰਦਰ ਕੌਰ, ਸ. ਸੁਖਵਿੰਦਰ ਸਿੰਘ, ਸ੍ਰੀ ਸ਼ੁਸ਼ੀਲ ਕੁਮਾਰ, ਮੈਡਮ ਮਨੀਸ਼ਾ. ਮੈਡਮ ਮਨਜੀਰ ਕੌਰ, ਮੈਡਮ ਜਸਵਿੰਦਰ ਕੌਰ, ਮੈਡਮ ਪਰਮਵੀਰ ਕੌਰ, ਮੈਡਮ ਜਸਵੀਰ ਕੌਰ ਡੀ ਪੀ ਈ, ਮੈਡਮ ਕੋਮਲ ਡੀ ਪੀ ਈ, ਸ੍ਰੀ ਅਰਵਿੰਦਰ ਬਸਰਾ ਡੀ ਪੀ ਈ,  ਮੈਡਮ ਬਲਜੀਤ ਕੌਰ, ਸ੍ਰੀ ਗਗਨ ਅਹੂਜਾ, ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਅਤੇ ਸਕੂਲ ਵਿਦਿਆਰਥੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ-ਕਲੇਰਾਂ ਵਿਖੇ ਆਰੰਭ ਹੋਈ ਸਪੋਰਟਸ ਮੀਟ ਦੀਆਂ ਝਲਕੀਆਂ

LEAVE A REPLY

Please enter your comment!
Please enter your name here