ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵਿਚ ਵਧੀਆ ਸੇਵਾਵਾਂ ਨਿਭਾ ਰਹੇ ਸੇਵਾਕਰਮੀਆਂ ਦਾ ਸਾਲਾਨਾ ਸੇਵਾ ਉੱਤਮਤਾ ਅਵਾਰਡ ਨਾਲ ਸਨਮਾਨ

0
22

ਬੰਗਾ 15 ਫਰਵਰੀ

ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਵੱਖ ਵੱਖ ਅਦਾਰਿਆਂ ਵਿਚ ਲੰਬੇ ਅਰਸੇ ਤੋਂ ਵਧੀਆ ਸੇਵਾਵਾਂ ਨਿਭਾਉਣ ਵਾਲੇ ਸੇਵਾ ਕਰਮੀਆਂ ਨੂੰ ਅੱਜ ਸਾਲਾਨਾ ਸੇਵਾ ਉੇੱਤਮਤਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਗੁਰੂ ਨਾਨਕ ਕਾਲਜ ਆਫ ਨਰਸਿੰਗ ਵਿਖੇ ਹੋਏ ਸਨਮਾਨ ਸਮਾਗਮ ਵਿਚ ਆਰਥੋ‍ਪੈਡਿਕ ਸਰਜਨ ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਸ੍ਰੀ ਸੁਰਜੀਤ ਸਿੰਘ ਇੰਚਾਰਜ ਬਿਜਲੀ ਵਿਭਾਗ, ਮੈਡਮ ਨਵਨੀਤ ਪੀ ਏ ਟੂ ਪ੍ਰਿੰਸੀਪਲ,  ਮੈਡਮ ਅਨੀਤਾ ਦੇਵੀ ਐਸ ਐਸ ਅਧਿਆਪਕ, ਸਕਿਉਰਿਟੀ ਗਾਰਡ ਸ. ਬਚਿੱਤਰ ਸਿੰਘ ਜੀਂਦੋਵਾਲ, ਸਫਾਈ ਸੇਵਕ ਸ੍ਰੀਮਤੀ ਨੀਰੂ, ਆਈ ਸੀ ਯੂ ਸਟਾਫ ਨਰਸ ਜਸਪ੍ਰੀਤ ਕੌਰ, ਨਰਸਿੰਗ ਅਧਿਆਪਕ ਮੈਡਮ  ਰਾਬੀਆ ਹਾਟਾ, ਅੰਗਰੇਜ਼ੀ ਅਧਿਆਪਕ ਸ੍ਰੀ ਰਮਨ ਕੁਮਾਰ, ਡਰਾਈਵਰ ਸ.ਹਰਜਿੰਦਰ ਸਿੰਘ ਅਤੇ ਸ੍ਰੀ ਗਗਨਦੀਪ ਸਿੰਘ ਉ ਟੀ ਟੈਕਨੀਸ਼ੀਅਨ ਵੱਲੋਂ ਆਪੋ ਆਪਣੇ ਅਦਾਰਿਆਂ ਵਿਚ ਕੀਤੀਆਂ ਸ਼ਾਨਦਾਰ ਸੇਵਾਵਾਂ ਲਈ ਸਾਲਾਨਾ ਸੇਵਾ ਉੇੱਤਮਤਾ ਐਵਾਰਡ ਯਾਦ ਚਿੰਨ੍ਹ ਤੇ ਸਰਟੀਫੀਕੇਟ ਭੇਟ ਕਰਕੇ ਅਤੇ ਵਿਸ਼ੇਸ਼ ਕਾਲਰ ਪਿੰਨ ਲਗਾ ਕੇ ਸਨਮਾਨਿਤ ਕੀਤਾ ਗਿਆ । ਸਨਮਾਨ ਸਮਾਗਮ ਵਿਚ ਟਰੱਸਟ ਦੇ ਦਾਨੀ ਸੱਜਣਾਂ ਸ. ਪਰਮਜੀਤ ਸਿੰਘ ਸੰਧੂ ਕੈਨੇਡਾ, ਸ. ਹਰਜਾਪ ਸਿੰਘ ਮਾਨ ਕੈਨਡਾ, ਸ. ਸੋਹਨ ਸਿੰਘ ਦਿਉ ਸਾਬਕਾ ਪ੍ਰਧਾਨ ਚੀਫ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਕੈਨੇਡਾ, ਬੀਬੀ ਰਾਜਵਿੰਦਰ ਕੌਰ ਸੱਲ ਕੈਨੇਡਾ, ਬੀਬੀ ਜਸਵਿੰਦਰ ਕੌਰ ਬੀਸਲਾ ਕੈਨੇਡਾ, ਬੀਬੀ ਭਜਨ ਕੌਰ ਅਤੇ ਸ.ਜੋਗਾ ਸਿੰਘ ਦਾ ਗੁਰੂ ਨਾਨਕ ਮਿਸ਼ਨ ਨੂੰ ਬੁਲੰਦੀਆਂ ਤੇ ਲਿਜਾਣ ਕੀਤੀਆਂ ਵਿਸ਼ੇਸ਼ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ । ਇਸ ਮੌਕੇ ਟਰੱਸਟ ਦੇ ਸੀਨੀਅਰ ਮੈਂਬਰ ਸ. ਸੀਤਲ ਸਿੰਘ ਸਿੱਧੂ ਯੂ ਕੇ ਅਤੇ ਸ. ਅਜਮੇਰ ਸਿੰਘ ਮਾਨ ਕੈਨੇਡਾ ਦਾ ਉਨ੍ਹਾਂ ਦੀ ਟਰੱਸਟ ਪ੍ਰਤੀ ਜੀਵਨ ਭਰ ਦੀਆਂ ਸ਼ਾਨਦਾਰ ਨਿਸ਼ਕਾਮ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ ।  ਇਹ ਸਨਮਾਨ ਟਰੱਸਟ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਅਤੇ ਸੀਨੀਅਰ ਮੀਤ ਪ੍ਰਧਾਨ ਸ. ਜੋਗਿੰਦਰ ਸਿੰਘ ਸਾਧੜਾ ਯੂ ਕੇ ਨੇ ਸਮੂਹ ਟਰੱਸਟ ਮੈਬਰਾਂ ਵੱਲੋਂ ਸਨਮਾਨਿਤ ਸ਼ਖਸ਼ੀਅਤਾਂ ਨੂੰ ਆਪਣੇ ਕਰ ਕਮਲਾਂ ਨਾਲ ਭੇਟ ਕੀਤੇ ।

ਸ.ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਟਰੱਸਟ ਨੇ ਇਕੱਤਰ ਸਮੂਹ ਜਨ ਸਮੂਹ ਨੂੰ ਨੱਤਮਸਕਤ ਹੁੰਦੇ ਕਿਹਾ ਕਿ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਜੀ ਵੱਲੋ ਦੇਸ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਢਾਹਾਂ ਕਲੇਰਾਂ ਵਿਖੇ ਸਥਾਪਿਤ ਸੰਸਥਾਵਾਂ ਨੂੰ ਕਾਮਯਾਬ ਕਰਨ ਵਿਚ ਸਨਮਾਨਿਤ ਸੇਵਾਕਰਮੀਆਂ ਅਤੇ ਦਾਨੀ ਸਹਿਯੋਗੀਆਂ ਦਾ ਵੱਡਮੁੱਲਾ ਯੋਗਦਾਨ ਹੈ । ਉਹਨਾਂ ਕਿਹਾ ਕਿ ਉਹਨਾਂ ਦੇ ਦਰਵਾਜ਼ੇ ਸਭ ਲਈ ਹਮੇਸ਼ਾਂ ਖੁੱਲ੍ਹੇ ਹਨ ਅਤੇ 24 ਘੰਟੇ ਉਹ  ਲੋੜਵੰਦਾਂ ਦੀ ਸੇਵਾ ਲਈ ਹਾਜ਼ਰ ਰਹਿਣਗੇ । ਸ. ਢਾਹਾਂ ਨੇ ਢਾਹਾਂ ਕਲੇਰਾਂ ਵਿਖੇ ਚੱਲਦੇ ਗੁਰੂ ਨਾਨਕ ਮਿਸ਼ਨ ਹਸਪਤਾਲ, ਗੁਰੂ ਨਾਨਕ ਕਾਲਜ ਆਫ ਨਰਸਿੰਗ, ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਤਰੱਕੀ ਅਤੇ ਬੁਲੰਦੀਆਂ ਤੇ ਪੁੰਹਚਾਉਣ ਲਈ ਸਮੂਹ ਸੰਗਤਾਂ ਅਤੇ ਸਟਾਫ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਵੀ ਪ੍ਰੇਰਿਆ ।

ਟਰੱਸਟ ਦੇ ਮੀਤ ਪ੍ਰਧਾਨ ਬਰਜਿੰਦਰ ਸਿੰਘ ਢਾਹਾਂ ਨੇ ਸਨਮਾਨਿਤ ਹਸਤੀਆਂ ਨੂੰ ਸਮੂਹ ਟਰੱਸਟ ਵੱਲੋਂ ਵਧਾਈਆਂ ਦਿੰਦੇ ਹੋਏ ਸਨਮਾਨਿਤ ਦਾਨੀ ਸੱਜਣਾਂ ਅਤੇ ਟਰੱਸਟ ਮੈਂਬਰਾਂ ਵੱਲੋਂ ਗੁਰੂ ਨਾਨਕ ਮਿਸ਼ਨ ਲਈ ਕੀਤੇ ਸੇਵਾ ਕਾਰਜਾਂ ਬਾਰੇ ਵੀ ਚਾਣਨਾ ਪਾਇਆ । ਸਨਮਾਨ ਸਮਾਗਮ ਵਿਚ ਮੈਡਮ ਰਮਨਦੀਪ ਕੌਰ ਵਾਈਸ ਪ੍ਰਿੰਸੀਪਲ ਨੇ ਬਾਖੂਬੀ ਸਟੇਜ ਦੀ ਸੰਚਾਲਨਾ ਕਰਦੇ ਹੋਏ ਸਨਮਾਨਿਤ ਕਰਮਚਾਰੀਆਂ ਦੇ ਬਾਰੇ ਚਾਨਣਾ ਪਾਇਆ। ਗੁਰੂ ਨਾਨਕ ਕਾਲਜ ਆਫ ਨਰਸਿੰਗ ਦੇ ਵਿਹੜੇ ਹੋਏ ਸਨਮਾਨ ਸਮਾਗਮ ਵਿਚ ਸ. ਜੋਗਿੰਦਰ ਸਿੰਘ ਸਾਧੜਾ ਯੂ ਕੇ ਸੀਨੀਅਰ ਮੀਤ ਪ੍ਰਧਾਨ,  ਸ. ਅਮਰਜੀਤ ਸਿੰਘ ਕਲੇਰਾਂ ਸਕੱਤਰ ਟਰੱਸਟ, ਸ. ਜਗਜੀਤ ਸਿੰਘ ਸੋਢੀ ਮੀਤ ਸਕੱਤਰ, ਸ. ਦਰਸ਼ਨ ਸਿੰਘ ਮਾਹਿਲ ਸੀਨੀਅਰ ਟਰੱਸਟ ਮੈਂਬਰ, ਪ੍ਰੌ: ਹਰਬੰਸ ਸਿੰਘ ਡਾਇਰੈਕਟਰ ਸਿੱਖਿਆ, ਸ. ਕੁਲਵੰਤ ਸਿੰਘ ਕਲੇਰਾਂ, ਸ. ਵਰਿੰਦਰ ਸਿੰਘ ਬਰਾੜ ਐਚ ਆਰ ਐਡਮਿਨ, ਡਾ. ਸੁਰਿੰਦਰ ਕੌਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ, ਮੈਡਮ ਵਨੀਤਾ ਚੋਟ ਪ੍ਰਿੰਸੀਪਲ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ. ਸ. ਮਹਿੰਦਰਪਾਲ ਸਿੰਘ ਸੁਪਰਡੈਂਟ ਤੋਂ ਇਲਾਵਾ ਟਰੱਸਟ ਦੇ ਪ੍ਰਬੰਧ ਹੇਠਾਂ ਚੱਲ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ, ਗੁਰੂ ਨਾਨਕ ਕਾਲਜ ਆਫ਼ ਨਰਸਿੰਗ, ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਸਮੂਹ ਸਟਾਫ ਤੋਂ ਇਲਾਵਾ ਟਰੱਸਟ ਸਟਾਫ ਵੀ ਹਾਜ਼ਰ ਸੀ।

LEAVE A REPLY

Please enter your comment!
Please enter your name here