ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਚਾਲੀ ਸਾਲ ਸਫ਼ਲ ਸਫ਼ਰ ਦੀ ਸ਼ਲਾਘਾ

0
58

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਚਾਲੀ ਸਾਲ ਸਫ਼ਲ ਸਫ਼ਰ ਦੀ ਸ਼ਲਾਘਾ
ਢਾਹਾਂ ਕਲੇਰਾਂ ’ਚ ਜੱਥੇਦਾਰ ਗੁਰਬਖਸ਼ ਸਿੰਘ ਖਾਲਸਾ ਦਾ ਸਨਮਾਨ


ਬੰਗਾ 17 ਮਈ ()

ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਚਾਲੀ ਸਾਲ ਦੇ ਸਫਲ ਸਫ਼ਰ ਦੀ ਵਧਾਈ ਦੇਣ ਜੱਥੇਦਾਰ ਗੁਰਬਖਸ਼ ਸਿੰਘ ਖ਼ਾਲਸਾ, ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਸ਼ੇਸ਼ ਤੌਰ ’ਤੇ ਢਾਹਾਂ ਕਲੇਰਾਂ ਪੁੱਜੇ । ਉਹਨਾਂ ਕਿਹਾ ਕਿ ਮਨੁੱਖਤਾ ਦੇ ਭਲੇ ਲਈ ਸਥਾਪਿਤ ਕੀਤੇ ਇਸ ਹਸਪਤਾਲ ਵਲੋਂ ਮੈਡੀਕਲ ਸਹੂਲਤਾਂ ਲਈ ਨਿਭਾਈ ਜਾਂਦੀ ਭੂਮਿਕਾ ਬੇਹੱਦ ਸ਼ਲਾਘਾਯੋਗ ਹੈ । ਉਹਨਾਂ ਕਿਹਾ ਕਿ ਮੈਨੂੰ ਇਸ ਅਦਾਰੇ ਦੀ ਸਥਾਪਤੀ ਦਾ ਉਚੇਚੇ ਤੌਰ ’ਤੇ ਮਾਣ ਹੈ ਕਿ ਇਹ ਸਾਡੇ ਜੱਦੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅੰਦਰ ਸਿਹਤ ਦੇ ਨਾਲ ਨਾਲ ਸਿੱਖਿਆ ਖੇਤਰ ਵਿੱਚ ਵੀ ਆਪਣੀਆਂ ਵਧੀਆ ਸੇਵਾਵਾਂ ਨਿਭਾਅ ਰਿਹਾ ਹੈ।
ਜੱਥੇਦਾਰ ਗੁਰਬਖਸ਼ ਸਿੰਘ ਖਾਲਸਾ ਨੂੰ ਟਰੱਸਟ ਵਲੋਂ ਹਸਪਤਾਲ ਦੇ 40 ਸਾਲਾਂ ਸਮਾਗਮਾਂ ਨੂੰ ਸਮਰਪਿਤ ਸਨਮਾਨ ਚਿੰਨ੍ਹ ਦੇ ਸਨਮਾਨਿਤ ਵੀ ਕੀਤਾ ਗਿਆ  । ਇਹ ਸਨਮਾਨ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਦੀ ਅਗਵਾਈ ਵਿੱਚ ਕੀਤਾ ਗਿਆ । ਉਹਨਾਂ ਦੱਸਿਆ ਕਿ ਜੱਥੇਦਾਰ ਗੁਰਬਖਸ਼ ਸਿੰਘ ਖਾਲਸਾ ਦਾ ਸਿੱਖ ਜਗਤ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵੱਡੀ ਜਿੰਮੇਵਾਰੀ ਨਿਭਾਉਣਾ ਅਤੇ ਢਾਹਾਂ ਕਲੇਰਾਂ ਦੇ ਇਹਨਾਂ ਮਿਸ਼ਨਰੀ ਅਦਾਰਿਆਂ ਪ੍ਰਤੀ ਸਦਾ ਉਤਸ਼ਾਹੂ ਭਾਵਨਾਵਾਂ ਪ੍ਰਗਟਾਵਾ ਕਰਨਾ ਅਦਾਰੇ ਅਤੇ ਇਲਾਕੇ ਲਈ ਮਾਣ ਵਾਲੀ ਗੱਲ ਹੈ।
ਇਸ ਮੌਕੇ  ਅਮਰਜੀਤ ਸਿੰਘ ਕਲੇਰਾਂ ਸਕੱਤਰ ਟਰੱਸਟ, ਪ੍ਰੋ. ਹਰਬੰਸ ਸਿੰਘ ਬੋਲੀਨਾ ਸਿੱਖਿਆ ਡਾਇਰੈਕਟਰ, ਪ੍ਰਿੰਸੀਪਲ ਵਨੀਤਾ ਚੋਟ,  ਭਾਈ  ਹਰਦੀਪ ਸਿੰਘ ਕੋਟ ਰਾਝਾਂ, ਭਾਈ ਜਤਿੰਦਰ ਸਿੰਘ ਮਨੈਜਰ ਗੁ: ਚਰਨ ਕਵੰਲ ਸਾਹਿਬ ਪਾਤਸ਼ਾਹੀ, ਭਾਈ ਅੰਮ੍ਰਿਤਪਾਲ ਸਿੰਘ, ਜਸ਼ਨਪ੍ਰੀਤ ਸਿੰਘ, ਦਫਤਰ ਸੁਪਰਡੈਂਟ ਮਹਿੰਦਰਪਾਲ ਸਿੰਘ, ਭਾਈ ਜੋਗਾ ਸਿੰਘ, ਵਾਈਸ ਪ੍ਰਿੰਸੀਪਲ ਰਾਜਦੀਪ ਥਿਥਵਾਰ, ਨਰਿੰਦਰ ਸਿੰਘ ਢਾਹਾਂ  ਆਦਿ ਸ਼ਾਮਲ ਸਨ ।
ਕੈਪਸਨ :- ਜੱਥੇਦਾਰ ਗੁਰਬਖਸ਼ ਸਿੰਘ ਖਾਲਸਾ ਦਾ ਸਨਮਾਨ ਕਰਦੇ ਹੋਏ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ, ਸਕੱਤਰ ਅਮਰਜੀਤ ਸਿੰਘ ਕਲੇਰਾਂ ਤੇ ਹੋਰ ਪਤਵੰਤੇ

LEAVE A REPLY

Please enter your comment!
Please enter your name here