300 ਰੁਪਏ ਦੀ ਦਵਾਈ ਮੁਫਤ, ਲੈਬ ਟੈਸਟ , ਐਕਸਰੇ, ਦੰਦਾਂ ਦੀ ਸਫਾਈ ਅੱਧੇ ਖਰਚੇ ਵਿਚ, ਅੱਖਾਂ ਦੇ ਅਪਰੇਸ਼ਨ ਮੁਫ਼
ਬੰਗਾ : 29 ਜੁਲਾਈ
ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਵੱਲੋਂ ਆਪਣੇ ਸਵ: ਮਾਤਾ ਬਿਸ਼ਨ ਕੌਰ ਜੀ ਅਤੇ ਸਵ: ਪਿਤਾ ਤਾਰਾ ਸਿੰਘ ਕਾਹਮਾ ਜੀ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਦਵਾਈਆਂ ਦਾ ਲੰਗਰ ਅਤੇ ਮੁਫਤ ਮੈਡੀਕਲ ਕੈਂਪ 04 ਅਗਸਤ ਦਿਨ ਸ਼ੁੱਕਰਵਾਰ ਨੂੰ ਸਵੇਰੇ 09 ਵਜੇ ਤੋਂ ਦੁਪਹਿਰ 03 ਵਜੇ ਤੱਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਲਗਾਇਆ ਜਾ ਰਿਹਾ ਹੈ । ਇਹ ਜਾਣਕਾਰੀ ਸ.ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦੇ ਦਿੱਤੀ।
ਸ.ਕੁਲਵਿੰਦਰ ਸਿੰਘ ਢਾਹਾਂ ਨੇ ਦੱਸਿਆ ਕਿ ਟਰੱਸਟ ਦੇ ਸੇਵਾ ਮਿਸ਼ਨ ’ਤੇ ਚੱਲਦੇ ਇਲਾਕੇ ਵਿਚ ਵੱਖ ਵੱਖ ਬਿਮਾਰੀਆਂ ਤੋਂ ਪੀੜ੍ਹਤ ਲੋੜਵੰਦ ਮਰੀਜ਼ਾਂ ਨੂੰ ਮੈਡੀਕਲ ਸਹਾਇਤਾ ਦੇਣ ਲਈ ਸ.ਹਰਦੇਵ ਸਿੰਘ ਕਾਹਮਾ ਪ੍ਰਧਾਨ ਟਰੱਸਟ ਵੱਲੋਂ ਆਪਣੇ ਸਵ: ਮਾਤਾ ਬਿਸ਼ਨ ਕੌਰ ਜੀ ਅਤੇ ਸਵ: ਪਿਤਾ ਤਾਰਾ ਸਿੰਘ ਕਾਹਮਾ ਜੀ ਦੀ ਮਿੱਠੀ ਯਾਦ ਵਿਚ ਦਵਾਈਆਂ ਦਾ ਲੰਗਰ ਅਤੇ ਮੁਫ਼ਤ ਮੈਡੀਕਲ ਕੈਂਪ 04 ਅਗਸਤ ਦਿਨ ਸ਼ੁੱਕਰਵਾਰ ਨੂੰ ਸਵੇਰੇ 09 ਤੋਂ ਦੁਪਹਿਰ 03 ਵਜੇ ਤੱਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿਚ ਮਰੀਜ਼ਾਂ ਦਾ ਕਾਰਡ ਮੁਫ਼ਤ ਬਣੇਗਾ ਅਤੇ ਮਾਹਿਰ ਡਾਕਟਰ ਸਾਹਿਬਾਨ ਵੱਲੋਂ ਮੁਫ਼ਤ ਚੈੱਕਅਪ ਕੀਤਾ ਜਾਵੇ। ਪਿਸ਼ਾਬ, ਖੂਨ ਦੇ ਟੈੱਸਟਾਂ ਅਤੇ ਹਰ ਤਰ੍ਹਾਂ ਦੇ ਲੈਬੋਟਰੀ ਟੈਸਟ ਅਤੇ ਹਰ ਤਰ੍ਹਾਂ ਦੇ ਐਕਸਰੇ ਅੱਧੇ ਖਰਚੇ ਵਿਚ ਕੀਤੇ ਜਾਣਗੇ। ਕੈਂਪ ਦੌਰਾਨ ਸ਼ੂਗਰ ਦਾ ਟੈਸਟ, ਥਾਇਰਾਇਡ ਦਾ ਟੈਸਟ ਅਤੇ ਹੱਡੀਆਂ ਦਾ ਕੈਲਸ਼ੀਅਮ ਚੈੱਕ ਕਰਨ ਦਾ ਟੈਸਟ ਵੀ ਮੁਫਤ ਕੀਤਾ ਜਾਵੇਗਾ। ਨਵੇਂ ਦੰਦ/ਜਬਾੜੇ ਵੀ 30 % ਰਿਆਇਤੀ ਦਰਾਂ ਤੇ ਲਗਾਏ ਜਾਣਗੇ । ਖਰਾਬ ਦੰਦ ਫਰੀ ਕੱਢੇ ਜਾਣਗੇ ਅਤੇ ਦੰਦਾਂ ਦੀ ਸਫਾਈ ਅੱਧੇ ਖਰਚੇ ਵਿਚ ਕੀਤੀ ਜਾਵੇਗੀ। ਅੱਖਾਂ ਦੇ ਲੈਨਜ਼ਾਂ ਵਾਲੇ ਅਪਰੇਸ਼ਨ ਚਿੱਟਾ ਮੋਤੀਆ ਮੁਕਤ ਲਹਿਰ ਤਹਿਤ ਮੁਫ਼ਤ ਕੀਤੇ ਜਾਣਗੇ ਅਤੇ ਕੈਂਪ ਵਿਚ ਚੈੱਕਅੱਪ ਕਰਵਾਉਣ ਵਾਲੇ ਮਰੀਜ਼ਾਂ ਨੂੰ 300 ਰੁਪਏ ਦੀ ਦਵਾਈ ਮੁਫ਼ਤ ਦਿੱਤੀ ਜਾਵੇਗੀ। ਸ. ਢਾਹਾਂ ਨੇ ਇਲਾਕੇ ਦੇ ਲੋੜਵੰਦ ਮਰੀਜ਼ਾਂ ਨੂੰ ਇਸ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਅਪੀਲ ਕੀਤੀ ਹੈ। ਮੈਡੀਕਲ ਡਾਇਰੈਕਟਰ ਡਾ. ਐਸ ਐਸ ਗਿੱਲ ਨੇ ਕੈਂਪ ਦੌਰਾਨ ਮਿਲਣ ਵਾਲੀਆਂ ਮੈਡੀਕਲ ਸੇਵਾਵਾਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਮੌਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਹਰ ਤਰ੍ਹਾਂ ਦੀ ਸਰੀਰਕ ਬਿਮਾਰੀਆਂ ਦੇ ਮਾਹਿਰ, ਸਿਰ ਤੇ ਦਿਮਾਗ ਦੀਆਂ ਬਿਮਾਰੀਆਂ, ਹੱਡੀਆਂ ਦੀਆਂ ਬਿਮਾਰੀਆਂ, ਔਰਤਾਂ ਦੀਆਂ ਬਿਮਾਰੀਆਂ, ਦੰਦਾਂ ਦੀਆਂ ਬਿਮਾਰੀਆਂ, ਨੱਕ-ਕੰਨ-ਗਲੇ ਦੀਆਂ ਬਿਮਾਰੀਆਂ ਅਤੇ ਹਰ ਤਰ੍ਹਾਂ ਦੇ ਛੋਟੇ, ਵੱਡੇ ਅਪਰੇਸ਼ਨਾਂ ਅਤੇ ਦੂਰਬੀਨੀ ਅਪਰੇਸ਼ਨਾਂ , ਚਮੜੀ ਦੀਆਂ ਬਿਮਾਰੀਆਂ ਅਤੇ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਸਾਹਿਬਾਨ ਕੈਂਪ ਵਿਚ ਆਏ ਸਾਰੇ ਮਰੀਜ਼ਾਂ ਦਾ ਮੁਫ਼ਤ ਚੈਕਅੱਪ ਕਰਨਗੇ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਮਰੀਜ਼ਾਂ ਲਈ ਗੁਰੂ ਕਾ ਲੰਗਰ ਵੀ ਅਟੁੱਟ ਵਰਤੇਗਾ।
Boota Singh Basi
President & Chief Editor