ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪਿੰਡ ਸ਼ੇਖੂਪੁਰ (ਬਾਗ) ਲਈ ਫਰੀ ਬੈੱਡ ਸੇਵਾ ਦਾ ਆਰੰਭ

0
97

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪਿੰਡ ਸ਼ੇਖੂਪੁਰ (ਬਾਗ) ਲਈ ਫਰੀ ਬੈੱਡ ਸੇਵਾ ਦਾ ਆਰੰਭ

ਬੰਗਾ : 7 ਫਰਵਰੀ ()

ਸੱਤ ਸੁਮੰਦਰੋਂ ਪਾਰ ਵੱਸਦੇ ਪੰਜਾਬੀਆਂ ਦੇ ਦਿਲਾਂ ਵਿਚ ਆਪਣੇ ਜੱਦੀ ਪਿੰਡਾਂ ਲਈ ਅਤਿਅੰਤ ਮੋਹ¸ਪਿਆਰ ਅਤੇ ਹਮਦਰਦੀ ਹੈ । ਇਸ ਦੀ ਮਿਸਾਲ ਅੱਜ ਉਸ ਵੇਲੇ ਮਿਲੀ ਪਿੰਡ ਸ਼ੇਖੂਪੁਰ (ਬਾਗ) ਨਵਾਂਸ਼ਹਿਰ ਦੇ ਜੱਦੀ ਪਿੰਡ ਵਸਨੀਕ ਅਤੇ ਹੁਣ ਅਮਰੀਕਾ ਨਿਵਾਸੀ  ਸ. ਪਿਆਰਾ ਸਿੰਘ ਨਿਊਜਰਸੀ ਅਤੇ ਉਨ੍ਹਾਂ ਦੇ ਭਰਾਵਾਂ ਸ. ਹਰਦਿਆਲ ਸਿੰਘ , ਸ. ਅਜੀਤ ਸਿੰਘ ਅਤੇ ਸ. ਬਲਵੀਰ ਸਿੰਘ ਵਲੋਂ ਆਪਣੇ ਗੁਰਪੁਰਵਾਸੀ ਮਾਤਾ -ਪਿਤਾ ਸਰਦਾਰਨੀ ਅਮਰ ਕੌਰ ਅਤੇ ਸਰਦਾਰ ਧਰਮ ਸਿੰਘ ਜੀ ਦੀ ਮਿੱਠੀ ਯਾਦ ਵਿੱਚ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਬੰਧ ਹੇਠਾਂ ਚੱਲ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪਿੰਡ ਸ਼ੇਖੂਪੁਰ ਦੇ ਦਾਖਿਲ ਹੋਣ ਵਾਲੇ  ਮਰੀਜ਼ਾਂ ਲਈ ਫਰੀ ਬੈੱਡ ਸਹੂਲਤ ਪ੍ਰਦਾਨ ਕਰਨ ਲਈ ਦੋ ਲੱਖ ਰੁਪਏ ਦਾ ਚੈੱਕ ਸੰਸਥਾ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੂੰ ਭੇਂਟ ਕੀਤਾ ਗਿਆ । ਇਹ ਨੇਕ ਕਾਰਜ  ਗੁਰਦਵਾਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਨਵਾਂਸ਼ਹਿਰ ਵਿਖੇ ਸ. ਪਿਆਰਾ ਸਿੰਘ ਨਿਊਜਰਸੀ (ਅਮਰੀਕਾ) ਦੇ ਭਰਾਤਾ ਸ. ਅਜੀਤ ਸਿੰਘ ਗਿੱਦਾ ਦੇ ਘਰ ਉਨ੍ਹਾਂ ਦੇ ਦੋ ਪੋਤਰਿਆਂ ਕਾਕਾ ਨਿਸ਼ਾਨਵੀਰ ਸਿੰਘ ਪੁੱਤਰ ਜਸਪ੍ਰੀਤ ਸਿੰਘ ਅਤੇ ਕਾਕਾ ਜਗਮੀਤ ਸਿੰਘ ਪੁੱਤਰ ਸ. ਬਲਜਿੰਦਰ ਸਿੰਘ ਦੇ ਜਨਮ ਦੀ ਖੁਸ਼ੀ ਵਿੱਚ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਮੌਕੇ ਕੀਤਾ ਗਿਆ ।  ਇਸ ਮੌਕੇ ਗੁਰੂ ਨਾਨਕ ਮਿਸ਼ਨ ਹਸਪਤਾਲ  ਢਾਹਾਂ ਕਲੇਰਾਂ ਦੇ ਮੁੱਖ ਪ੍ਰਬੰਧਕ ਸ. ਕੁਲਵਿੰਦਰ ਸਿੰਘ  ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ  ਨੇ ਪਿੰਡ ਸ਼ੇਖੂਪੁਰ ਲਈ ਸ. ਪਿਆਰਾ ਸਿੰਘ ਨਿਊਜਰਸੀ ਵੱਲੋਂ ਬੈੱਡ ਫਰੀ ਕਰਵਾਉਣ ਲਈ ਕੀਤੇ ਗਏ ਨੇਕ ਉੱਦਮ ਦੀ ਭਾਰੀ ਸ਼ਲਾਘਾ ਕੀਤੀ । ਉਹਨਾਂ ਨੇ ਸਮੂਹ ਸੰਗਤਾਂ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਲੋੜਵੰਦ ਮਰੀਜ਼ਾਂ ਨੂੰ ਮਿਲਦੀਆਂ ਮੈਡੀਕਲ ਇਲਾਜ ਸੇਵਾਵਾਂ ਬਾਰੇ  ਵੀ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਵਧੀਆ ਅਤੇ ਸਸਤੇ ਇਲਾਜ਼ ਦਾ ਲਾਭ ਲੈਣ ਲਈ ਬੇਨਤੀ ਕੀਤੀ।
ਇਸ ਮੌਕੇ ਮਾਸਟਰ ਗੁਰਚਰਨ ਸਿੰਘ ਬਸਿਆਲਾ ਸੁਪਰੀਮ ਕੌਂਸਿਲ ਮੈਂਬਰ ਸਿਖ‍ ਮਿਸ਼ਨਰੀ ਕਾਲਜ ਨੇ ਬਾਖੂਬੀ ਸਟੇਜ ਸੰਚਾਲਨਾ ਕਰਦਿਆਂ ਦੱਸਿਆ ਕਿ ਸ. ਪਿਆਰਾ ਸਿੰਘ ਨਿਊਜਰਸੀ ਅਤੇ ਸਮੂਹ ਪਰਿਵਾਰ ਵੱਲੋਂ ਆਪਣੇ ਮਾਤਾ ਜੀ ਸਰਦਾਰਨੀ ਅਮਰ ਕੌਰ ਅਤੇ ਪਿਤਾ ਜੀ ਸਰਦਾਰ ਧਰਮ ਸਿੰਘ ਗਿੱਦਾ ਦੀ ਨਿਘੀ ਮਿੱਠੀ ਯਾਦ ਵਿੱਚ ਨਿਸ਼ਕਾਮ ਸੇਵਾ ਕਰਦੇ ਹੋਏ ਆਪਣੇ ਜੱਦੀ ਪਿੰਡ ਸ਼ੇਖੂਪੁਰ ਦੇ ਲੋੜਵੰਦਾਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਫਰੀ ਬੈੱਡ ਸੇਵਾ ਆਰੰਭ ਕਰਵਾਈ ਹੈ।  ਉਹਨਾਂ ਦੱਸਿਆ ਸਮੂਹ ਪਰਿਵਾਰ ਵੱਲੋਂ ਭਵਿੱਖ ਵਿਚ ਵੀ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਚਲਾਏ ਜਾ ਰਹੇ ਵੱਖ ਵੱਖ ਮੈਡੀਕਲ ਅਤੇ ਵਿਦਿਅਕ ਲੋਕ ਸੇਵਾ ਕਾਰਜਾਂ ਵਿਚ ਵੱਡਮੁੱਲਾ ਸਹਿਯੋਗ ਕੀਤਾ ਜਾਵੇਗਾ ।  ਇਸ ਮੌਕੇ ਸਮੂਹ ਪਰਿਵਾਰ ਵੱਲੋਂ  ਸੰਤ ਬਾਬਾ ਸੁੱਚਾ ਸਿੰਘ ਮੁੱਖੀ ਕਾਰਸੇਵਾ ਕਿਲ੍ਹਾ ਅਨੰਦਗੜ੍ਹ ਸ੍ਰੀ ਅਨੰਦਪੁਰ ਸਾਹਿਬ ਨੂੰ ਇਕਵੰਜਾ ਹਜ਼ਾਰ ਰੁਪਏ, ਗੁਰਦਵਾਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਨਵਾਂਸ਼ਹਿਰ ਦੀ ਇਮਾਰਤ ਉਸਾਰੀ ਲਈ ਪ੍ਰਧਾਨ ਸ. ਨਰਿੰਦਰ ਸਿੰਘ ਰੰਧਾਵਾ ਨੂੰ ਇਕਵੰਜਾ ਹਜ਼ਾਰ ਰੁਪਏ , ਇੰਟਰਨੈਸ਼ਨਲ ਪੰਜਾਬੀ ਫਾਉਂਡੇਸ਼ਨ ਕੈਨੇਡਾ ਦੇ ਮੁੱਖੀ ਸ. ਗੁਰਚਰਨ ਸਿੰਘ ਬਨਵੈਤ ਨੂੰ ਇਕਵੰਜਾ ਹਜ਼ਾਰ ਰੁਪਏ, ਉਪਕਾਰ ਕੋਆਰਡਨੇਸ਼ਨ ਸੁਸਾਇਟੀ ਦੇ ਪ੍ਰਧਾਨ ਸ. ਜਸਪਾਲ ਸਿੰਘ ਗਿੱਦਾ ਅਤੇ ਗੁਰੂ ਨਾਨਕ ਸੇਵਾ ਮਿਸ਼ਨ, ਨਵਾਂਸ਼ਹਿਰ ਦੇ ਪ੍ਰਧਾਨ ਸ. ਸੁਰਜੀਤ ਸਿੰਘ ਰਿਟਾ:ਡੀ.ਜੀ.ਐਮ. ਟੈਲੀਕਾਮ ਨੂੰ ਵੀ ਉਨ੍ਹਾਂ ਵਲੋਂ ਕੀਤੀਆਂ ਜਾ ਰਹੀ ਸੇਵਾਵਾਂ ਲਈ ਮਾਇਆ ਭੇਂਟ ਕੀਤੀ ਗਈ । ਇਸ ਸਮਾਗਮ ਦੌਰਾਨ ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਜੂਨੀਅਰ ਮੀਤ ਪ੍ਰਧਾਨ ਐਸ ਜੀ ਪੀ ਸੀ, ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ ਮੈਂਬਰ ਐਸ ਜੀ ਪੀ ਸੀ, ਸ ਤਰਲੋਚਨ ਸਿੰਘ  ਸਾਬਕਾ ਮੈਂਬਰ ਐਸ.ਜੀ. ਪੀ. ਸੀ.,  ਜਸਪਾਲ ਸਿੰਘ ਗਿੱਦਾ ਉਪਕਾਰ ਸੁਸਾਇਟੀ, ਸ. ਹਰਵਿੰਦਰ ਸਿੰਘ ਸੋਇਤਾ, ਹਰਬੰਸ ਸਿੰਘ ਸੋਇਤਾ, ਲਖਬੀਰ ਸਿੰਘ ਡੀ. ਐਸ. ਪੀ., ਦੀਦਾਰ ਸਿੰਘ ਡੀ.ਐਸ.ਪੀ., ਭਗਤ ਸਿੰਘ ਲੰਗੜੋਆ,  ਅਵਤਾਰ ਸਿੰਘ ਲੁਧਿਆਣਾ, ਅਮਰੀਕ ਸਿੰਘ, ਬਲਦੇਵ ਸਿੰਘ ਬਰਨਾਲਾ, ਡਾ ਅਵਤਾਰ ਸਿੰਘ ਦੇਨੋਵਾਲ ਕਲਾਂ, ਮਾਸਟਰ ਮੇਜਰ ਸਿੰਘ ਯੂ ਐਸ ਏ, ਜਸਪਾਲ ਸਿੰਘ ਵਿਰਕ ਯੂ.ਐਸ. ਏ., ਕਰਮ ਸਿੰਘ ਸਿਆਟਲ, ਸਤਵੀਰ ਸਿੰਘ ਪੱਲੀ ਝਿੱਕੀ, ਸੁਰਜੀਤ ਸਿੰਘ ਸੋਨਾ ਗਲੋਬਲ ਪੰਜਾਬੀ ਟੀ. ਵੀ., ਦਿਲਬਾਗ ਸਿੰਘ ਝਿੱਕਾ, ਹਰਗੋਪਾਲ ਸਿੰਘ ਸਾਬਕਾ ਐਮ. ਐਲ. ਏ., ਬਲਜਿੰਦਰ ਸਿੰਘ ਭੌਰਾ, ਗੁਰਮੇਲ ਸਿੰਘ ਬਸਿਆਲਾ, ਗੁਰਨਾਮ ਸਿੰਘ, ਸਿੱਖ ਮਿਸ਼ਨਰੀ ਜਤਿੰਦਰਪਾਲ ਸਿੰਘ ਗੜ੍ਹਸ਼ੰਕਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਮਾਜਿਕ, ਧਾਰਮਿਕ, ਸਿਆਸੀ ਸ਼ਖਸ਼ੀਅਤਾਂ ਤੇ ਪਿੰਡ ਵਾਸੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਗੁਰਦੁਆਰਾ ਸ਼ਹੀਦ ਬਾਬਾ ਦੀਪ  ਸਿੰਘ ਜੀ ਵਿਖੇ ਗੁਰੂ ਨਾਨਕ ਮਿਸ਼ਨ ਹਸਪਤਾਲ  ਢਾਹਾਂ ਕਲੇਰਾਂ ਦੇ ਮੁੱਖ ਪ੍ਰਬੰਧਕ ਸ. ਕੁਲਵਿੰਦਰ ਸਿੰਘ ਢਾਹਾਂ ਨੂੰ  ਫਰੀ ਬੈੱਡ ਸੇਵਾ ਲਈ ਦੋ ਲੱਖ ਰੁਪਏ ਦਾ ਚੈੱਕ ਭੇਟ ਕਰਦੇ ਹੋਏ ਸ. ਪਿਆਰਾ ਸਿੰਘ , ਸ. ਹਰਦਿਆਲ ਸਿੰਘ , ਸ. ਅਵਤਾਰ ਸਿੰਘ ਲੁਧਿ:ਅਤੇ ਸ. ਸੁਰਜੀਤ ਸਿੰਘ ਸੋਨਾ ਨਾਲ ਸਹਿਯੋਗ ਕਰ ਰਹੇ ਹਨ ਮਾਸਟਰ ਗੁਰਚਰਨ ਸਿੰਘ ਬਸਿਆਲਾ, ਸ ਤਰਲੋਚਨ ਸਿੰਘ ਦੁਪਾਲਪੁਰੀ ਸਾਬਕਾ ਮੈਂਬਰ ਐਸ ਜੀ ਪੀ ਸੀ

LEAVE A REPLY

Please enter your comment!
Please enter your name here