ਗੁਰੂ ਬਾਜ਼ਾਰ ਅੰਮ੍ਰਿਤਸਰ ਐਸੋਸੀਏਸ਼ਨ ਵੱਲੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ ਸਮਰਥਨ ਦਾ ਐਲਾਨ।
ਕਾਰੋਬਾਰੀਆਂ ਦੇ ਮਸਲੇ ਪਹਿਲ ਦੇ ਅਧਾਰ ’ਤੇ ਹੱਲ ਕੀਤੇ ਜਾਣਗੇ – ਤਰਨਜੀਤ ਸਿੰਘ ਸੰਧੂ ।
ਅੰਮ੍ਰਿਤਸਰ 19 ਅਪ੍ਰੈਲ ( ) ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿੱਚ ਭਾਰਤ ਦੇ ਰਹੇ ਰਾਜਦੂਤ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਚੋਣ ਮੁਹਿੰਮ ਨੂੰ ਸਮਰਥਨ ਦਿੰਦਿਆਂ ਗੁਰੂ ਬਾਜ਼ਾਰ ਅੰਮ੍ਰਿਤਸਰ ਐਸੋਸੀਏਸ਼ਨ ਦੇ ਆਗੂਆਂ ਮਸ਼ਹੂਰ ਜਿਊਲਰ ਜੈਪੁਰ ਜੈਮਸ ਦੇ ਯੋਗੇਸ਼ ਅਗਰਵਾਲ, ਮਾਮਾ ਜੌਹਰੀ ਐਂਡ ਸੰਨਸ, ਸੁਨੀਲ ਅਗਰਵਾਲ, ਬਸੰਤ ਅਗਰਵਾਲ, ਰਾਮ ਚਾਵਲਾ, ਦੀਪਕ ਅਗਰਵਾਲ, ਰਿਸ਼ਭ ਹੀਰੇ, ਪਾਰਸ ਹਾਂਡਾ, ਅਨਿਲ ਹਾਂਡਾ, ਗੌਤਮ ਉਮਤ, ਅਨੁਜ ਭੰਡਾਰੀ, ਵਿਸ਼ਾਲ ਸਹੂਰ, ਅਮਿਤ ਬੱਬਰ, ਯੋਗੇਸ਼ ਕਪੂਰ, ਨਿਖਿਲ ਰਤਨ ਨੇ ਸ. ਸੰਧੂ ਦਾ ਡਟ ਕੇ ਸਮਰਥਨ ਦੇਣ ਦਾ ਭਰੋਸਾ ਦਿੱਤਾ। ਇਕ ਮੁਲਾਕਾਤ ਦੌਰਾਨ ਕਾਰੋਬਾਰੀਆਂ ਨੇ ਆਪਣੀਆਂ ਸਮੱਸਿਆਵਾਂ ਤੋਂ ਸੰਧੂ ਨੂੰ ਜਾਣੂ ਕਰਾਇਆ, ਜਿਸ ’ਤੇ ਸੰਧੂ ਨੇ ਕਾਰੋਬਾਰੀਆਂ ਤੇ ਵਪਾਰੀਆਂ ਦੇ ਮਸਲੇ ਪਹਿਲ ਦੇ ਅਧਾਰ ’ਤੇ ਹੱਲ ਕੀਤੇ ਜਾਣਦਾ ਭਰੋਸਾ ਦਿੱਤਾ। ਸ. ਸੰਧੂ ਨੇ ਕਿਹਾ ਕਿ ਇੱਕ ਪਾਸੇ ਭਾਜਪਾ ਸਰਕਾਰ ਨੇ ਬੁਨਿਆਦੀ ਢਾਂਚੇ ਦੇ ਨਿਰਮਾਣ ਰਾਹੀਂ ਵੱਡੀ ਗਿਣਤੀ ਵਿੱਚ ਨੌਕਰੀਆਂ ਪੈਦਾ ਕਰਨ ਦੀ ਗੱਲ ਕੀਤੀ ਹੈ ਅਤੇ ਹੁਣ ਭਾਜਪਾ ਵੱਲੋਂ ਅੰਮ੍ਰਿਤਸਰ ਵਿਚ ਵੀ ਸਟਾਰਟਅੱਪ ਅਤੇ ਗਲੋਬਲ ਸੈਂਟਰਾਂ ਨੂੰ ਉਤਸ਼ਾਹਿਤ ਕਰਕੇ ਉੱਚ-ਮੁੱਲ ਵਾਲੀ ਸੇਵਾ ‘ਤੇ ਜ਼ੋਰ ਦੇਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ’ਚ ਭਾਰਤ ਇੱਕ ਵਿਕਸਤ ਭਾਰਤ ਦੇ ਰੂਪ ’ਚ ਸਾਹਮਣੇ ਆਵੇਗਾ।
ਉਨ੍ਹਾਂ ਕਿਹਾ ਕਿ ਅਸੀਂ ਬਹੁਤ ਸਾਰੇ ਬੁਨਿਆਦੀ ਢਾਂਚੇ ਦੇ ਨਿਰਮਾਣ ਦੁਆਰਾ ਵੱਡੀ ਗਿਣਤੀ ਵਿੱਚ ਨੌਕਰੀਆਂ ਪੈਦਾ ਕਰਨ ਦੀ ਕੋਸ਼ਿਸ਼ ਕਰਾਂਗੇ। ਅਸੀਂ ਸਟਾਰਟਅੱਪ ਅਤੇ ਗਲੋਬਲ ਸੈਂਟਰਾਂ ਨੂੰ ਉਤਸ਼ਾਹਿਤ ਕਰਕੇ ਉੱਚ ਮੁੱਲ ਵਾਲੀਆਂ ਸੇਵਾਵਾਂ ‘ਤੇ ਵੀ ਧਿਆਨ ਕੇਂਦਰਿਤ ਕਰਨ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਭਾਰਤ’ਚ ਜੋ ਵਿਕਾਸ ਹੋ ਰਿਹਾ ਹੈ ਉਹ ਅੰਮ੍ਰਿਤਸਰ ਵਿਚ ਵੀ ਹੋਵੇਗਾ। ਉਨ੍ਹਾਂ ਅੰਮ੍ਰਿਤਸਰ ਦੇ ਵਿਕਾਸ ਲਈ ਭਾਜਪਾ ਨੂੰ ਵੋਟ ਦੇਣ ਅਤੇ ਕਮਲ ਦੇ ਫੁੱਲ ’ਤੇ ਮੋਹਰਾਂ ਲਾਉਣ ਦੀ ਅਪੀਲ ਕੀਤੀ ਹੈ।
ਗੁਰੂ ਬਾਜ਼ਾਰ ਅੰਮ੍ਰਿਤਸਰ ਐਸੋਸੀਏਸ਼ਨ ਵੱਲੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ ਸਮਰਥਨ ਦਾ ਐਲਾਨ।
ਗੁਰੂ ਬਾਜ਼ਾਰ ਅੰਮ੍ਰਿਤਸਰ ਐਸੋਸੀਏਸ਼ਨ ਵੱਲੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ ਸਮਰਥਨ ਦਾ ਐਲਾਨ।