ਜੰਡਿਆਲਾ ਗੁਰੂ 13 ਜੁਲਾਈ (ਸ਼ੁਕਰਗੁਜ਼ਾਰ ਸਿੰਘ)- ਹਰ ਸਾਲ ਦੀ ਤਰ੍ਹਾਂ ਸ਼੍ਰੀ ਗੁਰੂ ਹਰਕਿਸ਼ਨ ਸਾਹਿਬ ਜੀ ਦੇ ਗੁਰਪੁਰਬ ਦੇ ਸੰਬੰਧ ਵਿੱਚ ਬੀਤੇ ਦਿਨੀਂ ਸਥਾਨਕ ਕਸਬੇ ਜੰਡਿਆਲਾ ਗੁਰੂ ਵਿਖੇ ਤਰਨ ਤਾਰਨ ਰੋਡ ‘ਤੇ ਗਰੇਸ ਪਬਲਿਕ ਸਕੂਲ ਦੇ ਸਾਹਮਣੇ ਨੌਜਵਾਨਾਂ ਵੱਲੋਂ ਕੁੱਲਚੇ ਛੋਲੇ, ਮਿੱਠੀ ਛਬੀਲ, ਜਲਜੀਰਾ ਆਦਿ ਦਾ ਲੰਗਰ ਲਗਾਇਆ ਗਿਆ। ਇਲਾਕੇ ਦੀਆਂ ਵੱਖ ਵੱਖ ਧਾਰਮਿਕ ਸਮਾਜਿਕ ਸੰਸਥਾਵਾਂ ਨਾਲ ਜੁੜੀਆਂ ਬੀਬੀਆਂ ਵੱਲੋਂ ਵੀ ਸੇਵਾ ਵਿੱਚ ਹਿੱਸਾ ਲਿਆ ਗਿਆ ਤੇ ਮਨੋਹਰ ਸ਼ਬਦ ਕੀਰਤਨ ਵੀ ਚਲਦਾ ਰਿਹਾ। ਇਸ ਮੌਕੇ ਪਰਮਦੀਪ ਸਿੰਘ ਚੇਅਰਮੈਨ, ਰਾਜਨ ਸੂਰੀ , ਗੁਰਪ੍ਰੀਤ ਸਿੰਘ, ਰਣਧੀਰ ਸਿੰਘ, ਹਰਦੇਵ ਸਿੰਘ, ਸੋਹੰਗ ਸਿੰਘ, ਲਵਲੀ, ਕਰਨਦੀਪ ਸਿੰਘ, ਸਚਿਨ ਸ਼ਰਮਾ, ਪਰਮਦੀਪ ਸਿੰਘ, ਗੁਰਮਨਜੋਤ ਸਿੰਘ, ਬੀਬੀ ਅਮਨਦੀਪ ਕੌਰ, ਜਗਜੀਤ ਕੌਰ, ਇੰਦਰਪ੍ਰੀਤ ਕੌਰ, ਸੁਰਿੰਦਰ ਕੌਰ, ਇੰਦਰੂਪ ਕੌਰ, ਸਿੰਮੀ, ਗੁਰਪ੍ਰੀਤ ਕੌਰ, ਮਨਦੀਪ ਕੌਰ ਆਦਿ ਹਾਜ਼ਿਰ ਸਨ ।
Boota Singh Basi
President & Chief Editor