ਸੈਕਰਾਮੈਂਟੋ 28 ਅਕਤੂਬਰ (ਹੁਸਨ ਲੜੋਆ ਬੰਗਾ) – 27 ਸਾਲਾ ਗੁੱਗਲ ਮੁਲਾਜ਼ਮ ਵਾਨੇਸਾ ਮਾਰਕੋਟ ਦੀ ਹੱਤਿਆ ਕਰਨ ਦੇ ਦੋਸ਼ਾਂ ਤਹਿਤ ਵੋਰਸੈਸਟਰ ਵਾਸੀ 36 ਸਾਲਾ ਐਂਗਲੋ ਕੋਲੋਨ ਓਰਟਿਜ਼ ਨੂੰ ਉਮਰ ਭਰ ਲਈ ਜੇਲ ਦੀ ਸਜ਼ਾ ਸੁਣਾਈ ਗਈ ਹੈ। ਫੈਸਲਾ ਸੁਣਾਉਣ ਤੋਂ ਪਹਿਲਾਂ ਦੋਸ਼ੀ ਨੇ ਆਪਣਾ ਗੁਨਾਹ ਅਦਾਲਤ ਵਿਚ ਕਬੂਲ ਕਰ ਲਿਆ । ਵੋਰਸੈਸਟਰ ਕਾਊਂਟੀ ਡਿਸਟ੍ਰਿਕਟ ਅਟਾਰਨੀ ਦਫਤਰ ਵੱਲੋਂ ਜਾਰੀ ਪ੍ਰੈਸ ਰਲੀਜ਼ ਅਨੁਸਾਰ ਦੂਜਾ ਦਰਜਾ ਕਤਲ ਤੇ ਲੁੱਟਮਾਰ ਦੇ ਦੋਸ਼ਾਂ ਤਹਿਤ ਸੁਣਾਈ ਸਜ਼ਾ ਅਨੁਸਾਰ ਦੋਸ਼ੀ 45 ਸਾਲ ਬਾਅਦ ਹੀ ਪੈਰੋਲ ਉਪਰ ਰਿਹਾਈ ਲਈ ਦਰਖਾਸਤ ਦੇ ਸਕੇਗਾ। ਮਾਰਕੋਟ ਨਿਊਯਾਰਕ ਵਿਚ ਗੁੱਗਲ ਦੇ ਦਫਤਰ ਵਿਚ ਅਕਾਊਂਟ ਮੈਨੇਜਰ ਸੀ ਜੋ ਪ੍ਰਿੰਸਟੋਨ, ਮਾਸਾਚੂਸੈਟਸ ਵਿਚ ਆਪਣੀ ਮਾਂ ਨੂੰ ਮਿਲਣ ਗਈ ਸੀ। 7 ਅਗਸਤ 2016 ਦੀ ਸ਼ਾਮ ਨੂੰ ਉਹ ਸੈਰ ਕਰਨ ਲਈ ਘਰ ਤੋਂ ਬਾਹਰ ਗਈ ਪਰੰਤੂ ਉਹ ਘਰ ਵਾਪਿਸ ਨਹੀਂ ਆਈ। ਉਸ ਦੇ ਲਾਪਤਾ ਹੋਣ ਦੀ ਰਿਪੋਰਟ ਲਿਖਾਈ ਗਈ ਜਿਸ ਉਪਰੰਤ ਘਰ ਤੋਂ ਇਕ ਮੀਲ ਦੀ ਵੀ ਘੱਟ ਦੂਰੀ ‘ਤੇ ਉਸ ਦੀ ਲਾਸ਼ ਬਰਾਮਦ ਹੋਈ ਸੀ। ਡਿਸਟ੍ਰਿਕਟ ਅਟਾਰਨੀ ਜੋਸਫ ਅਰਲੀ ਜੁਨੀਅਰ ਨੇ ਮਾਸਾਚੂਸੈਟਸ ਸਟੇਟ ਪੁਲਿਸ, ਪ੍ਰਿੰਸਟੋਨ ਪੁਲਿਸ ਤੇ ਅਸਿਸਟੈਂਟ ਡਿਸਟ੍ਰਿਕਟ ਅਟਰਾਨੀ ਵੱਲੋਂ ਮਾਮਲੇ ਦੀ ਜਾਂਚ ਤੇ ਮਾਮਲੇ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਕੀਤੇ ਕੰਮ ਦੀ ਪ੍ਰਸੰਸਾ ਕੀਤੀ ਹੈ।
Boota Singh Basi
President & Chief Editor