ਗੰਭੀਰਪੁਰ ਲੋਅਰ ਸਕੂਲ ਵਿੱਚ ਕਰਵਾਈ ਗਈ ਹਫ਼ਤਾਵਾਰੀ ਬਾਲ – ਸਭਾ

0
21
ਗੰਭੀਰਪੁਰ ਲੋਅਰ ਸਕੂਲ ਵਿੱਚ ਕਰਵਾਈ ਗਈ ਹਫ਼ਤਾਵਾਰੀ ਬਾਲ – ਸਭਾ

( ਸ਼੍ਰੀ ਅਨੰਦਪੁਰ ਸਾਹਿਬ ) 26 ਅਕਤੂਬਰ ( ਧਰਮਾਣੀ )

ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ , ਸਿੱਖਿਆ ਬਲਾਕ ਸ੍ਰੀ ਅਨੰਦਪੁਰ ਸਾਹਿਬ , ਸੈਂਟਰ ਢੇਰ , ਜ਼ਿਲ੍ਹਾ  ਰੂਪਨਗਰ ( ਪੰਜਾਬ ) ਵਿਖੇ ਹਰ ਸ਼ਨੀਵਾਰ ਦੀ ਤਰ੍ਹਾਂ ਸਕੂਲ ਦੇ ਵਿਦਿਆਰਥੀਆਂ ਨੂੰ ਬਾਅਦ ਦੁਪਹਿਰ ਬਾਲ – ਸਭਾ ਕਰਵਾਈ ਗਈ। ਬੱਚਿਆਂ ਨੇ ਆਪਣੀ ਬਾਲ – ਸਭਾ ਵਿੱਚ ਬਹੁਤ ਖੁਸ਼ੀ , ਉਤਸਾਹ , ਉਮੰਗ , ਤਰੰਗ ਅਤੇ ਚਾਅ ਦੇ ਨਾਲ਼ ਆਪਣੀ ਭਾਗੀਦਾਰੀ ਦਰਜ ਕਰਵਾਈ। ਵਿਦਿਆਰਥੀਆਂ ਨੂੰ ਹਫਤਾਵਰੀ ਬਾਲ – ਸਭਾ ਦਾ ਬਹੁਤ ਇੰਤਜ਼ਾਰ ਹੁੰਦਾ ਹੈ। ਇਸ ਮੌਕੇ ਸਕੂਲ ਅਧਿਆਪਕ ਮਾਸਟਰ ਸੰਜੀਵ ਧਰਮਾਣੀ ਨੇ ਵਿਦਿਆਰਥੀਆਂ ਨੂੰ ਕਈ ਕਹਾਣੀਆਂ , ਕਵਿਤਾਵਾਂ ਸੁਣਾਈਆਂ ਅਤੇ ਉਹਨਾਂ ਨੂੰ ਨਵੀਂ – ਨਵੀਂ ਜਾਣਕਾਰੀ ਮੁਹੱਈਆ ਕਰਵਾਈ। ਇਸ ਮੌਕੇ ਚੰਨਪ੍ਰੀਤ ਕੌਰ ਨੇ ਕਹਾਣੀ ਚੋਰ , ਸੁਖਮਨ ਸਿੰਘ ਨੇ ਕਹਾਣੀ ਚੰਗਾ ਚੀਤਾ , ਰਜਨੀਤ ਕੌਰ ਨੇ ਜੰਗਲ ਵਿੱਚ ਸ਼ੇਰ , ਹਰਸਾਹਿਬ ਸਿੰਘ ਨੇ ਕਹਾਣੀ ਨੌਕਰ , ਅੰਮ੍ਰਿਤਪਾਲ ਸਿੰਘ ਨੇ ਕਵਿਤਾ ਤਿਤਲੀ , ਚੰਦਨ ਕੁਮਾਰ ਨੇ ਕਹਾਣੀ ਬਾਘ ਦਾ ਡਰ , ਭਵਨਦੀਪ ਸਿੰਘ ਨੇ ਕਹਾਣੀ ਕਛੂਆ , ਗੁਰਸ਼ਰਨ ਕੌਰ ਨੇ ਕਵਿਤਾ ਸਿਰਜਣਹਾਰੇ , ਗੁਰਸਿਮਰਨ ਕੌਰ ਨੇ ਕਵਿਤਾ ਚੰਨੂੰ –  ਮੰਨੂ , ਭੁਪਿੰਦਰ ਸਿੰਘ ਨੇ ਭਾਰਤ ਦੀ ਸ਼ਾਨ , ਅਦਿੱਤਿਆ ਸਿੰਘ ਨੇ ਕਵਿਤਾ ਭਾਰਤ , ਹਰਕੀਰਤ ਸਿੰਘ ਨੇ ਵੈਰੀ – ਵੈਰੀ ਗੁੱਡ , ਲਵਪ੍ਰੀਤ ਕੌਰ ਨੇ ਪਿੰਡ ਵਿੱਚ ਹਾਥੀ , ਨਮਨਜੋਤ ਸਿੰਘ ਨੇ ਕਹਾਣੀ ਵਿਆਹ , ਵਿਕਰਾਂਤ ਗੋਸੁਆਮੀ ਨੇ ਕਹਾਣੀ ਮਗਰਮੱਛ , ਅਰਮਾਨ ਸਿੰਘ ਨੇ ਕਵਿਤਾ ਬਸ , ਅਵਨੀਤ ਕੌਰ ਨੇ ਚਿੜੀ ਅਤੇ ਤੋਤਾ , ਜੈਨੂਅਲ ਅਵੇਦੀਨ ਨੇ ਬੰਬ ਨਾ ਚਲਾਓ ਕਵਿਤਾ , ਮਹਿਕਪ੍ਰੀਤ ਕੌਰ ਨੇ ਕਵਿਤਾ ਹਾਥੀ , ਰਮਨਜੋਤ ਸਿੰਘ ਨੇ ਤਾਰੇ ਕਵਿਤਾ , ਮਨਦੀਪ ਸਿੰਘ ਨੇ ਕਹਾਣੀ ਤੇਜ ਘੋੜਾ , ਬਲਜੋਤ ਸਿੰਘ ਨੇ ਮਦਦ ਕਹਾਣੀ , ਰਵਨੀਤ ਕੌਰ ਨੇ ਕਹਾਣੀ ਸ਼ੇਰ , ਦਿਲਪ੍ਰੀਤ ਨੇ ਕਹਾਣੀ ਪਿੱਪਲ ਅਤੇ ਹੋਰ ਵੱਖ – ਵੱਖ ਵਿਦਿਆਰਥੀ ਨੇ ਵੀ ਆਪਣੀ ਪਸੰਦ ਦੀਆਂ ਕਹਾਣੀਆਂ , ਕਵਿਤਾਵਾਂ , ਗੀਤ ਆਦਿ ਸੁਣਾਏ। ਇਸ ਤੋਂ ਇਲਾਵਾ ਸਧਾਰਨ ਗਿਆਨ ਦੀ ਪ੍ਰਤਿਯੋਗਤਾ ਕਰਵਾਈ ਗਈ। ਕਈ ਵਿਦਿਆਰਥੀਆਂ ਨੇ ਬਾਲ – ਲਿਖਤਾਂ ਵੀ ਲਿਖੀਆਂ ਤੇ ਸੁਣਾਈਆਂ।

LEAVE A REPLY

Please enter your comment!
Please enter your name here