ਗੰਭੀਰਪੁਰ ਲੋਅਰ ਸਕੂਲ ਵਿੱਚ ਕਰਵਾਈ ਗਈ ਹਫਤਾਵਰੀ ਬਾਲ – ਸਭਾ
( ਸ਼੍ਰੀ ਅਨੰਦਪੁਰ ਸਾਹਿਬ ) ਧਰਮਾਣੀ
ਹਰ ਸ਼ਨੀਵਾਰ ਦੀ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ , ਸੈਂਟਰ ਢੇਰ , ਸਿੱਖਿਆ ਬਲਾਕ ਸ਼੍ਰੀ ਅਨੰਦਪੁਰ ਸਾਹਿਬ , ਜਿਲ੍ਹਾ ਰੂਪਨਗਰ ( ਪੰਜਾਬ ) ਵਿਖੇ ਬਾਅਦ ਦੁਪਹਿਰ ਬੱਚਿਆਂ ਦੀ ਬਾਲ – ਸਭਾ ਕਰਵਾਈ ਗਈ। ਇਸ ਵਿੱਚ ਸਧਾਰਨ ਗਿਆਨ ਤੇ ਪਹਾੜਿਆਂ ਦੇ ਕੰਪੀਟੀਸ਼ਨ ਕਰਵਾਏ ਗਏ। ਬੱਚਿਆਂ ਨੇ ਕਹਾਣੀਆਂ ਤੇ ਕਵਿਤਾਵਾਂ ਸੁਣਾਈਆਂ। ਇਸ ਤੋਂ ਇਲਾਵਾ ਮੌਖਿਕ ਗਿਆਨ ਅਤੇ ਬੁਝਾਰਤਾਂ ਵੀ ਖਿੱਚ ਦਾ ਕੇਂਦਰ ਬਣੀਆਂ। ਇਸ ਮੌਕੇ ਸਧਾਰਨ ਗਿਆਨ ਪ੍ਰੀਖਿਆ ਵਿੱਚ ਹਰਸਾਹਿਬ ਸਿੰਘ ਪਹਿਲੇ ਸਥਾਨ ‘ਤੇ , ਸੁਖਮਨ ਸਿੰਘ ਦੂਸਰੇ ਸਥਾਨ ‘ਤੇ , ਅੰਮ੍ਰਿਤਪਾਲ ਸਿੰਘ ਅਤੇ ਬਲਜੋਤ ਸਿੰਘ ਤੀਸਰੇ ਸਥਾਨ ‘ਤੇ ਰਹੇ। ਇਸ ਮੌਕੇ ਹਰਸਾਹਿਬ ਸਿੰਘ ਨੇ ਕਵਿਤਾ ਬੰਬ ਨਾ ਚਲਾਓ ਅਤੇ ਕਹਾਣੀ ਗੁਰਮੁੱਖ ਮਨਮੁੱਖ , ਬਲਜੋਤ ਸਿੰਘ ਨੇ ਸ਼ਰਾਰਤੀ ਰਾਜੂ , ਅੰਮ੍ਰਿਤਪਾਲ ਸਿੰਘ ਨੇ ਕਵਿਤਾ ਸਰਦੀ , ਸੁਖਮਨ ਸਿੰਘ ਨੇ ਕਵਿਤਾ ਅੰਮ੍ਰਿਤਸਰ ਜਾਵਾਂਗੇ , ਮਨਦੀਪ ਸਿੰਘ ਨੇ ਕਹਾਣੀ ਚਿੱਟਾ ਸ਼ੇਰ ਤੇ ਕਾਲਾ ਸ਼ੇਰ , ਚੰਦਨ ਸਿੰਘ ਨੇ ਕਹਾਣੀ ਚਲਾਕ ਬਾਂਦਰ , ਰਮਨਜੋਤ ਸਿੰਘ ਨੇ ਕਹਾਣੀ ਸ਼ੇਰ ਤੇ ਬਲਦ , ਚਨਪ੍ਰੀਤ ਕੌਰ ਨੇ ਊਠ ਤੇ ਲੂੰਬੜੀ , ਸਰਬਜੀਤ ਕੌਰ ਨੇ ਭੁੱਖਾ ਸ਼ੇਰ ਕਹਾਣੀ , ਰਜਨੀਤ ਕੌਰ ਨੇ ਕਹਾਣੀ ਚਲਾਕ ਭੇੜੀਆ , ਅਭਿਸ਼ੇਕ ਸਿੰਘ ਨੇ ਬਹਾਦਰ ਭੈਣ , ਭਵਨਦੀਪ ਸਿੰਘ ਨੇ ਕਹਾਣੀ ਕਾਲ਼ਾ ਸ਼ੇਰ ਸੁਣਾਈਆਂ। ਅਧਿਆਪਕ ਸੰਜੀਵ ਧਰਮਾਣੀ ਨੇ ਵੀ ਬੱਚਿਆਂ ਨੂੰ ਕਵਿਤਾਵਾਂ ਅਤੇ ਕਹਾਣੀਆਂ ਸੁਣਾਈਆਂ ਅਤੇ ਉਹਨਾਂ ਨੂੰ ਬਾਲ – ਸਭਾ ਦੌਰਾਨ ਚੰਗੀਆਂ ਆਦਤਾਂ ਬਾਰੇ ਵੀ ਦੱਸਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀ ਅਤੇ ਅਧਿਆਪਕ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ਹਾਜ਼ਰ ਸਨ।